ਪੰਜਾਬ ਕਾਂਗਰਸ ਦੇ ਬਾਗ਼ੀ ਧੜੇ ਦੀ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਿਰਫ਼ ਜਿੱਤਣ ਵਾਲੇ ਨੂੰ ਟਿਕਟ...    ‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ     ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ    ਵੋਟਰਾਂ ਲਈ ਸਕੂਲਾਂ ‘ਚ ਅੱਜ ਤੇ ਕੱਲ੍ਹ ਲੱਗਣਗੇ SIR ਕੈਂਪ, ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ    ਆਪਰੇਸ਼ਨ ਹਾਰਡ ਬਾਲ’ ਤਹਿਤ ਅਮਰੀਕਾ ਵਿੱਚ ਗੁਰਪ੍ਰੀਤ ‘ਹਰਮਨ’ ਸਿੰਘ ਗ੍ਰਿਫ਼ਤਾਰ, ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਨਾਲ ਸਬੰਧਾਂ ਦੇ ਦੋਸ਼    ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ‘ਚ ਸ਼ਾਮਿਲ ਹੋਏ ਪੰਜਾਬੀ ਗਾਇਕ ਕਾਕਾ    ਡੇਢ ਸਾਲ ਦੇ ਮਾਸੂਮ ਨੂੰ ਪਟਕ ਕੇ ਮਾਰਨ ਵਾਲੇ ਦੋਸ਼ੀ ਨੂੰ ਫਾਂਸੀ, 41 ਦਿਨਾਂ ’ਚ ਅਦਾਲਤ ਦਾ ਇਤਿਹਾਸਕ ਫ਼ੈਸਲਾ    ਮੁੜ ਜੇਲ੍ਹ ਜਾਣਗੇ ਅਦਾਕਾਰ ਰਾਜਪਾਲ ਯਾਦਵ! ਚੈੱਕ ਬਾਊਂਸ ਮਾਮਲੇ ‘ਚ ਦਿੱਲੀ ਹਾਈਕੋਰਟ ਤੋਂ ਮਿਲਿਆ ਵੱਡਾ ਝਟਕਾ    ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ   
ਬਠਿੰਡਾ 'ਚ ਚੱਲੀਆਂ ਤਾਬੜਤੋੜ ਗੋਲੀਆਂ: ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਟਕਰਾਅ
March 14, 2026
Heavy-Gunfire-In-Bathinda-Bloody
Bathinda

ਬਠਿੰਡਾ 'ਚ ਚੱਲੀਆਂ ਤਾਬੜਤੋੜ ਗੋਲੀਆਂ: ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਟਕਰਾਅ

ਬਠਿੰਡਾ: ਬਠਿੰਡਾ ਦੇ ਨਰੂਆਣਾ-ਬੀੜ ਰੋਡ 'ਤੇ ਪਲਾਟ ਦੀ ਨਿਸ਼ਾਨਦੇਹੀ ਨੂੰ ਲੈ ਕੇ ਹੋਏ ਵਿਵਾਦ ਨੇ ਭਿਆਨਕ ਰੂਪ ਧਾਰ ਲਿਆ। ਦੋ ਧਿਰਾਂ ਵਿਚਾਲੇ ਹੋਈ ਤਕਰਾਰ ਦੌਰਾਨ ਚੱਲੀਆਂ ਗੋਲੀਆਂ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਠਿੰਡਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਝਗੜੇ ਦਾ ਮੁੱਖ ਕਾਰਨ

ਡੀਐਸਪੀ ਸੰਦੀਪ ਭਾਟੀ ਅਨੁਸਾਰ ਜਲੰਧਰ ਸਿੰਘ ਅਤੇ ਰਣਜੀਤ ਕੌਰ ਵਿਚਾਲੇ ਪਲਾਟ ਦੀ ਹੱਦਬੰਦੀ ਨੂੰ ਲੈ ਕੇ ਬਹਿਸ ਹੋ ਰਹੀ ਸੀ। ਜਲੰਧਰ ਸਿੰਘ ਦੇ ਹੱਕ ਵਿੱਚ ਲਾਲ ਸਿੰਘ ਅਤੇ ਹਰਪ੍ਰੀਤ ਸਿੰਘ ਮੌਕੇ 'ਤੇ ਮੌਜੂਦ ਸਨ। ਦੂਜੇ ਪਾਸੇ ਰਣਜੀਤ ਕੌਰ ਵੱਲੋਂ ਦਿਲਪ੍ਰੀਤ ਨਰੂਆਣਾ ਪਹੁੰਚ ਗਿਆ, ਜਿਸ ਨੇ ਗੁੱਸੇ ਵਿੱਚ ਆ ਕੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਲਾਲ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਬਠਿੰਡਾ ਵਿਖੇ ਚੱਲ ਰਿਹਾ ਹੈ।

ਪੁਲਿਸ ਵੱਲੋਂ ਜਾਂਚ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਲਾਇਸੰਸੀ ਸੀ ਜਾਂ ਨਾਜਾਇਜ਼। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Heavy Gunfire In Bathinda Bloody Clash Between Two Parties Over Possession Of Plot

local advertisement banners
Comments


Recommended News
Popular Posts
Just Now