ਭਾਰਤ ਭੂਸ਼ਣ ਆਸ਼ੂ ਨੇ PPCC ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ    ਲੀਡਰਸ਼ਿਪ ਨਾਲ ਬੈਠ ਕੇ ਲੁਧਿਆਣਾ ਚੋਣ ਹਾਰਨ ਦੇ ਕਾਰਨਾਂ ਦੀ ਸਮੀਖਿਆ ਕਰਾਂਗੇ: ਰਾਜਾ ਵੜਿੰਗ    ਪੰਜਾਬ 'ਚ ਮਾਨਸੂਨ ਦੀ 48 ਘੰਟੇ ਪਹਿਲਾਂ ਐਂਟਰੀ, ਮੀਂਹ ਸਬੰਧੀ ਅਲਰਟ ਜਾਰੀ    ਪੰਜਾਬ ਪਾਵਰਕਾਮ ਨੇ 20 ਦਿਨਾਂ 'ਚ 109 ਬਿਜਲੀ ਕੁਨੈਕਸ਼ਨ ਕੱਟੇ, ਬਕਾਇਆ ਬਿੱਲਾਂ ਦਾ ਵੱਡਾ ਪਹਾੜ    IND Vs ENG: ਇੰਗਲੈਂਡ ਖ਼ਿਲਾਫ ਟੈਸਟ ਦੇਪਹਿਲੇ ਦਿਨ ਜੈਸਵਾਲ ਤੇ ਸ਼ੁਭਮਨ ਗਿੱਲ ਦਾ ਸੈਂਕੜਾ    ਪ੍ਰਧਾਨ ਮੰਤਰੀ ਮੋਦੀ ਅੱਜ ਬਿਹਾਰ ਵਾਸੀਆਂ ਨੂੰ ਦੇਣਗੇ 5,736 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਤੋਹਫ਼ਾ    Corona Virus: ਲੁਧਿਆਣਾ 'ਚ ਕੋਰੋਨਾ ਵਾਇਰਸ ਨਾਲ ਤੀਜੀ ਮੌ.ਤ    IND ਬਨਾਮ ENG: ਭਾਰਤ ਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਅੱਜ ਤੋਂ ਆਗਾਜ਼    ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲੇ ਦੂਜੇ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ    ਲੁਧਿਆਣਾ ਪੱਛਮੀ ਸੀਟ 'ਤੇ ਸ਼ਾਮ 7 ਵਜੇ ਤੱਕ 51.33% ਵੋਟਿੰਗ ਦਰਜ   
Kangana Ranaut ਦੀ ਫਿਲਮ Emergency ਦਾ ਦੂਜਾ ਦਮਦਾਰ Trailer ਹੋਇਆ Release, ਹੁਣ ਇਸ ਦਿਨ ਹੋਵੇਗਾ ਰਿਲੀਜ਼
January 6, 2025
The-Second-Powerful-Trailer-Of-K

Admin / Entertainment

ਲਾਈਵ ਪੰਜਾਬੀ ਟੀਵੀ ਬਿਊਰੋ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅਦਾਕਾਰਾ ਦੀ ਫਿਲਮ ਐਮਰਜੈਂਸੀ ਦਾ ਦੂਜਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ 17 ਜਨਵਰੀ 2025 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਸਿਆਸੀ ਡਰਾਮੇ 'ਚ ਕੰਗਣਾ ਨੇ 1975 'ਚ ਲਗਾਈ ਗਈ ਐਮਰਜੈਂਸੀ ਦੇ 50 ਸਾਲ ਪੂਰੇ ਹੋਣ 'ਤੇ ਇਤਿਹਾਸ ਦੇ ਵਿਵਾਦਤ ਪਹਿਲੂ ਨੂੰ ਦਿਖਾਇਆ ਹੈ, ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ।



ਫਿਲਮ ਦਾ ਦੂਜਾ ਟ੍ਰੇਲਰ ਐਮਰਜੈਂਸੀ ਦੇ ਲਾਗੂ ਹੋਣ ਤੋਂ ਬਾਅਦ ਦੇਸ਼ ਵਿਚ ਉਥਲ-ਪੁਥਲ ਨੂੰ ਦਰਸਾਉਂਦਾ ਹੈ। ਇੰਦਰਾ ਗਾਂਧੀ ਦੇ ਕਿਰਦਾਰ 'ਚ ਨਜ਼ਰ ਆ ਰਹੀ ਕੰਗਨਾ 'ਤੇ ਹਰ ਪਾਸਿਓਂ ਹਮਲਾ ਹੋਇਆ ਹੈ। ਇਕ ਸੀਨ 'ਚ ਰਾਸ਼ਟਰਪਤੀ ਕੰਗਨਾ ਨੂੰ ਇਕੱਲੇ ਐਮਰਜੈਂਸੀ ਲੈਣ ਦਾ ਫੈਸਲਾ ਲੈਣ 'ਤੇ ਸਵਾਲ ਵੀ ਕਰ ਰਹੇ ਹਨ। ਇਸ ਦੇ ਜਵਾਬ ਵਿੱਚ ਉਹ ਕਹਿੰਦੀ ਹੈ - 'ਮੈਂ ਕੈਬਨਿਟ ਹਾਂ'। ਅੱਗੇ ਦਿਖਾਇਆ ਗਿਆ ਹੈ ਕਿ ਕਿਵੇਂ ਦੇਸ਼ ਵਿੱਚ ਜੰਗ ਦਾ ਐਲਾਨ ਹੁੰਦਾ ਹੈ। ਇੰਦਰਾ ਗਾਂਧੀ ਵਿਰੁੱਧ ਗੱਦੀ ਖਾਲੀ ਕਰੋ ਦੀ ਮੰਗ ਵੀ ਹਰ ਪਾਸੇ ਗੂੰਜਦੀ ਹੈ। ਫਿਲਮ ਵਿੱਚ ਅਨੁਪਮ ਖੇਰ (ਜੈਪ੍ਰਕਾਸ਼ ਨਾਰਾਇਣ), ਸ਼੍ਰੇਅਸ ਤਲਪੜੇ (ਅਟਲ ਬਿਹਾਰੀ ਵਾਜਪਾਈ) ਅਤੇ ਮਿਲਿੰਦ ਸੋਮਨ (ਫੀਲਡ ਮਾਰਸ਼ਲ ਸੈਮ ਮਾਨੇਕਸ਼ਾ) ਦੇ ਰੋਲ ਵਿਚ ਨਜ਼ਰ ਆ ਰਹੇ ਹਨ।

The Second Powerful Trailer Of Kangana Ranaut s Film Emergency Has Been Released Now It Will Be Released On This Day

local advertisement banners
Comments


Recommended News
Popular Posts
Just Now