January 17, 2024
raghuvanshi /
ਵਿਦੇਸ਼ ਡੈਸਕ : ਸਿੰਗਾਪੁਰ ਦੇ ਸਭ ਤੋਂ ਬਜ਼ੁਰਗ ਓਲੰਪੀਅਨ ਅਤੇ ਭਾਰਤੀ ਮੂਲ ਦੇ ਸਾਬਕਾ ਰਾਸ਼ਟਰੀ ਹਾਕੀ ਖਿਡਾਰੀ ਅਜੀਤ ਸਿੰਘ ਗਿੱਲ ਦਾ 95 ਸਾਲ ਦੀ ਉਮਰ ਵਿਚ ਕਿਡਨੀ ਫੇਲ੍ਹ ਹੋਣ ਕਾਰਨ ਦੇਹਾਂਤ ਹੋ ਗਿਆ। ਰਿਪੋਰਟਾਂ ਅਨੁਸਾਰ 1956 ਦੀਆਂ ਮੈਲਬੌਰਨ ਖੇਡਾਂ ਵਿਚ ਭਾਗ ਲੈਣ ਵਾਲੇ ਗਿੱਲ ਆਪਣੇ ਪਿੱਛੇ 92 ਸਾਲਾ ਪਤਨੀ ਸੁਰਜੀਤ ਕੌਰ, ਪੰਜ ਬੱਚੇ, 10 ਪੋਤੇ-ਪੋਤੀਆਂ ਅਤੇ ਪੰਜ ਪੜਪੋਤੇ-ਪੋਤੀਆਂ ਛੱਡ ਗਏ ਹਨ। ਖੇਡ ਭਾਈਚਾਰੇ ਵਿਚ ਉਨ੍ਹਾਂ ਦਾ ਪਰਿਵਾਰ ਅਤੇ ਦੋਸਤ ਉਨ੍ਹਾਂ ਨੂੰ ਇੱਕ ਖੇਡ ਪ੍ਰੇਮੀ ਵਿਅਕਤੀ ਵਜੋਂ ਯਾਦ ਕਰਦੇ ਹਨ ਜਿਸ ਦੀ ਦਿਆਲੂ ਅਤੇ ਅਣਥੱਕ ਭਾਵਨਾ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ।
ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਡਾ. ਮੇਲ ਗਿੱਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੂੰ ਪਿਛਲੇ ਫਰਵਰੀ ਵਿਚ ਡਿੱਗਣ ਤੋਂ ਬਾਅਦ ਕਮਰ ਵਿਚ ਫਰੈਕਚਰ ਹੋਇਆ ਸੀ, ਪਰ "ਉਹ ਤਿੰਨ ਮਹੀਨਿਆਂ ਵਿਚ ਠੀਕ ਹੋ ਗਏ। ਹਾਲਾਂਕਿ, ਬਾਅਦ ਚ ਕਿਡਨੀ ਫੇਲ੍ਹ ਹੋਣ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ। ਸਿੰਗਾਪੁਰ ਨੈਸ਼ਨਲ ਓਲੰਪਿਕ ਕੌਂਸਲ ਦੇ ਪ੍ਰਧਾਨ ਗ੍ਰੇਸ ਫੂ ਨੇ ਕਿਹਾ ਕਿ ਉਹ ਗਿੱਲ ਦੀ ਮੌਤ ਦੀ ਖ਼ਬਰ ਤੋਂ ਦੁਖੀ ਹਨ।
Live punjabi tv