July 29, 2024
Admin / Entertainment
ਐਂਟਰਟੇਨਮੈਂਟ ਡੈਸਕ : ਸੁਪਰਸਟਾਰ ਸ਼ਾਹਰੁਖ ਖਾਨ ਨੂੰ ਲੈ ਕੇ ਹਾਲ ਹੀ ਵਿਚ ਵੱਡੀ ਖਬਰ ਸਾਹਮਣੇ ਆਈ ਹੈ। ਕਿੰਗ ਖਾਨ ਮੋਤੀਆਬਿੰਦ ਤੋਂ ਪੀੜਤ ਹਨ। 29 ਜੁਲਾਈ ਨੂੰ ਉਨ੍ਹਾਂ ਦੀ ਅੱਖਾਂ ਦਾ ਅਪਰੇਸ਼ਨ ਹੋਇਆ ਸੀ ਪਰ ਇਹ ਸਰਜਰੀ ਸਹੀ ਢੰਗ ਨਾਲ ਨਹੀਂ ਹੋ ਸਕੀ, ਜਿਸ ਕਾਰਨ ਉਹ ਹੁਣ ਅਮਰੀਕਾ ਜਾ ਰਹੇ ਹਨ। ਅਭਿਨੇਤਾ ਬਾਰੇ ਅਜਿਹੀ ਖਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ।
ਖਬਰਾਂ ਮੁਤਾਬਕ ਪਤਾ ਲੱਗਾ ਹੈ ਕਿ ਸ਼ਾਹਰੁਖ ਖਾਨ ਪਿਛਲੇ ਕੁਝ ਦਿਨਾਂ ਤੋਂ ਮੁੰਬਈ ਦੇ ਇਕ ਹਸਪਤਾਲ ਵਿਚ ਅੱਖਾਂ ਦਾ ਇਲਾਜ ਕਰਵਾ ਰਹੇ ਸਨ, ਜਿੱਥੇ ਉਨ੍ਹਾਂ ਨੂੰ ਮੋਤੀਆਬਿੰਦ ਦਾ ਪਤਾ ਲੱਗਾ ਸੀ। ਸ਼ਾਹਰੁਖ ਦੀਆਂ ਦੋਹਾਂ ਅੱਖਾਂ 'ਚ ਸਮੱਸਿਆ ਆ ਰਹੀ ਸੀ। ਅਭਿਨੇਤਾ ਦੀ 29 ਜੁਲਾਈ ਨੂੰ ਅੱਖਾਂ ਦਾ ਆਪਰੇਸ਼ਨ ਹੋਇਆ ਸੀ ਪਰ ਇਹ ਠੀਕ ਨਹੀਂ ਹੋਇਆ, ਜਿਸ ਕਾਰਨ ਉਹ 30 ਜੁਲਾਈ ਨੂੰ ਅੱਖਾਂ ਦੇ ਇਲਾਜ ਲਈ ਅਮਰੀਕਾ ਜਾ ਰਹੇ ਹਨ।
ਉਸ ਨੇ ਇਕ ਅੱਖ ਦਾ ਇਲਾਜ ਭਾਰਤ ਵਿਚ ਕਰਵਾਇਆ ਅਤੇ ਦੂਜੀ ਅੱਖ ਦਾ ਇਲਾਜ ਅਮਰੀਕਾ ਵਿਚ ਕਰਵਾਉਣਗੇ।
Shah Rukh Khan Is Suffering From Cataracts He Will Now Undergo Treatment In America