October 26, 2024
Admin / Health
ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤ ਵਿਚ ਹਰ ਦੂਜਾ ਬਜ਼ੁਰਗ ਵਿਅਕਤੀ ਦੋ ਜਾਂ ਦੋ ਤੋਂ ਵੱਧ ਬਿਮਾਰੀਆਂ ਤੋਂ ਪੀੜਤ ਹੈ। ਗੈਰ-ਸੰਚਾਰੀ ਰੋਗਾਂ ਨੂੰ ਲੈ ਕੇ ਹੈਲਪਏਜ ਇੰਡੀਆ ਦੇ ਇਸ ਸਰਵੇਖਣ ਅਨੁਸਾਰ 54 ਫੀਸਦੀ ਬਜ਼ੁਰਗਾਂ ਦੇ ਦੋ ਤੋਂ ਵੱਧ ਗੈਰ-ਸੰਚਾਰੀ ਬਿਮਾਰੀਆਂ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।
ਦੇਸ਼ ਦੇ ਲਗਭਗ 26 ਫੀਸਦੀ ਬਜ਼ੁਰਗ ਮਤਲਬ ਚਾਰ ਵਿਚੋਂ ਇੱਕ ਬਜ਼ੁਰਗ ਘੱਟੋ-ਘੱਟ ਇਕ ਗੈਰ-ਸੰਚਾਰੀ ਬਿਮਾਰੀ ਤੋਂ ਪੀੜਤ ਹੈ, ਜਿਸ ਵਿਚ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਆਦਿ ਸਮੇਤ ਕਈ ਬਿਮਾਰੀਆਂ ਸ਼ਾਮਲ ਹਨ। ਸਰਵੇਖਣ ਦੌਰਾਨ 20 ਫੀਸਦੀ ਬਜ਼ੁਰਗਾਂ ਨੇ ਆਪਣੀ ਬੀਮਾਰੀ ਬਾਰੇ ਜਾਣਕਾਰੀ ਨਾ ਹੋਣ ਦਾ ਹਵਾਲਾ ਦਿੱਤਾ। ਸਰਵੇਖਣ ਰਿਪੋਰਟ ਅਨੁਸਾਰ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜ਼ਿਆਦਾਤਰ ਬਜ਼ੁਰਗ ਦੋ ਜਾਂ ਦੋ ਤੋਂ ਵੱਧ ਗੈਰ-ਸੰਚਾਰੀ ਬਿਮਾਰੀਆਂ ਤੋਂ ਪੀੜਤ ਪਾਏ ਗਏ। ਸਰਵੇਖਣ ਲਈ 10 ਰਾਜਾਂ ਦੇ 20 ਸ਼ਹਿਰਾਂ ਦੇ ਪੰਜ ਹਜ਼ਾਰ ਤੋਂ ਵੱਧ ਬਜ਼ੁਰਗਾਂ ਨਾਲ ਗੱਲਬਾਤ ਕਰਨ ਤੋਂ ਇਲਾਵਾ 1300 ਡਾਕਟਰਾਂ ਤੋਂ ਵੀ ਜਾਣਕਾਰੀ ਲਈ ਗਈ, ਜਿਨ੍ਹਾਂ ਕੋਲ ਬਜ਼ੁਰਗ ਮਰੀਜ਼ ਇਲਾਜ ਲਈ ਆ ਰਹੇ ਹਨ। ਅਧਿਐਨ ਵਿੱਚ ਪਾਇਆ ਗਿਆ ਕਿ ਪਿਛਲੇ ਇਕ ਸਾਲ ਵਿਚ, ਜ਼ਿਆਦਾਤਰ ਬਜ਼ੁਰਗ (79%) ਇਲਾਜ ਲਈ ਸਰਕਾਰੀ ਹਸਪਤਾਲਾਂ ਜਾਂ ਕਲੀਨਿਕਾਂ ਵਿਚ ਗਏ ਹਨ, ਜਦੋਂ ਕਿ ਬਾਕੀ ਨੇ ਨਿੱਜੀ ਹਸਪਤਾਲਾਂ ਵਿਚ ਡਾਕਟਰੀ ਜਾਂਚ ਅਤੇ ਸਲਾਹ ਲਈ ਹੈ।
39 ਫੀਸਦੀ ਬਜ਼ੁਰਗਾਂ ਕੋਲ ਸਮਾਰਟ ਫੋਨ
ਰਿਪੋਰਟ ਮੁਤਾਬਕ 39 ਫੀਸਦੀ ਬਜ਼ੁਰਗਾਂ ਕੋਲ ਸਮਾਰਟ ਫੋਨ ਤੋਂ ਇਲਾਵਾ ਹੋਰ ਡਿਜ਼ੀਟਲ ਡਿਵਾਈਸ ਹਨ, ਜਦੋਂ ਕਿ 59 ਫੀਸਦੀ ਕੋਲ ਕੋਈ ਵੀ ਡਿਜੀਟਲ ਡਿਵਾਈਸ ਨਹੀਂ ਹੈ। ਸਮਾਰਟਫ਼ੋਨ ਦੀ ਵਰਤੋਂ ਪੁਰਸ਼ਾਂ (47%) ਅਤੇ ਸਭ ਤੋਂ ਛੋਟੀ ਉਮਰ 60-69 ਸਾਲ (43%) ਵਿਚ ਸਭ ਤੋਂ ਵੱਧ ਹੈ। ਲਗਭਗ 12% ਲੋਕਾਂ ਨੇ ਬਿਜਲੀ ਦੇ ਬਿੱਲਾਂ ਜਾਂ ਇੰਟਰਨੈਟ ਬੈਂਕਿੰਗ ਦਾ ਭੁਗਤਾਨ ਕਰਨ ਲਈ ਡਿਜੀਟਲ ਮਾਧਿਅਮ ਦੀ ਵਰਤੋਂ ਕੀਤੀ ਅਤੇ 8% ਨੇ ਇਸਦੀ ਵਰਤੋਂ ਸਿਹਤ ਨਾਲ ਸਬੰਧਤ ਵਰਤੋਂ ਲਈ ਕੀਤੀ।
Every Second Elderly Person In India Suffers From Two Or More Diseases