Amritsar: ਦਿਨ-ਦਿਹਾੜੇ ਸੈਂਟਰ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼, ਨੌਜਵਾਨਾਂ ਨੇ ਚੋਰਾਂ ਦਾ ਕੀਤਾ ਛਿੱਤਰ-ਪਰੇਡ
September 16, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਅੰਮਿ੍ਤਸਰ ਵਿਚ ਦਫਤਰਾਂ ਤੇ ਕੋਰਸ ਸੈਂਟਰ ਦੇ ਬਾਹਰੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਵਧ ਗਈਆਂ ਹਨ। ਜਿਸ ਕਾਰਨ ਦਫਤਰ ਦੇ ਮਾਲਕ ਤੇ ਕੋਰਸ ਕਰਨ ਆਉਂਦੇ ਨੌਜਵਾਨ ਬਹੁਤ ਪਰੇਸ਼ਾਨ ਸੀ। ਇਸ ਦੌਰਾਨ ਉਨ੍ਹਾਂ ਨੇ ਚੋਰਾਂ ਨੂੰ ਫੜਨ ਦਾ ਪਲਾਨ ਤਿਆਰ ਕੀਤਾ ਜਿਸ ਦੇ ਸ਼ਿਕੰਜੇ ਵਿਚ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਨੌਜਵਾਨਾਂ ਨੂੰ ਰੰਗੇ ਹੱਥੀਂ ਫੜ ਲਿਆ ਤੇ ਜੰਮ ਕੇ ਛਿੱਤਰ ਪਰੇਡ ਕੀਤਾ।
ਜਾਣਕਾਰੀ ਮੁਤਾਬਕ ਇਕ ਦਫਤਰ ਦੇ ਬਾਹਰ ਖੜ੍ਹੇ ਮੋਟਰਸਾਈਕਲ ਚੋਰੀ ਕਰਦਿਆਂ ਨੂੰ ਸੀਸੀਟੀਵੀ ਕੈਮਰਿਆਂ ਵਿਚ ਜਦੋਂ ਦੇਖਿਆ ਤਾਂ ਚਾਰੇ ਪਾਸੇ ਇਨ੍ਹਾਂ ਲੁਟੇਰਿਆਂ ਨੂੰ ਘੇਰਾ ਪਾ ਕੇ ਕਾਬੂ ਕਰ ਲਿਆ ਤੇ ਜੰਮ ਕੇ ਕੁਟਾਪਾ ਚਾੜ੍ਹਿਆ ਤੇ ਪੁਲਿਸ ਹਵਾਲਾ ਕਰ ਦਿੱਤੇ ਗਏ।
Amritsar An Attempt Was Made To Steal A Motorcycle From Outside The Center In Broad Daylight The Youth Paraded The Thieves
Comments
Recommended News
Popular Posts
Just Now