Punjab News : ਰੇਲ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ: ਹੁਣ ਇਹਨਾਂ ਸਟੇਸ਼ਨਾਂ 'ਤੇ ਮਿਲੇਗੀ ਇਹ ਸੁਵਿਧਾ     ਮਿਡਲ ਈਸਟ ਜੰਗ ਦਾ ਪੰਜਾਬ 'ਚ ਵੱਡਾ ਅਸਰ: ਰਸੋਈ ਗੈਸ ਲਈ ਪਈਆਂ ਹਾਹਾਕਾਰਾਂ; ਵਿਆਹਾਂ ਦੇ ਮੈਨਿਊ ਹੋਏ ਛੋਟੇ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ ਨੂੰ ਦੋ-ਟੂਕ ਜਵਾਬ: 'ਨਸ਼ਾ ਛੱਡੋ ਜਾਂ ਸ਼ਹਿਰ ਛੱਡੋ'    ਪੰਜਾਬ-ਚੰਡੀਗੜ੍ਹ 'ਚ ਭਲਕੇ ਤੋਂ ਬਦਲੇਗਾ ਮੌਸਮ: 4 ਦਿਨਾਂ ਲਈ ਮੀਂਹ ਤੇ ਤੇਜ਼ ਹਵਾਵਾਂ ਦਾ 'ਯੈਲੋ ਅਲਰਟ' ਜਾਰੀ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (13 ਮਾਰਚ 2026)    ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਹਲਕਾ ਪੱਟੀ ' ਚ ਲੱਗੇ ਦੋ ਵੱਡੇ ਝਟਕੇ     ਜਲੰਧਰ 'ਚ ਫ਼ਿਲਮੀ ਡਰਾਮਾ: ਪੁਲਿਸ ਦੀ ਗੱਡੀ ਲੈ ਕੇ ਭੱਜ ਰਹੇ ਤਸਕਰਾਂ 'ਤੇ ਫਾਇਰਿੰਗ, ਪੁਲਿਸ ਨੇ ਟਾਇਰ 'ਚ ਗੋਲੀ ਮਾਰ ਕੇ ਦਬੋਚਿਆ    ਰੂਪਨਗਰ ਤੇ ਨੰਗਲ 'ਚ ਅੱਜ ਬਿਜਲੀ ਦੇ ਲੰਬੇ ਕੱਟ: 8 ਘੰਟੇ ਸਪਲਾਈ ਰਹੇਗੀ ਠੱਪ; ਦੇਖੋ ਇਲਾਕਿਆਂ ਦੀ ਸੂਚੀ    ਜਲੰਧਰ 'ਚ ਕਹਿਰ ਬਣ ਕੇ ਆਈ ਤੇਜ਼ ਰਫ਼ਤਾਰ ਕਾਰ: ਲਾਂਬਾ ਪਿੰਡ ਚੌਂਕ ਨੇੜੇ ਬਾਈਕ ਸਵਾਰ ਨੌਜਵਾਨ ਦੀ ਮੌਤ    Punjab Weather : 14 ਮਾਰਚ ਤੋਂ ਤਿੰਨ ਦਿਨ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ   
ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗਾ 10 ਲੱਖ ਦਾ ਮੁਫ਼ਤ ਇਲਾਜ; 3 ਕਰੋੜ ਲੋਕਾਂ ਨੂੰ ਮਿਲੇਗਾ ਫਾਇਦਾ, CM ਮਾਨ ਤੇ ਕੇਜਰੀਵਾਲ ਕਰਨਗੇ ਰਸਮੀ ਸ਼ੁਰੂਆਤ
January 22, 2026
Free-Treatment-Worth-Rs-10-Lakh-
Punjab

ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗਾ 10 ਲੱਖ ਦਾ ਮੁਫ਼ਤ ਇਲਾਜ; 3 ਕਰੋੜ ਲੋਕਾਂ ਨੂੰ ਮਿਲੇਗਾ ਫਾਇਦਾ, CM ਮਾਨ ਤੇ ਕੇਜਰੀਵਾਲ ਕਰਨਗੇ ਰਸਮੀ ਸ਼ੁਰੂਆਤ

Live Punjabi TV Bureau

ਮੋਹਾਲੀ/ਚੰਡੀਗੜ੍ਹ, 22 ਜਨਵਰੀ: ਪੰਜਾਬ ਦੇ ਲੋਕਾਂ ਲਈ ਅੱਜ ਦਾ ਦਿਨ ਇਤਿਹਾਸਕ ਹੋਣ ਵਾਲਾ ਹੈ। ਪੰਜਾਬ ਸਰਕਾਰ ਨੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਅਜਿਹਾ ਕਦਮ ਚੁੱਕਿਆ ਹੈ, ਜਿਸ ਨਾਲ ਹਰ ਪੰਜਾਬੀ ਨੂੰ ਵੱਡੀ ਰਾਹਤ ਮਿਲੇਗੀ। ਅੱਜ ਤੋਂ ਸੂਬੇ ਵਿੱਚ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜਿਸ ਤਹਿਤ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਇਸ ਸਕੀਮ ਦਾ ਆਗਾਜ਼ ਅੱਜ ਮੋਹਾਲੀ ਵਿਖੇ ਇੱਕ ਵਿਸ਼ਾਲ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਕਰਨਗੇ।

ਅਮੀਰ-ਗਰੀਬ ਦਾ ਕੋਈ ਚੱਕਰ ਨਹੀਂ, ਸਭ ਨੂੰ ਮਿਲੇਗਾ ਲਾਭ

ਇਸ ਸਕੀਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿੱਚ ਆਮਦਨ ਜਾਂ ਉਮਰ ਦੀ ਕੋਈ ਹੱਦ ਨਹੀਂ ਰੱਖੀ ਗਈ ਹੈ। ਚਾਹੇ ਕੋਈ ਮਜ਼ਦੂਰ ਹੋਵੇ, ਕਿਸਾਨ ਹੋਵੇ, ਸਰਕਾਰੀ ਮੁਲਾਜ਼ਮ ਹੋਵੇ ਜਾਂ ਕੋਈ ਵੱਡਾ ਵਪਾਰੀ—ਹਰ ਉਹ ਸ਼ਖਸ ਜਿਸ ਕੋਲ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੈ, ਇਸ ਸਕੀਮ ਦਾ ਹੱਕਦਾਰ ਹੋਵੇਗਾ। ਸਰਕਾਰ ਦੇ ਅਨੁਮਾਨ ਮੁਤਾਬਕ ਸੂਬੇ ਦੇ 65 ਲੱਖ ਪਰਿਵਾਰਾਂ ਦੇ ਕਰੀਬ 3 ਕਰੋੜ ਲੋਕ ਇਸ ਦੇ ਘੇਰੇ ਵਿੱਚ ਆਉਣਗੇ।

ਪੂਰੇ ਪਰਿਵਾਰ ਲਈ 10 ਲੱਖ ਦਾ ਕੈਸ਼ਲੈੱਸ ਕਾਰਡ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੁਤਾਬਕ ਇਸ ਯੋਜਨਾ ਤਹਿਤ ਪੂਰੇ ਪਰਿਵਾਰ ਦਾ ਇੱਕ ਸਾਂਝਾ 'ਫਲੋਟਰ ਕਾਰਡ' ਬਣਾਇਆ ਜਾਵੇਗਾ। ਇਸ ਕਾਰਡ ਦੀ ਲਿਮਿਟ ਸਾਲਾਨਾ 10 ਲੱਖ ਰੁਪਏ ਹੋਵੇਗੀ। ਇਸਦਾ ਮਤਲਬ ਹੈ ਕਿ ਪਰਿਵਾਰ ਦਾ ਕੋਈ ਵੀ ਮੈਂਬਰ ਬਿਮਾਰ ਹੋਣ 'ਤੇ ਇਲਾਜ ਕਰਵਾ ਸਕਦਾ ਹੈ ਅਤੇ ਸਾਰਾ ਖਰਚਾ ਇਸ ਕਾਰਡ ਵਿੱਚੋਂ ਕੱਟਿਆ ਜਾਵੇਗਾ। ਮਰੀਜ਼ ਨੂੰ ਹਸਪਤਾਲ ਵਿੱਚ ਆਪਣੀ ਜੇਬ 'ਚੋਂ ਇੱਕ ਰੁਪਇਆ ਵੀ ਨਹੀਂ ਦੇਣਾ ਪਵੇਗਾ।

ਕਿੱਥੇ ਅਤੇ ਕਿਵੇਂ ਬਣੇਗਾ ਕਾਰਡ?

ਸਕੀਮ ਲਾਂਚ ਹੁੰਦੇ ਹੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ। ਲੋਕ ਸੂਬੇ ਦੇ 9 ਹਜ਼ਾਰ ਤੋਂ ਵੱਧ ਸੇਵਾ ਕੇਂਦਰਾਂ ਵਿੱਚ ਜਾ ਕੇ ਆਪਣਾ ਕਾਰਡ ਬਣਵਾ ਸਕਦੇ ਹਨ। ਇਸ ਤੋਂ ਇਲਾਵਾ ਹਸਪਤਾਲਾਂ ਵਿੱਚ ਵੀ ਕੈਂਪ ਲਗਾਏ ਜਾਣਗੇ। ਰਜਿਸਟ੍ਰੇਸ਼ਨ ਲਈ ਸਿਰਫ਼ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੈ।

ਚੰਡੀਗੜ੍ਹ ਦੇ ਹਸਪਤਾਲਾਂ 'ਚ ਵੀ ਚੱਲੇਗਾ ਇਲਾਜ

ਮਰੀਜ਼ਾਂ ਦੀ ਸਹੂਲਤ ਲਈ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ 650 ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਸ ਸਕੀਮ ਨਾਲ ਜੋੜਿਆ ਹੈ। ਖਾਸ ਗੱਲ ਇਹ ਹੈ ਕਿ ਇਲਾਜ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਵੀ ਕਰਵਾਇਆ ਜਾ ਸਕੇਗਾ। ਇਸ ਯੋਜਨਾ ਵਿੱਚ ਦਵਾਈਆਂ, ਟੈਸਟ ਅਤੇ ਦਾਖਲ ਹੋਣ ਦਾ ਸਾਰਾ ਖਰਚਾ ਸ਼ਾਮਲ ਹੈ, ਹਾਲਾਂਕਿ ਕਾਸਮੈਟਿਕ ਸਰਜਰੀ ਇਸ ਵਿੱਚ ਕਵਰ ਨਹੀਂ ਹੋਵੇਗੀ।

Free Treatment Worth Rs 10 Lakh Will Start In Punjab From Today 3 Crore People Will Get Benefit CM Mann And Kejriwal Will Formally Launch

local advertisement banners
Comments


Recommended News
Popular Posts
Just Now