Faridkot News : ਮ੍ਰਿਤਕ ਗੁਰਵਿੰਦਰ ਸਿੰਘ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਨਮ ਅੱਖਾਂ ਨਾਲ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਲੋਕ    Vinesh Phogat ਦਾ ਵੱਡਾ ਫੈਸਲਾ! Retirement ਤੋਂ ਲਿਆ U-Turn; ਦੁਬਾਰਾ ਓਲੰਪਿਕ ‘ਚ ਲਵੇਗੀ ਹਿੱਸਾ    Captain Amarinder Singh ਦਾ ਵੱਡਾ ਬਿਆਨ - 'ਭਾਜਪਾ ਹਾਈਕਮਾਨ ਮੇਰੀ ਸਲਾਹ ਨਹੀਂ ਲੈਂਦੀ, ਕਾਂਗਰਸ ਨੂੰ ਅਜੇ ਵੀ Miss ਕਰਦਾ ਹਾਂ'    Punjab ਦੇ ਇਸ ਜ਼ਿਲ੍ਹੇ ਦੇ ਸਕੂਲਾਂ ’ਚ ਅਚਾਨਕ ਕਰ ਦਿੱਤੀ ਗਈ ਛੁੱਟੀ, ਬੱਚਿਆਂ ਨੂੰ ਭੇਜਿਆ ਗਿਆ ਘਰ - ਪੜ੍ਹੋ ਪੂਰੀ ਖ਼ਬਰ    ਸਿੱਧੂ ਮੂਸੇਵਾਲਾ ਦੀ ਮਾਤਾ ਵੱਲੋਂ Christian Committee ਨੂੰ 10 ਲੱਖ ਦਾ ਲੀਗਲ ਨੋਟਿਸ    IndiGo ਸੰਕਟ ਵਿਚ DGCA ਦੀ ਵੱਡੀ ਕਾਰਵਾਈ, ਚਾਰ Flight Operations Inspectors ਮੁਅੱਤਲ    Japan 'ਚ 6.7 ਤੀਬਰਤਾ ਦੇ ਭੂਚਾਲ ਨਾਲ ਹਿੱਲੀ ਧਰਤੀ, ਸੁਨਾਮੀ ਦਾ ਅਲਰਟ ਜਾਰੀ    ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਵੱਡੀ ਕਾਰਵਾਈ: ਗੁਰਪ੍ਰੀਤ ਸਿੰਘ ਸੇਖੋਂ ਗ੍ਰਿਫ਼ਤਾਰ    ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਨਹੀਂ ਰਹੇ, 91 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ     Punjab Weather Update : ਪੰਜਾਬ ’ਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ   
ਪੰਜਾਬ ‘ਚ ਹੜ੍ਹਾਂ ਦਾ ਵਧਿਆ ਖ਼ਤਰਾ! ਪੌਂਗ ਡੈਮ ਤੋਂ ਪਾਣੀ ਛੱਡਣ ਲਈ ਅਲਰਟ ਜਾਰੀ
August 6, 2025
-

ਪੰਜਾਬ ਡੈਸਕ :ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਤਾਪਮਾਨ 1.5 ਡਿਗਰੀ ਘੱਟ ਗਿਆ ਹੈ, ਜਿਸ ਤੋਂ ਬਾਅਦ ਤਾਪਮਾਨ ਆਮ ਦੇ ਨੇੜੇ ਪਹੁੰਚ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਮੀਂਹ ਜਾਂ ਗਰਜ-ਤੂਫ਼ਾਨ ਸਬੰਧੀ ਕੋਈ ਖਾਸ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਪਹਾੜੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਅੱਜ ਸ਼ਾਮ 5 ਵਜੇ ਪੌਂਗ ਡੈਮ ਤੋਂ ਪਾਣੀ ਛੱਡਿਆ ਜਾਵੇਗਾ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ।

ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਪਵੇਗਾ?
ਮੌਸਮ ਵਿਭਾਗ ਅਨੁਸਾਰ ਅੱਜ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਦੇ ਕਈ ਇਲਾਕਿਆਂ ਵਿੱਚ 50 ਤੋਂ 75 ਪ੍ਰਤੀਸ਼ਤ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ 25 ਤੋਂ 50 ਪ੍ਰਤੀਸ਼ਤ ਬਾਰਿਸ਼ ਹੋ ਸਕਦੀ ਹੈ। ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ 25 ਫੀਸਦੀ ਸੰਭਾਵਨਾ ਹੈ।

local advertisement banners
Comments


Recommended News
Popular Posts
Just Now