January 19, 2025

Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਬਿੱਗ ਬੌਸ 18 ਦੇ ਗ੍ਰੈਂਡ ਫਿਨਾਲੇ ਵਿਚ ਕਰਨ ਵੀਰ ਮਹਿਰਾ ਦੀ ਵੱਡੀ ਜਿੱਤ ਹੋਈ ਹੈ। ਬਿੱਗ ਬੌਸ ਦੇ ਘਰ ਵਿਚ ਉਸ ਦਾ ਸਫਰ ਸ਼ਾਨਦਾਰ ਰਿਹਾ। ਦੱਸਣਯੋਗ ਹੈ ਕਿ ਇਸ ਵਾਰ ਬਿੱਗ ਬੌਸ 18 ਵਿਚ ਜਿੱਤ ਤੋਂ ਬਾਅਦ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਜੇਤੂ ਦੀਆਂ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋਈਆਂ। ਬਿੱਗ ਬੌਸ 18 ਦੇ ਜੇਤੂ ਨੂੰ ਟਰਾਫੀ ਅਤੇ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ।
ਕੌਣ-ਕੌਣ ਪਹੁੰਚਿਆ ਬਿੱਗ ਬੌਸ 18 ਦੇ ਫਾਈਨਲਿਸਟ 'ਚ
ਕਰਨ ਵੀਰ ਮਹਿਰਾ, ਅਵਿਨਾਸ਼ ਮਿਸ਼ਰਾ, ਈਸ਼ਾ ਸਿੰਘ, ਵਿਵਿਅਨ ਡੀਸੇਨਾ, ਚੁਮ ਦਰੰਗ ਅਤੇ ਰਜਤ ਦਲਾਲ ਸੀਜ਼ਨ ਦੇ ਫਾਈਨਲਿਸਟ ਬਣੇ। ਰਿਐਲਿਟੀ ਸ਼ੋਅ ਦੇ ਹੋਸਟ ਸਲਮਾਨ ਖਾਨ ਨੇ 18ਵੇਂ ਸੀਜ਼ਨ ਦੇ ਜੇਤੂ ਦਾ ਐਲਾਨ ਕੀਤਾ। ਇਸ ਦੌਰਾਨ ਸਾਬਕਾ ਮੁਕਾਬਲੇਬਾਜ਼ ਸਟੇਜ 'ਤੇ ਪਰਫਾਰਮ ਕਰਦੇ ਨਜ਼ਰ ਆਏ। 105 ਦਿਨਾਂ ਬਾਅਦ, ਬਿੱਗ ਬੌਸ 18 19 ਜਨਵਰੀ ਦੀ ਰਾਤ ਆਪਣੇ ਸ਼ਾਨਦਾਰ ਫਿਨਾਲੇ ਵਿਚ ਬਹੁਤ ਉਤਸ਼ਾਹ ਨਾਲ ਸਮਾਪਤ ਹੋਇਆ।
ਕਦੋਂ ਸ਼ੁਰੂ ਹੋਇਆ ਸੀ ਬਿੱਗ ਬੌਸ 18
ਇਸ ਸੀਜ਼ਨ ਵਿਚ ਬਹੁਤ ਸਾਰੇ ਡਰਾਮੇ, ਭਾਵਨਾਵਾਂ, ਦੋਸਤੀ, ਦਿਲ ਟੁੱਟਣਾ ਅਤੇ ਰਿਸ਼ਤੇ ਵੀ ਦੇਖਣ ਨੂੰ ਮਿਲੇ। ਇਹ ਸ਼ੋਅ 4 ਅਕਤੂਬਰ 2024 ਨੂੰ ਪ੍ਰਸਾਰਿਤ ਹੋਇਆ ਸੀ। ਇਸ ਵਿਚ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਵਿਚ ਵਿਵਿਅਨ ਡੀਸੇਨਾ, ਕਰਣਵੀਰ ਮਹਿਰਾ, ਅਵਿਨਾਸ਼ ਮਿਸ਼ਰਾ, ਚਾਹਤ ਪਾਂਡੇ, ਐਲਿਸ ਕੌਸ਼ਿਕ, ਈਸ਼ਾ ਸਿੰਘ, ਮੁਸਕਾਨ ਬਾਮਨੇ, ਸ਼ਹਿਜ਼ਾਦਾ ਧਾਮੀ, ਸ਼ਿਲਪਾ ਸ਼ਿਰੋਡਕਰ, ਗੁਣਰਤਨਾ ਸਦਾਵਰਤੇ, ਅਰਫੀਨ ਖਾਨ, ਸਾਰਾ ਅਰਫੀਨ ਖਾਨ, ਤਜਿੰਦਰ ਸਿੰਘ ਬੱਗਾ, ਹੇਮਾ ਸ਼ਰਮਾ ਉਰਫ਼ ਵਾਇਰਲ ਭਾਬੀ, ਸ਼ਰੁਤਿਕਾ ਅਰਜੁਨ, ਨਿਆਰਾ ਐਮ ਬੈਨਰਜੀ, ਚੁਮ ਦਰੰਗ ਅਤੇ ਰਜਤ ਦਲਾਲ।
ਜਿੱਥੇ ਕਰਨ ਵੀਰ ਮਹਿਰਾ-ਚੁਮ ਦਰੰਗ ਅਤੇ ਈਸ਼ਾ ਸਿੰਘ-ਅਵਿਨਾਸ਼ ਮਿਸ਼ਰਾ ਦੇ ਖਿੜੇ ਹੋਏ ਰਿਸ਼ਤਿਆਂ ਨੇ ਸਾਰਿਆਂ ਦਾ ਧਿਆਨ ਖਿੱਚਿਆ, ਉੱਥੇ ਵਿਵਿਅਨ ਡੀਸੇਨਾ ਅਤੇ ਰਜਤ ਦਲਾਲ ਦੀ ਹਿੰਸਕ ਲੜਾਈਆਂ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਸਰੋਤਿਆਂ ਦੇ ਦਿਲਾਂ-ਦਿਮਾਗ਼ਾਂ ਵਿਚ ਲੱਖਾਂ ਹੀ ਜਜ਼ਬਾਤ ਚੱਲ ਰਹੇ ਸੀ।
Bigg Boss 18 Winner Karan Veer Mehra Becomes The Winner Of Bigg Boss 18 Wins Lakhs With TRAI
