ਲੁਧਿਆਣਾ ਤੋਂ ਬਾਅਦ ਕੱਲ੍ਹ ਜਾਲੰਧਰ ਬੰਦ ਦਾ ਐਲਾਨ, ਡਾ. ਅੰਬੇਡਕਰ ਦੀ ਮੂਰਤੀ ਤੋੜਨ ਦਾ ਗੁੱਸਾ ਕੈਨੇਡਾ ਵਿੱਚ ਸ਼ੋਅ ਤੋਂ ਬਾਅਦ Ammy Virk 'ਤੇ ਹਮਲਾ, ਰੋਲਜ਼ ਰਾਇਸ ਕਾਰ 'ਤੇ 7 ਗੋਲੀਆਂ ਚਲਾਈਆਂ ਗਈਆਂ ਅੱਜ ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ਚ ਰੋਸ ਨਮਨ ਧੀਰ ਦਾ ਧਮਾਕੇਦਾਰ ਬੱਲੇਬਾਜ਼ੀ ਦਾ ਕਮਾਲ, 64 ਗੇਂਦਾਂ 'ਤੇ 173 ਦੌੜਾਂ ਬਣਾ ਕੇ ਟੀਮ ਨੂੰ ਦਿਵਾਈ ਜਿੱਤ MP ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 22 ਦੀ ਮੌਤ, ਪੁਲਿਸ ਨੇ 14 ਨੂੰ ਕੀਤਾ ਗ੍ਰਿਫ਼ਤਾਰ ਪ੍ਰੈਗਨੈਂਟ ਔਰਤ ਦੀ ਸ਼ੱਕੀ ਹਾਲਤ ਵਿੱਚ ਮੌਤ, ਪਰਿਜਨਾਂ ਨੇ ਪਤੀ 'ਤੇ ਲਾਏ ਹੱਤਿਆ ਦੇ ਦੋਸ਼ ਮਿਆਮੀ ਹਵਾਈ ਅੱਡੇ ਤੇ ਇੱਕ ਜਹਾਜ਼ ਹਾਦਸਾਗ੍ਰਸਤ,ਪੰਜ ਲੋਕਾਂ ਦੀ ਮੌਤ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 15 ਪਿਸਤੌਲਾਂ ਅਤੇ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਚੰਡੀਗੜ੍ਹ ਚ ਕਾਂਗਰਸ ਦਾ ਪ੍ਰਦਰਸ਼ਨ! ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ ਭਾਰਤੀ ਔਰਤ ਸਰਬਜੀਤ ਕੌਰ ਨਾਲ ਨਿਕਾਹ ਕਰਨ ਵਾਲੇ ਪਾਕਿਸਤਾਨੀ ਨਾਸਿਰ ਹੁਸੈਨ ਖ਼ਿਲਾਫ਼ ਉਸਦੀ ਪਹਿਲੀ ਪਤਨੀ

ਹਰਿਆਣਾ ਵਿੱਚ NH 44 'ਤੇ ਹਾਦਸਾ, ਬੇਕਾਬੂ ਕਾਰ ਟਰੱਕ ਨਾਲ ਟਕਰਾਈ

ਹਰਿਆਣਾ  ਵਿੱਚ NH 44 'ਤੇ ਹਾਦਸਾ, ਬੇਕਾਬੂ ਕਾਰ ਟਰੱਕ ਨਾਲ ਟਕਰਾਈ


ਸੋਨੀਪਤ , 5 ਜੁਲਾਈ 2025 :  ਵੀਰਵਾਰ ਰਾਤ ਸੋਨੀਪਤ ਦੇ ਜੀਟੀ ਰੋਡ ਸੈਕਟਰ-7 ਫਲਾਈਓਵਰ 'ਤੇ ਸਕਾਰਪੀਉ ਤੇ ਟਰੱਕ ਦੀ ਟੱਕਰ ਹੋ ਗਈ। ਸਕਾਰਪੀਉ ਵਿਚ ਚਚੇਰੇ ਭਰਾਵਾਂ ਸਮੇਤ ਚਾਰ ਲੋਕ ਸਵਾਰ ਸਨ। ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ। ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤੇਜ਼ ਰਫ਼ਤਾਰ ਕਾਰਨ ਸਕਾਰਪੀਉ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਦੂਜੇ ਪਾਸੇ ਚਲੀ ਗਈ। ਉੱਥੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿਤੀ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਿਨੋਲੀ ਪਿੰਡ ਦਾ ਰਹਿਣ ਵਾਲਾ ਪ੍ਰਿੰਸ (28) ਵੀਰਵਾਰ ਨੂੰ ਅਪਣੇ ਦੋਸਤਾਂ ਨੂੰ ਜਨਮ ਦਿਨ ਦੀ ਪਾਰਟੀ ਦੇਣ ਲਈ ਉਹ ਸਕਾਰਪੀਉ ’ਤੇ ਮੂਰਥਲ ਵਿਚ ਇਕ ਢਾਬੇ 'ਤੇ ਆਏ। ਪ੍ਰਿੰਸ ਦੇ ਨਾਲ ਉਸ ਦਾ ਚਚੇਰਾ ਭਰਾ ਆਦਿੱਤਿਆ (25), ਦੋਸਤ ਵਿਸ਼ਾਲ (24) ਅਤੇ ਸਿਰਸਾਲੀ ਪਿੰਡ ਦੇ ਰਹਿਣ ਵਾਲਾ ਸਚਿਨ ਵੀ ਸੀ।
ਹਰ ਕੋਈ ਮੂਰਥਲ ਵਿਚ ਪਰਾਠੇ ਖਾ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ, ਰਾਤ 11:30 ਵਜੇ ਦੇ ਕਰੀਬ, ਜੀਟੀ ਰੋਡ ਸੈਕਟਰ-7 ਫਲਾਈਓਵਰ ਦੇ ਨੇੜੇ, ਤੇਜ਼ ਰਫ਼ਤਾਰ ਕਾਰਨ ਸਕਾਰਪੀਉ ਬੇਕਾਬੂ ਹੋ ਗਈ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ, ਕਾਰ ਪਲਟ ਗਈ ਅਤੇ ਦੂਜੇ ਪਾਸੇ ਜਾ ਪਹੁੰਚੀ। ਉੱਥੇ ਇਕ ਟਰੱਕ ਨੇ ਟੱਕਰ ਮਾਰ ਦਿਤੀ। ਹਾਦਸੇ ਵਿਚ ਪ੍ਰਿੰਸ, ਉਸ ਦੇ ਭਰਾ ਆਦਿੱਤਿਆ ਅਤੇ ਸਚਿਨ ਦੀ ਮੌਤ ਹੋ ਗਈ। ਵਿਸ਼ਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਪੁਲਿਸ ਮੌਕੇ 'ਤੇ ਪਹੁੰਚੀ ਅਤੇ ਹਾਦਸਾਗ੍ਰਸਤ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ। ਸਚਿਨ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਵਿਆਹ ਦੋ ਸਾਲ ਪਹਿਲਾਂ ਹੀ ਹੋਇਆ ਸੀ। ਹਾਦਸੇ ਵਿਚ ਇਕੋ ਪਰਵਾਰ ਦੇ ਦੋ ਮੈਂਬਰਾਂ ਦੀ ਮੌਤ ਤੋਂ ਬਾਅਦ ਘਰ ਵਿਚ ਸੋਗ ਦੀ ਲਹਿਰ ਹੈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਕਿ ਇਹ ਘਟਨਾ ਕਿਵੇਂ ਵਾਪਰੀ। ਜ਼ਖ਼ਮੀ ਵਿਸ਼ਾਲ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
Read More :    




nh 44


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now