Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਫ਼ਰਵਰੀ 2026)    CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ    ਦੁਨੀਆ ਭਰ 'ਚ ਯੂਟਿਊਬ ਦਾ ਸਰਵਰ ਡਾਊਨ: ਭਾਰਤ ਸਣੇ ਲੱਖਾਂ ਯੂਜ਼ਰਸ ਪਰੇਸ਼ਾਨ, ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਆਈ ਹੜ੍ਹ    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਤੇ ਭਲਕੇ ਬੰਦ ਰਹੇਗੀ ਸਪਲਾਈ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ: ਸਾਲ 'ਚ 245 ਗ੍ਰਿਫਤਾਰੀਆਂ, ਕਰੋੜਾਂ ਦੀ ਜਾਇਦਾਦ ਜ਼ਬਤ    Punjab Weather : ਪੰਜਾਬ ਦੇ 13 ਜ਼ਿਲ੍ਹਿਆਂ 'ਚ ਅੱਜ ਮੀਂਹ ਤੇ ਹਨੇਰੀ ਦੀ ਚੇਤਾਵਨੀ : ਕੱਲ੍ਹ ਤੋਂ ਸਾਫ਼ ਹੋਵੇਗਾ ਮੌਸਮ   
ਮਹਿਲਾ ਨਾਲ ਖੜ੍ਹੀ ਟ੍ਰੇਨ 'ਚ ਹੋਇਆ ਗੈਂਗਰੇਪ ,ਮਗਰੋਂ ਰੇਲਵੇ ਟ੍ਰੈਕ 'ਤੇ ਸੁੱਟਿਆ ਗਿਆ
July 7, 2025
Gang-Rape-Occurred-In-A-Train-St

ਪਾਣੀਪਤ , 7 ਜੁਲਾਈ 2025 :ਹਰਿਆਣਾ ਦੇ ਪਾਣੀਪਤ ਵਿੱਚ ਇੱਕ ਮਹਿਲਾ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਵਿਅਕਤੀਆਂ ਨੇ ਇੱਕ ਰੇਲਗੱਡੀ ਦੇ ਖਾਲੀ ਡੱਬੇ ਵਿੱਚ ਵਾਰੀ-ਵਾਰੀ ਉਸ ਨਾਲ ਜਬਰ ਜਿਨਾਹ ਕੀਤਾ। ਬਾਅਦ ਵਿੱਚ ਉਸਨੂੰ ਸੋਨੀਪਤ ਲਿਜਾਇਆ ਗਿਆ। ਉੱਥੇ ਆਰੋਪੀਆਂ ਨੇ ਉਸਨੂੰ ਪਟੜੀਆਂ 'ਤੇ ਸੁੱਟ ਦਿੱਤਾ। ਜਦੋਂ ਰੇਲਗੱਡੀ ਉਸਦੇ ਉੱਪਰੋਂ ਲੰਘੀ ਤਾਂ ਮਹਿਲਾ ਦੇ ਪੈਰ ਕੱਟ ਗਏ।

ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਪਾਣੀਪਤ ਵਿੱਚ ਇੱਕ 35 ਸਾਲਾ ਔਰਤ ਨਾਲ ਖੜ੍ਹੀ ਰੇਲਗੱਡੀ ਦੇ ਖਾਲੀ ਡੱਬੇ ਵਿੱਚ ਕਥਿਤ ਤੌਰ 'ਤੇ ਗੈਂਗਰੇਪ ਕੀਤਾ ਗਿਆ ਸੀ। ਪੁਲਿਸ ਦੇ ਅਨੁਸਾਰ ਉਨ੍ਹਾਂ ਨੂੰ 26 ਜੂਨ ਨੂੰ ਉਸਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ। ਉਸਦੇ ਪਤੀ ਨੇ ਪੁਲਿਸ ਨੂੰ ਦੱਸਿਆ ਕਿ ਉਹ 24 ਜੂਨ ਨੂੰ ਝਗੜੇ ਤੋਂ ਬਾਅਦ ਘਰੋਂ ਲਾਪਤਾ ਹੋ ਗਈ ਸੀ। ਪਤੀ ਨੇ ਦੱਸਿਆ ਕਿ ਅਜਿਹਾ ਪਹਿਲਾਂ ਵੀ ਹੋਇਆ ਹੈ। ਉਹ ਆਪਣੇ ਆਪ ਵਾਪਸ ਆ ਜਾਂਦੀ ਸੀ।

ਇਸ ਦੌਰਾਨ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਰੇਲਵੇ ਸਟੇਸ਼ਨ 'ਤੇ ਬੈਠੀ ਸੀ। ਉਸ ਸਮੇਂ ਇੱਕ ਆਦਮੀ ਉਸ ਕੋਲ ਆਇਆ। ਉਸਨੇ ਦਾਅਵਾ ਕੀਤਾ ਕਿ ਉਸਨੂੰ ਉਸਦੇ ਪਤੀ ਨੇ ਭੇਜਿਆ ਹੈ। ਕਿਲਾ ਪੁਲਿਸ ਸਟੇਸ਼ਨ ਦੇ ਐਸਐਚਓ ਸ਼੍ਰੀ ਨਿਵਾਸ ਨੇ ਦੱਸਿਆ ਕਿ ਮਹਿਲਾ ਦੇ ਅਨੁਸਾਰ ਉਹ ਉਸਨੂੰ ਆਪਣੇ ਨਾਲ ਲੈ ਗਿਆ ਅਤੇ ਸਟੇਸ਼ਨ 'ਤੇ ਖੜੀ ਰੇਲਗੱਡੀ ਦੇ ਇੱਕ ਖਾਲੀ ਡੱਬੇ ਵਿੱਚ ਚੜ੍ਹ ਗਿਆ। ਉੱਥੇ ਉਸਨੇ ਉਸ ਨਾਲਜਬਰ ਜਿਨਾਹ ਕੀਤਾ। ਉਸੇ ਸਮੇਂ ਦੋ ਹੋਰ ਆਦਮੀ ਵੀ ਉਸਦੇ ਨਾਲ ਸ਼ਾਮਲ ਹੋ ਗਏ। ਦੋਵਾਂ ਨੇ ਵੀ ਨਾਲ ਰੇਪ ਕੀਤਾ।

ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਸਨੂੰ ਬਾਅਦ ਵਿੱਚ ਸੋਨੀਪਤ ਲਿਜਾਇਆ ਗਿਆ, ਜਿੱਥੇ ਆਰੋਪੀਆਂ ਨੇ ਉਸਨੂੰ ਪਟੜੀਆਂ 'ਤੇ ਸੁੱਟ ਦਿੱਤਾ। ਜਦੋਂ ਰੇਲਗੱਡੀ ਉਸਦੇ ਉੱਪਰੋਂ ਲੰਘੀ ਤਾਂ ਉਸਦੇ ਦੋਵੇਂ ਪੈਰ ਕੱਟ ਗਏ। ਐਸਐਚਓ ਨੇ ਕਿਹਾ ਕਿ ਉਸਨੂੰ ਬਾਅਦ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਜੀਆਰਪੀ ਦੇ ਐਸਐਚਓ ਇੰਸਪੈਕਟਰ ਰਾਜੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਸ਼ਾਮ ਨੂੰ ਜ਼ੀਰੋ ਐਫਆਈਆਰ ਮਿਲੀ। ਮਾਮਲੇ ਦੀ ਹੋਰ ਜਾਂਚ ਜਾਰੀ ਹੈ।

ਦੱਸ ਦੇਈਏ ਕਿ ਜ਼ੀਰੋ ਐਫਆਈਆਰ ਕਿਸੇ ਵੀ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਜਾ ਸਕਦੀ ਹੈ, ਭਾਵੇਂ ਘਟਨਾ/ਖੇਤਰ ਕੋਈ ਵੀ ਹੋਵੇ। ਬਾਅਦ ਵਿੱਚ ਇਸਨੂੰ ਸਬੰਧਤ ਪੁਲਿਸ ਸਟੇਸ਼ਨ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।

Read More : ਹਰਿਆਣਾ ’ਚ ਪਹਿਲਵਾਨ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ

Gang Rape Occurred In A Train Standing With A Woman Then She Was Thrown On The Railway Track

local advertisement banners
Comments


Recommended News
Popular Posts
Just Now