October 23, 2024

ਬੱਚਿਆਂ ਨੂੰ ਗੁੱਡ ਟੱਚ ਤੇ ਬੈਡ ਟੱਚ ਬਾਰੇ ਕੀਤਾ ਜਾਵੇ ਜਾਗਰੂਕ
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਐਕਟਰ ਅਤੇ ਗਾਇਕ ਕਿਸ਼ੋਰ ਕੁਮਾਰ ਭਾਰਤੀ ਸਿਨੇਮਾ ਦੇ ਸਭ ਤੋਂ ਯਾਦਗਾਰ ਨਾਵਾਂ ਵਿਚੋਂ ਇਕ ਹਨ। ਆਪਣੇ ਮਜ਼ੇਦਾਰ ਗੀਤਾਂ ਅਤੇ ਅਸਲ ਜ਼ਿੰਦਗੀ ਵਿਚ ਅਜੀਬੋ-ਗਰੀਬ ਵਿਵਹਾਰ ਲਈ ਮਸ਼ਹੂਰ ਕਿਸ਼ੋਰ ਕੁਮਾਰ ਦੀ ਜ਼ਿੰਦਗੀ ਨੂੰ ਵੱਡੇ ਪਰਦੇ 'ਤੇ ਲਿਆਉਣ ਲਈ ਬਾਲੀਵੁੱਡ ਵਿਚ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਪਰ ਜੇਕਰ ਹੁਣ ਆ ਰਹੀ ਖਬਰ ਸੱਚੀ ਨਿਕਲੀ ਤਾਂ ਯਕੀਨਨ ਲੋਕ ਇਸ ਬਾਇਓਪਿਕ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹੋਣਗੇ। ਖਬਰਾਂ ਆ ਰਹੀਆਂ ਹਨ ਕਿ ਕਿਸ਼ੋਰ ਕੁਮਾਰ ਦੀ ਬਾਇਓਪਿਕ ਲਈ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਨੂੰ ਅਪ੍ਰੋਚ ਕੀਤਾ ਗਿਆ ਹੈ।
ਆਮਿਰ ਖਾਨ ਬਣਨਗੇ ਕਿਸ਼ੋਰ ਕੁਮਾਰ
ਪਿੰਕਵਿਲਾ ਦੀ ਰਿਪੋਰਟ ਮੁਤਾਬਕ ਆਮਿਰ ਖਾਨ ਨੂੰ ਕਿਸ਼ੋਰ ਕੁਮਾਰ ਦੀ ਬਾਇਓਪਿਕ ਆਫਰ ਕੀਤੀ ਗਈ ਹੈ। 'ਬਰਫੀ' ਅਤੇ 'ਲੂਡੋ' ਬਣਾਉਣ ਵਾਲੇ ਨਿਰਦੇਸ਼ਕ ਅਨੁਰਾਗ ਬਾਸੂ ਇਸ ਬਾਇਓਪਿਕ ਦਾ ਨਿਰਦੇਸ਼ਨ ਕਰਨਗੇ। ਰਿਪੋਰਟ 'ਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਮਿਰ ਅਤੇ ਅਨੁਰਾਗ 'ਪ੍ਰੋਡਿਊਸਰ ਭੂਸ਼ਣ ਕੁਮਾਰ ਲਈ ਕਿਸ਼ੋਰ ਕੁਮਾਰ ਦੀ ਬਾਇਓਪਿਕ ਬਣਾਉਣ 'ਤੇ ਚਰਚਾ ਕਰ ਰਹੇ ਹਨ। ਦੋਵਾਂ ਦੀਆਂ 4-5 ਮੀਟਿੰਗਾਂ ਹੋ ਚੁੱਕੀਆਂ ਹਨ।
ਸੂਤਰ ਨੇ ਅੱਗੇ ਕਿਹਾ ਕਿ ਕਿਸ਼ੋਰ ਕੁਮਾਰ ਦੀ ਬਾਇਓਪਿਕ ਇਕ ਅਜਿਹਾ ਵਿਸ਼ਾ ਹੈ ਜੋ ਅਨੁਰਾਗ ਬਸੂ ਅਤੇ ਭੂਸ਼ਣ ਕੁਮਾਰ ਦੋਵਾਂ ਦੇ ਦਿਲਾਂ ਦੇ ਬਹੁਤ ਕਰੀਬ ਹੈ ਅਤੇ ਦੋਵੇਂ ਇਸ ਨੂੰ ਬਿਹਤਰੀਨ ਤਰੀਕੇ ਨਾਲ ਵਧੀਆ ਫਿਲਮ ਬਣਾਉਣ ਲਈ ਚਰਚਾ ਕਰ ਰਹੇ ਹਨ। ਆਮਿਰ ਵੀ ਕਿਸ਼ੋਰ ਕੁਮਾਰ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਨੂੰ ਪਰਦੇ 'ਤੇ ਇਕ ਮਹਾਨ ਕਲਾਕਾਰ ਦੇ ਜੀਵਨ ਨੂੰ ਲਿਆਉਣ ਦਾ ਅਨੁਰਾਗ ਦਾ ਦ੍ਰਿਸ਼ਟੀਕੋਣ ਪਸੰਦ ਹੈ। ਫਿਲਮ ਨਿਰਮਾਤਾ ਨੇ ਇਸ ਨੂੰ ਬਹੁਤ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਹੈ ਅਤੇ ਇਹੀ ਆਮਿਰ ਨੂੰ ਸਭ ਤੋਂ ਵੱਧ ਚੰਗੀ ਲੱਗ ਰਹੀ ਹੈ।
ਗੁਲਸ਼ਨ ਕੁਮਾਰ ਦੀ ਬਾਇਓਪਿਕ 'ਚ ਵੀ ਸੀ ਆਮਿਰ ਦੇ ਹੋਣ ਦੀ ਖਬਰ
ਕੁਝ ਸਾਲ ਪਹਿਲਾਂ ਇਹ ਖਬਰ ਕਾਫੀ ਚਰਚਾ 'ਚ ਸੀ ਕਿ ਸੁਪਰਸਟਾਰ ਆਮਿਰ ਖਾਨ ਮਸ਼ਹੂਰ ਭਜਨ ਗਾਇਕ ਅਤੇ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੀ ਬਾਇਓਪਿਕ 'ਚ ਕੰਮ ਕਰਨ ਵਾਲੇ ਹਨ।
ਬਾਅਦ ਵਿੱਚ ਇਸ ਖ਼ਬਰ ਨਾਲ ਸਬੰਧਤ ਕੋਈ ਹੋਰ ਡਿਵੈਲਪਮੈਂਟ ਸਾਹਮਣੇ ਨਹੀਂ ਆਈ। ਪਰ ਆਪਣੇ ਪ੍ਰੋਡਕਸ਼ਨ ਵਿਚ ਬਣੀ 'ਲਾਪਤਾ ਲੇਡੀਜ਼' ਦੇ ਪ੍ਰਮੋਸ਼ਨ ਦੌਰਾਨ ਆਮਿਰ ਨੇ ਕਈ ਇੰਟਰਵਿਊਆਂ 'ਚ ਕਿਹਾ ਕਿ ਇਨ੍ਹੀਂ ਦਿਨੀਂ ਉਹ ਸੰਗੀਤ ਸਿੱਖ ਰਿਹਾ ਹੈ ਅਤੇ ਚੰਗਾ ਗਾਉਣਾ ਵੀ ਲੱਗੇ ਹਨ। ਲੋਕਾਂ ਨੇ ਆਮਿਰ ਦੇ ਇਸ ਬਿਆਨ ਨੂੰ ਗੁਲਸ਼ਨ ਕੁਮਾਰ ਦੀ ਬਾਇਓਪਿਕ ਕਰਨ ਦੇ ਇਸ਼ਾਰੇ ਵਜੋਂ ਲਿਆ। ਪਰ ਹੁਣ ਆਮਿਰ ਦੀ ਟ੍ਰੇਨਿੰਗ ਉਸ ਨੂੰ ਕਿਸ਼ੋਰ ਕੁਮਾਰ ਬਣਨ 'ਚ ਮਦਦਗਾਰ ਸਾਬਤ ਹੋਵੇਗੀ।
ਆਮਿਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਅਗਲੀ ਫਿਲਮ 'ਤਾਰੇ ਜ਼ਮੀਨ ਪਰ' ਤਿਆਰ ਹੈ। ਇਹ ਫਿਲਮ ਕ੍ਰਿਸਮਸ 'ਚ ਵੱਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਇਹ ਅਗਲੇ ਸਾਲ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।
Aamir Khan Will Be Seen In Kishore Kumar s Biopic
