ਪੰਜਾਬ ਰਾਜਪਾਲ ਨੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਸੁਰੱਖਿਆ ਵਧਾਉਣ ਦੇ ਦਿੱਤੇ ਹੁਕਮ    ਪੰਜਾਬ ਭਾਰਤੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ: ਰਾਜਾ ਵੜਿੰਗ    ਅੰਮ੍ਰਿਤਸਰ 'ਚ ਡਰੋਨ ਹ.ਮ.ਲੇ ਨੂੰ ਭਾਰਤ ਦੀ S-400 ਰੱਖਿਆ ਪ੍ਰਣਾਲੀ ਨੇ ਕੀਤਾ ਨਾਕਾਮ    KKR Vs CSK: ਕੋਲਕਾਤਾ ਨਾਈਟ ਰਾਈਡਰਜ਼ ਦੀ ਪਲੇਆਫ ਦੀ ਉਮੀਦ ਨੂੰ ਵੱਡਾ ਝਟਕਾ, ਸੀਐਸਕੇ ਤੋਂ ਮਿਲੀ ਹਾਰ    ਜਲੰਧਰ ਸਮੇਤ ਇਨ੍ਹਾਂ ਸ਼ਹਿਰਾਂ 'ਚ ਰਾਤ ਨੂੰ ਰਿਹਾ ਬਲੈਕਆਊਟ    Amritsar News: ਅੰਮ੍ਰਿਤਸਰ 'ਚ ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਸੰਸਥਾਵਾਂ ਰਹਿਣਗੀਆਂ ਬੰਦ    ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕੇਂਦਰ ਸਰਕਾਰ ਨੇ ਸੱਦੀ ਸਰਬ ਪਾਰਟੀ ਮੀਟਿੰਗ    ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘਾ ਬੁੱਧਵਾਰ ਨੂੰ ਰਿਹਾ ਬੰਦ    ਆਪ੍ਰੇਸ਼ਨ ਸਿੰਦੂਰ: ਪੰਜਾਬ ਅਤੇ ਹਰਿਆਣਾ 'ਚ ਹਾਈ ਅਲਰਟ, ਅਗਲੇ ਹੁਕਮਾਂ ਤੱਕ ਸਕੂਲ ਬੰਦ    ਪਾਕਿਸਤਾਨ 'ਤੇ ਏਅਰ ਸਟ੍ਰਾਈਕ ਤੋਂ ਬਾਅਦ 11 ਹਵਾਈ ਅੱਡਿਆਂ 'ਤੇ ਉਡਾਣਾਂ ਬੰਦ   
Saif Ali Khan attack: ਅਦਾਕਾਰ ਸੈਫ ਅਲੀ ਖਾਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਲੀਲਾਵਤੀ ਹਸਪਤਾਲ 'ਚ ਭਰਤੀ
January 15, 2025
Saif-Ali-Khan-Attack-Actor-Saif-

Admin / Entertainment

ਲਾਈਵ ਪੰਜਾਬੀ ਟੀਵੀ ਬਿਊਰੋ : ਐਕਟਰ ਸੈਫ ਅਲੀ ਖਾਨ 'ਤੇ (16 ਜਨਵਰੀ) ਨੂੰ ਤੜਕੇ 2 ਵਜੇ ਮੁੰਬਈ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਇਕ ਅਣਪਛਾਤੇ ਹਮਲਾਵਰ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਸੈਫ ਅਲੀ ਖਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।


ਹਮਲੇ ਤੋਂ ਪਹਿਲਾਂ ਸੈਫ ਅਲੀ ਖਾਨ ਅਤੇ ਹਮਲਾਵਰ ਵਿਚਾਲੇ ਹੱਥੋਪਾਈ ਹੋਈ ਸੀ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਮੁਤਾਬਕ ਇਹ ਹਮਲਾ ਘਰ 'ਚ ਦਾਖਲ ਹੋਏ ਚੋਰ ਵੱਲੋਂ ਕੀਤਾ ਗਿਆ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਹਮਲਾ ਕਿਸ ਕਾਰਨ ਹੋਇਆ।


ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਘਰ 'ਚ ਦਾਖਲ ਹੋਏ ਚੋਰ ਦਾ ਪਹਿਲਾਂ ਘਰੇਲੂ ਨੌਕਰ ਨਾਲ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਉਸ ਦੇ ਬਚਾਅ 'ਚ ਆਇਆ ਸੈਫ ਅਲੀ ਖਾਨ 'ਤੇ ਚੋਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ ।

Saif Ali Khan Attack Actor Saif Ali Khan Attacked With Sharp Weapon Admitted To Lilavati Hospital

local advertisement banners
Comments


Recommended News
Popular Posts
Just Now