September 25, 2024
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਆਪਣੀ ਤਾਜ਼ਾ ਰਿਪੋਰਟ ਵਿਚ ਕੁਝ ਦਵਾਈਆਂ ਦਾ ਖੁਲਾਸਾ ਕੀਤਾ ਹੈ ਜੋ ਆਮ ਤੌਰ 'ਤੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਹਾਲਾਂਕਿ, ਇਹ ਦਵਾਈਆਂ ਗੁਣਵੱਤਾ ਜਾਂਚ ਵਿਚ ਅਸਫਲ ਰਹੀਆਂ ਹਨ। ਇਹਨਾਂ ਵਿਚ ਕੁਝ ਦਵਾਈਆਂ ਸ਼ਾਮਲ ਹਨ ਜੋ ਆਮ ਤੌਰ 'ਤੇ ਲੋਕ ਵਰਤਦੇ ਹਨ। ਇਨ੍ਹਾਂ ਵਿਚ ਪੈਰਾਸੀਟਾਮੋਲ, ਕੈਲਸ਼ੀਅਮ ਤੇ ਵਿਟਾਮਿਨ ਡੀ ਦੀਆਂ ਗੋਲੀਆਂ ਵੀ ਸ਼ਾਮਲ ਹਨ।
ਗੁਣਵੱਤਾ ਜਾਂਚ 'ਚ ਫੇਲ੍ਹ
CDSCO ਦੁਆਰਾ ਫੇਲ ਘੋਸ਼ਿਤ ਕੀਤੀਆਂ ਗਈਆਂ ਦਵਾਈਆਂ ਵਿਚ ਪੈਂਟੋਸੀਡ ਟੈਬਲੇਟ ਵੀ ਸ਼ਾਮਲ ਹੈ। ਇਹ ਦਵਾਈ ਐਸਿਡ ਰਿਫਲਕਸ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਹ ਦਵਾਈ ਸਨ ਫਾਰਮਾ ਕੰਪਨੀ ਬਣਾਉਂਦੀ ਹੈ। ਇਸ ਤੋਂ ਇਲਾਵਾ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀਆਂ ਗੋਲੀਆਂ ਵੀ ਗੁਣਵੱਤਾ ਜਾਂਚ ਤੋਂ ਪਾਸ ਨਹੀਂ ਹੋਈਆਂ ਹਨ। ਇਸ ਦੇ ਨਾਲ ਹੀ ਸ਼ੈਲਕਲ ਅਤੇ ਪੁਲਮੋਸਿਲ ਟੀਕੇ ਵੀ ਗੁਣਵੱਤਾ ਜਾਂਚ ਵਿਚ ਫੇਲ ਹੋਏ ਹਨ। ਇਨ੍ਹਾਂ ਦੀ ਵਰਤੋਂ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਵਿਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਐਲਕੇਮ ਹੈਲਥ ਸਾਇੰਸ ਦੀ ਐਂਟੀਬਾਇਓਟਿਕ ਕਲੈਵਮ 625 ਵੀ ਡਰੱਗ ਟੈਸਟਿੰਗ ਵਿਚ ਅਸਫਲ ਰਹੀ।
ਸੀਡੀਐੱਸਸੀਓ ਵੱਲੋਂ ਸੂਚੀ ਜਾਰੀ
ਸੀਡੀਐੱਸਸੀਓ ਨੇ ਨਕਲੀ, ਮਿਲਾਵਟੀ ਅਤੇ ਗਲਤ ਬ੍ਰਾਂਡਿੰਗ ਵਾਲੀਆਂ ਦਵਾਈਆਂ, ਮੈਡੀਕਲ ਉਪਕਰਨਾਂ, ਟੀਕਿਆਂ ਅਤੇ ਕਾਸਮੈਟਿਕਸ ਦੀ ਸੂਚੀ ਜਾਰੀ ਕੀਤੀ ਹੈ। ਇਹਨਾਂ ਵਿਚ ਸ਼ਾਮਲ ਹਨ ਪੁਲਮੋਸਿਲ (ਸਿਲਡੇਨਾਫਿਲ ਟੀਕਾ), ਪੈਂਟੋਸੀਡ (ਪੈਂਟੋਪ੍ਰਾਜ਼ੋਲ ਟੈਬਲੇਟ ਆਈਪੀ), ਉਰਸੋਕੋਲ 300 (ਯੂਰਸੋਡੌਕਸੀਕੋਲਿਕ ਐਸਿਡ ਗੋਲੀਆਂ ਭਾਰਤੀ ਫਾਰਮਾਕੋਪੀਆ) ਸ਼ਾਮਲ ਹਨ। ਇਸ ਤੋਂ ਇਲਾਵਾ ਪਿੱਤੇ ਦੀ ਪੱਥਰੀ ਦੇ ਇਲਾਜ 'ਚ ਵਰਤੀ ਜਾਂਦੀ ਉਰਸੋਕੋਲ 300 ਟੈਬਲੇਟ ਦਾ ਸੈਂਪਲ ਵੀ ਫੇਲ ਹੋ ਗਿਆ ਹੈ। ਇਸ ਦੇ ਨਾਲ ਹੀ ਲੀਵਰ ਦੀਆਂ ਕੁਝ ਬੀਮਾਰੀਆਂ ਦੇ ਇਲਾਜ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਦਵਾਈ ਸਨ ਫਾਰਮਾ ਕੰਪਨੀ ਦੀ ਹੈ। Telma H (telmisartan 40 mg ਅਤੇ hydrochlorothiazide 12.5 mg tablets IP), Deflazacort ਗੋਲੀਆਂ (Defacort 6 tablets) ਵੀ ਟੈਸਟ ਵਿੱਚ ਅਸਫਲ ਰਹੀਆਂ।
48 ਦਵਾਈਆਂ ਵੀ ਅਨਫਿਟ
ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਸੀਡੀਐੱਸਸੀਓ ਨੇ 48 ਦਵਾਈਆਂ ਦੀ ਸੂਚੀ ਵੀ ਜਾਰੀ ਕੀਤੀ ਹੈ ਜੋ ਮਿਆਰੀ ਨਹੀਂ ਹਨ। ਇਸ ਦੇ ਨਾਲ ਹੀ ਇਨ੍ਹਾਂ ਦਵਾਈਆਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਨੇ ਇਸ 'ਤੇ ਆਪਣਾ ਬਿਆਨ ਜਾਰੀ ਕੀਤਾ ਹੈ।
CDSCO 53 Medicines Including Paracetamol Failed In Quality Check