December 24, 2024
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਸ਼ਿਆਮ ਬੈਨੇਗਲ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 90 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਮਸ਼ਹੂਰ ਫਿਲਮ ਮੇਕਰ ਵਧਦੀ ਉਮਰ ਕਾਰਨ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੀ ਬੇਟੀ ਪਿਯਾ ਬੈਨੇਗਲ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਇੱਕ ਦਿਨ ਹੋਣਾ ਹੀ ਸੀ। ਬੈਨੇਗਲ ਨੂੰ ਭਾਰਤ ਸਰਕਾਰ ਦੁਆਰਾ 1976 ਵਿੱਚ ਪਦਮ ਸ਼੍ਰੀ ਅਤੇ 1991 ਵਿਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੀਆਂ ਸਫਲ ਫਿਲਮਾਂ ਵਿਚ ਮੰਥਨ, ਜ਼ੁਬੈਦਾ ਅਤੇ ਸਰਦਾਰੀ ਬੇਗਮ ਸ਼ਾਮਲ ਹਨ।
ਸ਼ਿਆਮ ਬੈਨੇਗਲ ਦਾ ਅੰਤਿਮ ਸੰਸਕਾਰ 24 ਦਸੰਬਰ 2024 ਨੂੰ ਸ਼ਿਵਾਜੀ ਪਾਰਕ, ਮੁੰਬਈ ਵਿਖੇ ਦੁਪਹਿਰ 2 ਵਜੇ ਕੀਤਾ ਜਾਵੇਗਾ।
ਸ਼ਿਆਮ ਬੇਨੇਗਲ ਦਾ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਪੂਰੀ ਇੰਡਸਟਰੀ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਨੇ 23 ਦਸੰਬਰ ਨੂੰ ਸ਼ਾਮ 6.30 ਵਜੇ ਆਖਰੀ ਸਾਹ ਲਿਆ। ਹਾਲ ਹੀ 'ਚ ਉਨ੍ਹਾਂ ਨੇ ਆਪਣਾ 90ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਅਦਾਕਾਰਾ ਸ਼ਬਾਨਾ ਆਜ਼ਮੀ ਨੇ ਇਸ ਪਾਰਟੀ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸੀ। ਫੋਟੋ 'ਚ ਸ਼ਿਆਮ ਬੈਨੇਗਲ, ਸ਼ਬਾਨਾ ਅਤੇ ਨਸੀਰੂਦੀਨ ਸ਼ਾਹ ਨਾਲ ਹੱਸਦੇ-ਮੁਸਕਰਾਉਂਦੇ ਨਜ਼ਰ ਆਏ। ਨਿਰਦੇਸ਼ਕ ਦਾ ਜਨਮ 14 ਦਸੰਬਰ ਨੂੰ ਹੋਇਆ ਸੀ।
Shyam Benegal Passes Away