December 10, 2024
Admin / Health
ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਕੌਫੀ ਨਾਲ ਕਰਦੇ ਹੋ ਤਾਂ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਕੌਫੀ ਜੋ ਤੁਹਾਨੂੰ ਤਾਜ਼ਗੀ ਦਿੰਦੀ ਹੈ, ਤੁਹਾਡੀ ਉਮਰ ਵਧਾਉਣ ਵਿਚ ਵੀ ਮਦਦ ਕਰਦੀ ਹੈ। ਕੌਫੀ ਪੀਣ ਵਾਲਿਆਂ ਦੀ ਉਮਰ 2 ਸਾਲ ਤੱਕ ਵੱਧ ਸਕਦੀ ਹੈ। ਜਾਣੋ ਕੀ ਹੈ ਇਹ ਨਵੀਂ ਖੋਜ?
ਕੌਫੀ ਪੀਣਾ ਸਰੀਰ ਲਈ ਫਾਇਦੇਮੰਦ
ਲੱਖਾਂ ਲੋਕ ਆਪਣੇ ਦਿਨ ਦੀ ਸ਼ੁਰੂਆਤ ਕੌਫੀ ਨਾਲ ਕਰਦੇ ਹਨ। ਜੇਕਰ ਤੁਸੀਂ ਸਵੇਰੇ 1 ਕੱਪ ਮਜ਼ਬੂਤ ਕੌਫੀ ਪੀਂਦੇ ਹੋ ਤਾਂ ਤੁਹਾਡਾ ਸਰੀਰ ਪੂਰੀ ਤਰ੍ਹਾਂ ਤਰੋਤਾਜ਼ਾ ਹੋ ਜਾਂਦਾ ਹੈ। ਸਰੀਰ ਵਿਚ ਤਾਜ਼ਗੀ ਲਿਆਉਣ ਲਈ ਕੌਫੀ ਇਕ ਵਧੀਆ ਡਰਿੰਕ ਹੈ। ਕੌਫੀ ਦਾ ਕੱਪ ਸਰੀਰ ਵਿਚ ਤਾਜ਼ਗੀ ਲਿਆਉਂਦਾ ਹੈ। ਕੁਝ ਲੋਕ ਦਿਨ ਵਿਚ ਕਈ ਵਾਰ ਕੌਫੀ ਪੀਂਦੇ ਹਨ। ਜੇਕਰ ਤੁਸੀਂ ਵੀ ਕੌਫੀ ਦੇ ਸ਼ੌਕੀਨ ਹੋ ਤਾਂ ਜਾਣੋ ਕਿ ਕੌਫੀ ਨਾ ਸਿਰਫ ਸਵਾਦ ਨੂੰ ਵਧਾਉਂਦੀ ਹੈ ਸਗੋਂ ਉਮਰ ਵੀ ਵਧਾਉਂਦੀ ਹੈ। ਜੀ ਹਾਂ, ਇਕ ਨਵੀਂ ਖੋਜ ਵਿਚ ਸਾਹਮਣੇ ਆਇਆ ਹੈ ਕਿ ਕੌਫੀ ਪੀਣ ਵਾਲਿਆਂ ਦੀ ਉਮਰ ਆਮ ਲੋਕਾਂ ਨਾਲੋਂ 2 ਸਾਲ ਵੱਧ ਹੋ ਸਕਦੀ ਹੈ। ਏਜਿੰਗ ਰਿਸਰਚ ਰਿਵਿਊਜ਼ ਜਰਨਲ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਕੌਫੀ ਪੀਣਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ।
2,000 ਤੋਂ ਵੱਧ ਬਾਇਓਐਕਟਿਵ ਯੌਗਿਕ ਗੁਣਾਂ ਦਾ ਖੁਲਾਸਾ
ਇਸ ਖੋਜ ਵਿਚ ਕੌਫੀ 'ਚ ਪਾਏ ਜਾਣ ਵਾਲੇ 2,000 ਤੋਂ ਵੱਧ ਬਾਇਓਐਕਟਿਵ ਯੌਗਿਕ ਗੁਣਾਂ ਦਾ ਖੁਲਾਸਾ ਹੋਇਆ ਹੈ, ਜੋ ਸਿਹਤ ਲਈ ਫਾਇਦੇਮੰਦ ਹਨ। ਖੋਜ ਵਿਚ ਕਿਹਾ ਗਿਆ ਹੈ ਕਿ ਕੌਫੀ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਕਈ ਪੁਰਾਣੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਇਸ ਖੋਜ ਵਿਚ ਸ਼ਾਮਲ ਲੇਖਕ ਦਾ ਕਹਿਣਾ ਹੈ ਕਿ ਦੁਨੀਆ ਦੀ ਆਬਾਦੀ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਖੁਰਾਕ 'ਚ ਬਦਲਾਅ ਕੀਤਾ ਜਾਵੇ ਅਤੇ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਵੇ ਜੋ ਲੰਬੀ ਜ਼ਿੰਦਗੀ ਜਿਊਣ 'ਚ ਮਦਦਗਾਰ ਹੋਣ।
ਪੁਰਾਣੀਆਂ ਬਿਮਾਰੀਆਂ ਨੂੰ ਦੂਰ ਕਰਦੀ ਹੈ ਕੌਫੀ
ਖੋਜ ਵਿਚ ਕਿਹਾ ਗਿਆ ਹੈ ਕਿ ਸਿਹਤਮੰਦ ਉਮਰ ਵਿਚ ਕੌਫੀ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ, ਪਰ ਕੌਫੀ ਪੀਣ ਨਾਲ ਕਈ ਪੁਰਾਣੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਕੌਫੀ ਪੀਣ ਨਾਲ ਦਿਲ ਦੀਆਂ ਬਿਮਾਰੀਆਂ, ਸੋਚਣ ਸਮਝਣ ਅਤੇ ਨਿਊਰੋ ਨਾਲ ਸੰਬੰਧੀ ਸਮੱਸਿਆਵਾਂ ਅਤੇ ਕਈ ਹੋਰ ਪੁਰਾਣੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਕੌਫੀ ਇਕ ਸਿਹਤਮੰਦ ਜੀਵਨ ਜਿਊਣ ਵਿਚ ਮਦਦ ਕਰਦੀ ਹੈ।
ਬਹੁਤ ਜ਼ਿਆਦਾ ਕੌਫੀ ਪੀਣਾ ਵੀ ਹਾਨੀਕਾਰਕ
ਕੌਫੀ ਵਿਚ 2,000 ਤੋਂ ਵੱਧ ਸੰਭਾਵੀ ਬਾਇਓਐਕਟਿਵ ਯੌਗਿਕ ਹੁੰਦੇ ਹਨ, ਜਿਨ੍ਹਾਂ ਵਿਚ ਐਂਟੀਆਕਸੀਡੈਂਟ ਅਤੇ ਇਨਫਲੈਮਏਟਰੀ ਲਾਭ ਪਹੁੰਚਾਉਣ ਵਾਲੇ ਨਿਊਰੋਇਨਫਲੇਮੇਸ਼ਨ ਨੂੰ ਘੱਟ ਕਰਨ ਵਾਲੇ ਅਤੇ ਇੰਸੁਲਿਨ ਸੰਵੇਦਨਸ਼ੀਲਤਾ ਨੂੰ ਕੰਟਰੋਲ ਕਰਨ ਵਾਲੇ ਯੌਗਿਕ ਸ਼ਾਮਲ ਹਨ । ਕੌਫੀ 'ਚ 'ਐਂਟੀ-ਏਜਿੰਗ' ਵਾਲੇ ਗੁਣ ਪਾਏ ਜਾਂਦੇ ਹਨ। ਕੌਫੀ ਪੀਣ ਨਾਲ ਲਿਵਰ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਹਾਲਾਂਕਿ, ਬਹੁਤ ਜ਼ਿਆਦਾ ਕੌਫੀ ਪੀਣ ਨਾਲ ਵੀ ਨੁਕਸਾਨ ਹੋ ਸਕਦਾ ਹੈ। ਕਿਉਂਕਿ ਇਸ ਨਾਲ ਸਰੀਰ 'ਚ ਕੈਫੀਨ ਦੀ ਮਾਤਰਾ ਵਧ ਜਾਂਦੀ ਹੈ।
Drinking Coffee Daily Can Increase Your Lifespan By 2 Years And You Will Also Get Relief From Chronic Diseases