ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ, ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਛੱਡੇ ਅੱਥਰੂ ਗੈਸ ਦੇ ਗੋਲੇ    ਬਰਨਾਲਾ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਰੁਕੇਗੀ 'ਵੰਦੇ ਭਾਰਤ ਐਕਸਪ੍ਰੈੱਸ'; ਰਵਨੀਤ ਬਿੱਟੂ ਨੇ ਸਾਂਝਾ ਕੀਤਾ ਸਮਾਂ ਸਾਰਣੀ    ਸੋਨੂੰ ਸ਼ਾਹ ਕਤਲ ਕੇਸ: ਗੈਂਗਸਟਰ ਲਾਰੈਂਸ ਬਿਸ਼ਨੋਈ ਬਰੀ, ਪੁਲਿਸ ਦੀਆਂ ਨਾਕਾਮੀਆਂ ਕਾਰਨ ਕਮਜ਼ੋਰ ਪਿਆ ਕੇਸ    ਵਿਦੇਸ਼ ਭੇਜਣ ਦੇ ਨਾਂ 'ਤੇ 21 ਲੱਖ ਦੀ ਠੱਗੀ; ਕੁੜੀ ਨਾਲ ਮਾਰੀ ਮੱਲ    ਪੰਜਾਬ ਤੇ ਚੰਡੀਗੜ੍ਹ 'ਚ ਸਰਦੀ ਦੀ ਵਿਦਾਇਗੀ: ਅੱਜ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (20 ਫ਼ਰਵਰੀ 2026)    Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ   
ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਦਾ 'ਯੈਲੋ ਅਲਰਟ': ਅੱਜ ਤੋਂ ਚੱਲਣਗੀਆਂ ਤੇਜ਼ ਹਵਾਵਾਂ, ਬਾਰਿਸ਼ ਤੇ ਤੂਫਾਨ ਦੀ ਚੇਤਾਵਨੀ
February 17, 2026
Weather-Yellow-Alert-In-Punjab-A
Punjab

ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਦਾ 'ਯੈਲੋ ਅਲਰਟ': ਅੱਜ ਤੋਂ ਚੱਲਣਗੀਆਂ ਤੇਜ਼ ਹਵਾਵਾਂ, ਬਾਰਿਸ਼ ਤੇ ਤੂਫਾਨ ਦੀ ਚੇਤਾਵਨੀ

ਚੰਡੀਗੜ੍ਹ, 17 ਫਰਵਰੀ 2026ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਬਾਰਿਸ਼, ਹਨੇਰੀ ਅਤੇ ਤੂਫਾਨ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਵਿਭਾਗ ਮੁਤਾਬਕ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਗਰਮੀ ਤੇ ਧੁੰਦ ਦਾ ਅਜੀਬ ਸੁਮੇਲ

ਜਿੱਥੇ ਫਿਰੋਜ਼ਪੁਰ ਵਿੱਚ ਤਾਪਮਾਨ 31 ਡਿਗਰੀ ਨੂੰ ਪਾਰ ਕਰ ਗਿਆ ਹੈ, ਉੱਥੇ ਹੀ ਅੱਜ ਸਵੇਰੇ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਅਚਾਨਕ ਪਈ ਸੰਘਣੀ ਧੁੰਦ ਨੇ ਸਭ ਨੂੰ ਹੈਰਾਨ ਕਰ ਦਿੱਤਾ। ਹਾਈਵੇਅ 'ਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਮੁਸਾਫਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਬਾਰਿਸ਼

ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਬਠਿੰਡਾ ਵਿੱਚ ਬੱਦਲਵਾਈ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਪਹਾੜਾਂ 'ਤੇ ਸਰਗਰਮ ਹੋਏ ਨਵੇਂ ਸਿਸਟਮ ਕਾਰਨ ਮੈਦਾਨੀ ਇਲਾਕਿਆਂ ਦੇ ਤਾਪਮਾਨ ਵਿੱਚ ਵੀ ਬਦਲਾਅ ਦੇਖਣ ਨੂੰ ਮਿਲੇਗਾ।

Weather Yellow Alert In Punjab And Chandigarh Warning Of Strong Winds Rain And Storms Will Be In Effect From Today

local advertisement banners
Comments


Recommended News
Popular Posts
Just Now