October 24, 2024
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਮੁੰਬਈ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲਾ ਵਿਅਕਤੀ ਨੂੰ ਮੁੰਬਈ ਪੁਲਿਸ ਨੇ ਝਾਰਖੰਡ ਤੋਂ ਗ੍ਰਿਫਤਾਰ ਕੀਤਾ ਹੈ। ਦਰਅਸਲ, ਕੁਝ ਦਿਨ ਪਹਿਲਾਂ ਸਲਮਾਨ ਖਾਨ ਨੂੰ ਮੁੰਬਈ ਟ੍ਰੈਫਿਕ ਪੁਲਿਸ ਦੇ ਹੈਲਪਲਾਈਨ ਨੰਬਰ 'ਤੇ ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਨਾਮ 'ਤੇ ਧਮਕੀ ਮਿਲੀ ਸੀ। ਧਮਕੀ ਦੇਣ ਵਾਲੇ ਦੋਸ਼ੀ ਨੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਬਾਲੀਵੁੱਡ ਅਦਾਕਾਰ ਨੂੰ ਮਾਰਨ ਲਈ ਕਿਹਾ ਸੀ। ਹਾਲਾਂਕਿ ਬਾਅਦ 'ਚ ਦੋਸ਼ੀ ਨੇ ਉਸੇ ਹੈਲਪਲਾਈਨ ਨੰਬਰ 'ਤੇ ਮੁਆਫੀ ਮੰਗੀ ਸੀ। ਹੁਣ ਮੁੰਬਈ ਪੁਲਿਸ ਨੇ ਦੋਸ਼ੀ ਨੂੰ ਝਾਰਖੰਡ ਤੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਪੁੱਛਗਿੱਛ ਲਈ ਮੁੰਬਈ ਲਿਜਾਇਆ ਜਾ ਰਿਹਾ ਹੈ।
ਇਸ ਸਬੰਧੀ ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਦੋਸ਼ੀ ਨੂੰ ਜਮਸ਼ੇਦਪੁਰ, ਝਾਰਖੰਡ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਵਰਲੀ ਪੁਲਿਸ ਦੀ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਹਫਤੇ ਮੁੰਬਈ ਟ੍ਰੈਫਿਕ ਪੁਲਿਸ ਦੀ ਵ੍ਹਟਸਐਪ ਹੈਲਪਲਾਈਨ 'ਤੇ ਸਲਮਾਨ ਖਾਨ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਵਾਲਾ ਧਮਕੀ ਭਰਿਆ ਸੰਦੇਸ਼ ਆਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
5 ਕਰੋੜ ਨਾ ਦੇਣ 'ਤੇ ਬਾਬਾ ਸਿੱਦੀਕੀ ਨਾਲੋਂ ਵੀ ਮਾੜੀ ਹਾਲਤ ਕਰਨ ਦੀ ਦਿੱਤੀ ਸੀ ਧਮਕੀ
ਬਾਲੀਵੁੱਡ ਅਦਾਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇ ਉਸ ਨੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਕੇਸ ਨੂੰ ਸੁਲਝਾਉਣ ਲਈ 5 ਕਰੋੜ ਰੁਪਏ ਦਾ ਭੁਗਤਾਨ ਨਾ ਕੀਤਾ ਤਾਂ ਉਸ ਦੀ ਹਾਲਤ ਮੁੰਬਈ ਦੇ ਮਾਰੇ ਗਏ ਐਨਸੀਪੀ ਨੇਤਾ ਬਾਬਾ ਸਿੱਦੀਕੀ ਨਾਲੋਂ ਵੀ ਮਾੜੀ ਹੋਵੇਗੀ। ਇਹ ਧਮਕੀ ਭਰਿਆ ਸੁਨੇਹਾ 17 ਅਕਤੂਬਰ ਨੂੰ ਮੁੰਬਈ ਟ੍ਰੈਫਿਕ ਪੁਲਿਸ ਦੇ ਵ੍ਹਟਸਐਪ ਹੈਲਪਲਾਈਨ ਨੰਬਰ 'ਤੇ ਆਇਆ ਸੀ। ਦੋਸ਼ੀ ਨੇ ਆਪਣੇ ਸੰਦੇਸ਼ 'ਚ ਲਿਖਿਆ ਸੀ, 'ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਅਤੇ ਲਾਰੇਂਸ ਬਿਸ਼ਨੋਈ ਨਾਲ ਆਪਣੀ ਦੁਸ਼ਮਣੀ ਖਤਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 5 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਸ ਦੀ ਕਿਸਮਤ ਬਾਬਾ ਸਿੱਦੀਕੀ ਨਾਲੋਂ ਵੀ ਮਾੜੀ ਹੋਵੇਗੀ।' ਹਾਲਾਂਕਿ ਇਸੇ ਹੈਲਪਲਾਈਨ ਨੰਬਰ 'ਤੇ ਇਕ ਹੋਰ ਮੈਸੇਜ ਆਇਆ, ਜਿਸ 'ਚ ਦਾਅਵਾ ਕੀਤਾ ਗਿਆ ਕਿ ਪਹਿਲਾ ਮੈਸੇਜ ਗਲਤੀ ਨਾਲ ਭੇਜਿਆ ਗਿਆ ਸੀ।
The Person Who Threatened To Kill Salman Khan Was Arrested From Jharkhand A Ransom Of 5 Crores Was Demanded