December 25, 2024
Admin / Entertainment
ਬਾਲੀਵੁੱਡ ਦੇ ਮਾਚੋ ਹੀਰੋ ਸਨੀ ਦਿਓਲ ਦੀ ਫਿਲਮ ਬਾਰਡਰ 2 ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਸੰਨੀ ਦਿਓਲ 27 ਸਾਲ ਪੁਰਾਣੀ ਫਿਲਮ 'ਬਾਰਡਰ' ਦੇ ਸੀਕਵਲ 'ਬਾਰਡਰ 2' ਰਾਹੀਂ ਧਮਾਕਾ ਕਰਨ ਦੀ ਤਿਆਰ ਵਿਚ ਹਨ। ਫਿਲਮ ਨਿਰਮਾਤਾ ਜੇਪੀ ਦੱਤਾ ਇਕ ਵਾਰ ਫਿਰ ਆਪਣੀ 1997 ਦੀ ਬਲਾਕਬਸਟਰ ਬਾਰਡਰ ਦੀ ਸਫਲਤਾ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। 'ਬਾਰਡਰ 2' 'ਚ ਸੰਨੀ ਦਿਓਲ ਤੋਂ ਇਲਾਵਾ ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਵਰਗੇ ਸਿਤਾਰੇ ਨਜ਼ਰ ਆਉਣ ਵਾਲੇ ਹਨ। ਨਿਰਮਾਤਾਵਾਂ ਨੇ ਬਾਰਡਰ 2 ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਮੇਕਰਸ ਨੇ ਫਿਲਮ ਦੇ ਸੈੱਟ ਤੋਂ ਪਹਿਲੀ ਕਲੈਪਬੋਰਡ ਨਾਲ ਫੋਟੋ ਸ਼ੇਅਰ ਕੀਤੀ ਹੈ। ਫੋਟੋ ਵਿਚ ਕਲੈਪਬੋਰਡ 'ਤੇ ਫਿਲਮ ਦਾ ਨਾਮ ਲਿਖਿਆ ਹੋਇਆ ਹੈ ਅਤੇ ਸੀਨ, ਸ਼ੂਟ ਅਤੇ ਸਭ ਕੁਝ ਬਾਰੇ ਜਾਣਕਾਰੀ ਲਿਖੀ ਹੋਈ ਹੈ। ਪਿਛੋਕੜ ਵਿਚ ਜੰਗੀ ਟੈਂਕ ਵੀ ਨਜ਼ਰ ਆ ਰਹੇ ਹਨ।
ਇਹ ਫਿਲਮ 23 ਜਨਵਰੀ 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। 'ਬਾਰਡਰ 2' ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਦੁਆਰਾ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
Shooting Of Sunny Deol s Film Border 2 Has Started