November 9, 2024
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਆਉਣ ਵਾਲੀ ਫਿਲਮ 'ਜੈ ਹਨੂੰਮਾਨ' ਦੇ ਐਲਾਨ ਦੇ ਬਾਅਦ ਤੋਂ ਹੀ ਪ੍ਰਸ਼ੰਸਕਾਂ ਦਾ ਉਤਸ਼ਾਹ ਵਧ ਗਿਆ ਹੈ। 'ਹਨੂਮਾਨ' ਦੀ ਸਫਲਤਾ ਤੋਂ ਬਾਅਦ ਦਰਸ਼ਕ ਇਸ ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਹਨ। 'ਕਾਂਤਾਰਾ' ਸਟਾਰ ਤੋਂ ਬਾਅਦ ਹੁਣ ਇਸ ਫਿਲਮ 'ਚ ਇਕ ਹੋਰ ਨਵੀਂ ਐਂਟਰੀ ਹੋਈ ਹੈ।
ਮਾਇਥਰੀ ਮੂਵੀ ਮੇਕਰਜ਼ ਵੱਲੋਂ 'ਜੈ ਹਨੂੰਮਾਨ' ਦਾ ਐਲਾਨ ਹੋਏ ਲਗਪਗ ਦੋ ਹਫ਼ਤੇ ਹੋ ਗਏ ਹਨ। ਇਸ ਦੇ ਐਲਾਨ ਤੋਂ ਬਾਅਦ ਤੋਂ ਹੀ ਇਹ ਫਿਲਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। 'ਹਨੂਮਾਨ' ਦੀ ਸਫਲਤਾ ਤੋਂ ਬਾਅਦ ਪ੍ਰਸ਼ੰਸਕ ਇਸ ਫਿਲਮ ਦਾ ਕਾਫੀ ਉਮੀਦਾਂ ਨਾਲ ਇੰਤਜ਼ਾਰ ਕਰ ਰਹੇ ਹਨ। 'ਜੈ ਹਨੂੰਮਾਨ' ਵਿੱਚ ਮਹਾਨ ਸੁਪਰਹੀਰੋ ਨੂੰ ਜਿਊਂਦਾ ਕੀਤਾ ਜਾਵੇਗਾ, ਜੋ ਇੱਕ ਵਿਲੱਖਣ ਸਿਨੇਮਿਕ ਅਨੁਭਵ ਦਾ ਵਾਅਦਾ ਕਰਦਾ ਹੈ। ਹਾਲ ਹੀ 'ਚ ਰਿਲੀਜ਼ ਹੋਈ ਨੈਸ਼ਨਲ ਐਵਾਰਡ ਜੇਤੂ ਅਦਾਕਾਰ ਰਿਸ਼ਭ ਸ਼ੈੱਟੀ ਦੀ ਪਹਿਲੀ ਲੁੱਕ ਨੇ ਕਾਫੀ ਚਰਚਾ ਛੇੜ ਦਿੱਤੀ ਹੈ। ਇਸ ਫਿਲਮ 'ਚ ਰਿਸ਼ਭ ਸ਼ੈੱਟੀ ਮੁੱਖ ਅਦਾਕਾਰ ਹਨ ਅਤੇ ਉਹ ਖੁਦ ਭਗਵਾਨ ਹਨੂੰਮਾਨ ਦੀ ਭੂਮਿਕਾ 'ਚ ਨਜ਼ਰ ਆਉਣਗੇ। ਹੁਣ ਇੱਕ ਹੋਰ ਦਿਲਚਸਪ ਖ਼ਬਰ ਇਹ ਹੈ ਕਿ ਰਾਣਾ ਡੱਗੂਬਾਤੀ ਵੀ ਇਸ ਕਾਸਟ ਵਿਚ ਸ਼ਾਮਲ ਹੋ ਗਏ ਹਨ।
ਰਾਣਾ ਡੱਗੂਬਾਤੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਰਿਸ਼ਭ ਸ਼ੈੱਟੀ ਅਤੇ ਨਿਰਦੇਸ਼ਕ ਪ੍ਰਸ਼ਾਂਤ ਵਰਮਾ ਨਾਲ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਨੇ ਇੰਟਰਨੈੱਟ 'ਤੇ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ। ਉਨ੍ਹਾਂ ਨੇ ਇਸ ਤਸਵੀਰ ਦੇ ਨਾਲ ਇਕ ਖਾਸ ਕੈਪਸ਼ਨ ਵੀ ਲਿਖਿਆ ਹੈ, 'ਜੈ ਜੈ ਹਨੂੰਮਾਨ!!' ਇਸ ਪੋਸਟ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ। ਪ੍ਰਸ਼ੰਸਕ ਕੁਝ ਨਵਾਂ ਅਤੇ ਮਨੋਰੰਜਕ ਦੇਖਣ ਲਈ ਉਤਸ਼ਾਹਿਤ ਹਨ।
Entry Of Bhallaldev In Kantara Starrer s Film Increased Enthusiasm Among The Audience