March 10, 2025

Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਆਈਫਾ ਐਵਾਰਡ 2025 ਦੇ ਜੇਤੂਆਂ ਦੀ ਪੂਰੀ ਸੂਚੀ ਐਤਵਾਰ ਰਾਤ ਨੂੰ ਜਾਰੀ ਕੀਤੀ ਗਈ ਹੈ। ਆਈਫਾ ਐਵਾਰਡਜ਼ ਦਾ ਸਿਲਵਰ ਜੁਬਲੀ ਐਡੀਸ਼ਨ ਐਤਵਾਰ ਨੂੰ ਜੈਪੁਰ ਵਿਚ ਇਕ ਸ਼ਾਨਦਾਰ ਸਮਾਰੋਹ ਵਿਚ ਆਯੋਜਿਤ ਕੀਤਾ ਗਿਆ। ਇਸ 'ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ। ਕਰੀਨਾ ਕਪੂਰ, ਕਰਨ ਜੌਹਰ, ਕਾਰਤਿਕ ਆਰੀਅਨ ਵਰਗੇ ਕਈ ਸਿਤਾਰੇ ਜਲਵੇ ਬਿਖੇਰਦੇ ਨਜ਼ਰ ਆਏ। ਸ਼ਨੀਵਾਰ ਨੂੰ ਡਿਜੀਟਲ ਐਵਾਰਡਾਂ ਤੋਂ ਬਾਅਦ ਐਤਵਾਰ ਨੂੰ ਫਿਲਮ ਐਵਾਰਡ ਦਿੱਤੇ ਗਏ, ਜਿਸ ਵਿੱਚ 'ਲਾਪਤਾ ਲੇਡੀਜ਼' ਰਾਤ ਦੀ ਸਭ ਤੋਂ ਵੱਡੀ ਜੇਤੂ ਬਣ ਕੇ ਉਭਰੀ। ਕਿਰਨ ਰਾਓ ਦੀ ਫਿਲਮ ਨੇ 10 ਐਵਾਰਡ ਜਿੱਤੇ। ਕਾਰਤਿਕ ਆਰੀਅਨ ਨੇ ਵੀ ਵੱਡੀ ਜਿੱਤ ਹਾਸਲ ਕੀਤੀ, ਜਦਕਿ 'ਕਿਲ' ਨੇ ਵੀ ਕਈ ਟਰਾਫੀਆਂ ਆਪਣੇ ਨਾਮ ਕੀਤੀਆਂ।
ਕਰੀਨਾ ਦਾ ਜਲਵਾ
ਆਈਫਾ 2025 ਜੈਪੁਰ ਵਿੱਚ 8 ਮਾਰਚ ਨੂੰ ਸ਼ੁਰੂ ਹੋਇਆ ਅਤੇ 9 ਮਾਰਚ ਨੂੰ ਸਮਾਪਤ ਹੋਇਆ। ਐਵਾਰਡ ਸਮਾਰੋਹ 'ਚ ਕਰੀਨਾ ਕਪੂਰ ਖਾਨ ਨੇ ਪਰਫਾਰਮ ਕੀਤਾ। ਉਨ੍ਹਾਂ ਨੇ ਆਪਣੇ ਦਾਦਾ ਫਿਲਮ ਨਿਰਮਾਤਾ ਰਾਜ ਕਪੂਰ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਨਾਲ ਸ਼ਾਹਰੁਖ ਖਾਨ, ਮਾਧੁਰੀ ਦੀਕਸ਼ਿਤ, ਨੋਰਾ ਫਤੇਹੀ ਅਤੇ ਕਾਰਤਿਕ ਆਰੀਅਨ ਵੀ ਸਟੇਜ 'ਤੇ ਨਜ਼ਰ ਆਏ। ਸ਼ਾਹਿਦ ਕਪੂਰ ਨਾਲ ਕਰੀਨਾ ਕਪੂਰ ਦਾ ਪਿਆਰਾ ਪਲ ਵੀ ਵਾਇਰਲ ਹੋਇਆ। ਦੋਵਾਂ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕਾਂ ਨੂੰ 'ਜਬ ਵੀ ਮੇਟ' ਦੇ ਪੁਰਾਣੇ ਦਿਨ ਯਾਦ ਆ ਗਏ।
IIFA Awards 2025 Kartik Aaryan Wins Best Actor Award Lapta Ladies Wins 10 Awards
