ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਮਚੀ ਦਹਿਸ਼ਤ, ਕੋਲਡ ਸਟੋਰ 'ਚ ਲੱਗੀ ਭਿਆਨਕ ਅੱਗ    ਵੱਡੀ ਖ਼ਬਰ : NIA ਨੇ ਪੰਜਾਬ 'ਚ 10 ਥਾਵਾਂ 'ਤੇ ਕੀਤੀ ਛਾਪੇਮਾਰੀ, ਪੜ੍ਹੋ ਕੀ ਹੈ ਪੂਰਾ ਮਾਮਲਾ?    ਇੰਦੌਰ ਤੋਂ ਬਾਅਦ ਹੁਣ ਇੱਥੇ ਫੈਲਿਆ 'ਜ਼ਹਿਰੀਲਾ ਪਾਣੀ'; 19 ਬੱਚਿਆਂ ਸਮੇਤ ਕਈ ਹਸਪਤਾਲ ਭਰਤੀ, ਮਚਿਆ ਹਾਹਾਕਾਰ!    PM ਮੋਦੀ ਦਾ ਅੱਜ ਮਿਸ਼ਨ ਦੱਖਣ: ਰੇਲ ਸੇਵਾਵਾਂ ਤੇ ਵਿਕਾਸ ਕਾਰਜਾਂ ਦਾ ਦੇਣਗੇ ਤੋਹਫ਼ਾ    Punjab Weather : ਤੇਜ਼ ਹਵਾਵਾਂ ਤੇ ਮੀਂਹ ਨਾਲ ਵਧੀ ਠੰਢ, ਜਲੰਧਰ 'ਚ ਪਏ ਗੜੇ; ਜਾਣੋ ਅਗਲੇ 2 ਦਿਨਾਂ ਦਾ ਹਾਲ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (23 ਜਨਵਰੀ 2026)    ਡੋਡਾ 'ਚ ਵੱਡਾ ਹਾਦਸਾ: ਫੌਜ ਦੀ ਗੱਡੀ ਖੱਡ 'ਚ ਡਿੱਗੀ, 10 ਜਵਾਨ ਸ਼ਹੀਦ ਤੇ 10 ਜ਼ਖਮੀ    ਸੱਜਣ ਕੁਮਾਰ ਦੇ ਬਰੀ ਹੋਣ 'ਤੇ ਸ਼੍ਰੋਮਣੀ ਕਮੇਟੀ ਨੇ ਜਤਾਇਆ ਸਖ਼ਤ ਇਤਰਾਜ਼; ਧਾਮੀ ਬੋਲੇ- 41 ਸਾਲਾਂ ਤੋਂ ਇਨਸਾਫ਼ ਉਡੀਕ ਰਹੇ ਪੀੜਤਾਂ ਨਾਲ ਹੋਇਆ ਧੱਕਾ    ਪੰਜਾਬ 'ਚ ਸਿਹਤ ਕ੍ਰਾਂਤੀ ਦਾ ਆਗਾਜ਼: ਮਾਨ ਤੇ ਕੇਜਰੀਵਾਲ ਨੇ ਲਾਂਚ ਕੀਤੀ 10 ਲੱਖ ਵਾਲੀ ਸਕੀਮ; ਹੁਣ ਹਰ ਪੰਜਾਬੀ ਦਾ ਇਲਾਜ ਹੋਵੇਗਾ ਮੁਫ਼ਤ    ਸਾਵਧਾਨ! ਜ਼ੀਰਕਪੁਰ 'ਚ ਸ਼ਰੇਆਮ ਵਿਕ ਰਹੀ ਹੈ 'ਮੌਤ' ਵਰਗੀ ਚਾਈਨਾ ਡੋਰ; ਦੁਕਾਨਾਂ 'ਤੇ ਛਾਪਾ ਪਿਆ ਤਾਂ ਉੱਡ ਗਏ ਹੋਸ਼   
72 ਦਿਨਾਂ ’ਚ 10 ਹਜ਼ਾਰ ਤੋਂ ਵੱਧ ਪੁਲਿਸ ਵੱਲੋਂ ਫੜੇ ਗਏ ਨਸ਼ਾ ਤਸਕਰ , 8.5 ਕਰੋੜ ਰੁਪਏ ਦੀ ਹੋਈ ਡਰੱਗ ਮਨੀ ਬਰਾਮਦ
May 13, 2025
Https-livepunjabitv-com-control-
ਪੰਜਾਬ

ਸੂਬੇ ਵਿੱਚ ਨਸ਼ਿਆਂ ਦੀ ਭਰਮਾਰ ਦਿਨੋਂ- ਦਿਨ ਵੱਧਦੀ ਜਾ ਰਹੀ ਹੈ। ਸੂਬੇ ’ਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁਧ’ ਦੇ 72 ਦਿਨ ਪੂਰੇ ਹੋਣ ਦੇ ਨਾਲ ਪੰਜਾਬ ਪੁਲਿਸ ਨੇ 1 ਮਾਰਚ, 2025 ਤੋਂ ਹੁਣ ਤਕ 6280 ਐਫ਼.ਆਈ.ਆਰ ਦਰਜ ਕੀਤੀਆਂ ਹਨ ਅਤੇ 10444 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਕਿਹਾ ਸੀ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ, ਪੰਜਾਬ ਪੁਲਿਸ ਵੱਲੋਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਹੇਠ ਵੱਖ-ਵੱਖ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਸੂਬੇ ਭਰ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ, ਨਾਈਟ ਡੋਮੀਨੇਸ਼ਨ ਅਤੇ ਡਰੱਗ ਹੌਟਸਪੌਟਸ ’ਤੇ ਛਾਪੇਮਾਰੀ ਸ਼ਾਮਲ ਹੈ।

ਇਨ੍ਹਾਂ ਕਾਰਵਾਈਆਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰ ਰਹੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਪੁਲਿਸ ਟੀਮਾਂ ਨੇ 398 ਕਿਲੋਗ੍ਰਾਮ ਹੈਰੋਇਨ, 186 ਕਿਲੋਗ੍ਰਾਮ ਅਫੀਮ, 117 ਕੁਇੰਟਲ ਭੁੱਕੀ, 8 ਕਿਲੋਗ੍ਰਾਮ ਚਰਸ, 135 ਕਿਲੋਗ੍ਰਾਮ ਗਾਂਜਾ, 2.5 ਕਿਲੋਗ੍ਰਾਮ ਆਈਸੀਈ, 1.2 ਕਿਲੋਗ੍ਰਾਮ ਕੋਕੀਨ, 23.57 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 8.58 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

72ਵੇਂ ਦਿਨ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ, ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 133 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 2.2 ਕਿਲੋ ਹੈਰੋਇਨ, 54 ਕਿਲੋ ਭੁੱਕੀ, 73000 ਨਸ਼ੀਲੀਆਂ ਗੋਲੀਆਂ ਅਤੇ 13.22 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਦਸਿਆ ਕਿ 90 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1400 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 250 ਤੋਂ ਵੱਧ ਪੁਲਿਸ ਟੀਮਾਂ ਨੇ ਸੂਬੇ ਭਰ ’ਚ 495 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ, ਜਿਸ ਦੇ ਚਲਦਿਆਂ ਸੂਬੇ ਭਰ ’ਚ 89 ਐਫ਼ਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ 503 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ।



Https livepunjabitv com control add posts php

local advertisement banners
Comments


Recommended News
Popular Posts
Just Now