December 6, 2024
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਅਰਜੁਨ ਦੀ ਫਿਲਮ 'ਪੁਸ਼ਪਾ-2 ਦਿ ਰੂਲ' ਦੇਸ਼ ਅਤੇ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਫਿਲਮ ਨੂੰ ਜੋ ਪਿਆਰ ਮਿਲ ਰਿਹਾ ਹੈ, ਉਸ ਵਿਚਾਲੇ ਅੱਲੂ ਅਰਜੁਨ ਮੁਸੀਬਤ 'ਚ ਫਸ ਗਿਆ ਹੈ। ਅੱਲੂ ਅਰਜੁਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦਰਅਸਲ, 4 ਦਸੰਬਰ ਦੀ ਰਾਤ ਨੂੰ 'ਪੁਸ਼ਪਾ 2: ਦ ਰੂਲ' ਦੇ ਪ੍ਰੀਮੀਅਰ ਸ਼ੋਅ ਦੌਰਾਨ ਹੈਦਰਾਬਾਦ ਦੇ ਇੱਕ ਥੀਏਟਰ ਵਿੱਚ ਭਗਦੜ ਮਚ ਗਈ ਸੀ ਅਤੇ ਇਸ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਪੁੱਤਰ ਨੂੰ ਦਮ ਘੁੱਟਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਫਿਲਮ ਦੀ ਸਕਰੀਨਿੰਗ ਦੌਰਾਨ ਅੱਲੂ ਅਰਜੁਨ ਸਿਨੇਮਾਘਰ 'ਚ ਪਹੁੰਚੇ, ਜਿਸ ਕਾਰਨ ਲੋਕ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਹੋ ਗਏ। ਅਦਾਕਾਰ ਨੂੰ ਦੇਖਣ ਲਈ ਲੋਕਾਂ ਵਿੱਚ ਭਗਦੜ ਮਚ ਗਈ ਅਤੇ ਭੀੜ ਕਾਬੂ ਤੋਂ ਬਾਹਰ ਹੋ ਗਈ। ਉੱਥੇ ਅਚਾਨਕ ਮਚੀ ਭਗਦੜ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਜ਼ਖਮੀ ਹੋ ਗਿਆ। ਔਰਤ ਦੀ ਮੌਤ ਦੇ ਮਾਮਲੇ 'ਚ ਅੱਲੂ ਅਰਜੁਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਬਿਨਾਂ ਜਾਣਕਾਰੀ ਦਿੱਤੇ ਥਿਏਟਰ ਪਹੁੰਚੇ ਸੀ ਅੱਲੂ ਅਰਜੁਨ
ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਸਕਰੀਨਿੰਗ ਦੌਰਾਨ ਭਗਦੜ ਕਾਰਨ ਇਕ ਔਰਤ ਦੀ ਮੌਤ ਹੋ ਗਈ ਸੀ ਤਾਂ ਅੱਲੂ ਅਰਜੁਨ 'ਤੇ ਮਾਮਲਾ ਦਰਜ ਕਿਉਂ ਕੀਤਾ ਗਿਆ? ਤਾਂ ਇੱਥੇ ਤੁਹਾਨੂੰ ਦੱਸ ਦੇਈਏ ਕਿ ਪੁਲਿਸ ਦਾ ਕਹਿਣਾ ਹੈ ਕਿ ਅੱਲੂ ਅਰਜੁਨ ਬਿਨਾਂ ਦੱਸੇ ਥਿਏਟਰ ਪਹੁੰਚ ਗਏ ਸਨ। ਅਜਿਹੇ 'ਚ ਕੋਈ ਤਿਆਰੀ ਨਾ ਹੋਣ ਕਾਰਨ ਥੀਏਟਰ 'ਚ ਭਗਦੜ ਮਚ ਗਈ।
ਪੁਲਿਸ ਮੁਤਾਬਕ ਅੱਲੂ ਅਰਜੁਨ ਦੀ ਟੀਮ ਨੂੰ ਕੋਈ ਪਹਿਲਾਂ ਤੋਂ ਸੂਚਨਾ ਨਹੀਂ ਸੀ ਕਿ ਉਹ ਆ ਰਿਹਾ ਹੈ। ਇਸ ਦੇ ਬਾਵਜੂਦ ਉਸ ਦੇ ਆਉਣ ਦੀ ਉਮੀਦ ਵਿਚ ਇੰਨੀ ਭੀੜ ਇਕੱਠੀ ਹੋ ਗਈ ਕਿ ਉਸ ਨੂੰ ਕਾਬੂ ਕਰਨਾ ਮੁਸ਼ਕਲ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਲੂ ਅਰਜੁਨ ਦੇ ਆਉਣ ਬਾਰੇ ਸਿਰਫ ਥਿਏਟਰ ਪ੍ਰਬੰਧਕਾਂ ਨੂੰ ਹੀ ਪਤਾ ਸੀ, ਪਰ ਫਿਰ ਵੀ ਉਨ੍ਹਾਂ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਹੀਂ ਕੀਤੇ ਅਤੇ ਨਾ ਹੀ ਅਦਾਕਾਰ ਦੀ ਟੀਮ ਲਈ ਵੱਖਰੇ ਐਂਟਰੀ ਅਤੇ ਐਗਜ਼ਿਟ ਗੇਟ ਬਣਾਏ। ਇਸ ਮਾਮਲੇ 'ਚ ਪੁਲਿਸ ਨੇ ਅੱਲੂ ਅਰਜੁਨ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
Star Actor Involved In Woman s Death Case Case Registered Against Allu Arjun