Aman Preet Singh : ਅਦਾਕਾਰਾ ਰਕੁਲ ਪ੍ਰੀਤ ਦਾ ਭਰਾ ਡਰੱਗਸ ਕੇਸ 'ਚ ਹੈਦਰਾਬਾਦ ਤੋਂ ਗ੍ਰਿਫ਼ਤਾਰ, ਟੈਸਟ 'ਚ ਆਇਆ ਪਾਜ਼ੇਟਿਵ
July 16, 2024

Admin / Entertainment
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਜਗਤ 'ਤੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਸਵਾਲ ਇਹ ਹੈ ਕਿ ਇੱਥੇ ਨਸ਼ਾ ਕਿੱਥੋਂ ਆਉਂਦਾ ਹੈ ਅਤੇ ਕੁਝ ਸਟਾਰ ਹੀਰੋ-ਹੀਰੋਇਨਾਂ ਇਸ ਦਾ ਸ਼ਿਕਾਰ ਕਿਉਂ ਹੁੰਦੀਆਂ ਹਨ। ਦਰਅਸਲ, ਹੈਦਰਾਬਾਦ ਪੁਲਿਸ ਨੇ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਭਰਾ ਅਤੇ ਅਦਾਕਾਰ ਅਮਨ ਪ੍ਰੀਤ ਸਿੰਘ ਨੂੰ ਡਰੱਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਸਾਈਬਰਾਬਾਦ ਪੁਲਿਸ ਦੇ ਅਧਿਕਾਰ ਖੇਤਰ ਵਿਚ ਨਾਰਕੋਟਿਕਸ ਬਿਊਰੋ ਅਤੇ ਰਾਜੇਂਦਰ ਨਗਰ ਐਸਓਟੀ ਪੁਲਿਸ ਦੁਆਰਾ ਸਾਂਝੇ ਆਪ੍ਰੇਸ਼ਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ, ਅਮਨ ਦਾ ਨਾਮ ਉਨ੍ਹਾਂ 13 ਲੋਕਾਂ ਦੀ ਸੂਚੀ ਵਿੱਚ ਆਇਆ ਜਿਨ੍ਹਾਂ ਨੇ ਡਰੱਗਜ਼ ਦਾ ਸੇਵਨ ਕੀਤਾ ਸੀ ਅਤੇ ਉਸਦੇ ਟੈਸਟ ਵਿੱਚ ਪਾਜ਼ੇਟਿਵ ਪਾਏ ਗਏ।
Actor Rakul Preet s Brother Arrested From Hyderabad In Drugs Case
Comments
Recommended News
Popular Posts
Just Now
