March 5, 2025

Admin / Health
ਪਰਮਜੀਤ ਸਿੰਘ, ਡਡਵਿੰਡੀ : ਅਜੋਕੇ ਸਮੇਂ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਵਧ ਰਹੀ ਖੂਨ ਦੀ ਕਮੀ ਨਾਲ ਜੂਝ ਰਹੀਆਂ ਹਨ ਜੋ ਕੇ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਡਾ. ਕੁਲਦੀਪ ਕਲੇਰ ਐੱਮਬੀਬੀਐੱਸ, ਐਮਐਡੀ, ਦਿਲ ਤੇ ਸ਼ੂਗਰ ਦੇ ਮਾਹਿਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿਚ ਜਿੱਥੇ ਇਨਸਾਨ ਨੇ ਆਪਣੀ ਜ਼ਿੰਦਗੀ ਨੂੰ ਸੌਖੀ ਅਤੇ ਅਨੰਦਮਈ ਕਰਨ ਲਈ ਅਨੇਕਾਂ ਆਧੁਨਿਕ ਉਪਰਾਲੇ ਕੀਤੇ ਗਏ ਹਨ ਉਥੇ ਹੀ ਆਪਣੀ ਜ਼ਿੰਦਗੀ ਨੂੰ ਆਰਾਮਦਾਇਕ ਜ਼ਿੰਦਗੀ ਬਣਾਉਣ ਦੇ ਨਾਲ ਨਾਲ ਆਪਣੀ ਖੂਬਸੂਰਤ ਜ਼ਿੰਦਗੀ ਨੂੰ ਕਈ ਬਿਮਾਰੀਆਂ ਨਾਲ ਵੀ ਗ੍ਰਸਤ ਕਰ ਲਿਆ ਹੈ ਕਿਉਂਕਿ ਇਨਸਾਨ ਨੇ ਪੌਸ਼ਟਿਕ ਭੋਜਨ ਦੀ ਬਜਾਏ ਫਾਸਟ ਫੂਡ ਨੂੰ ਆਪਣੀ ਜ਼ਿੰਦਗੀ ਵਿਚ ਸ਼ਾਮਲ ਕਰਕੇ ਅਨੇਕਾਂ ਬਿਮਾਰੀਆਂ ਨੂੰ ਵੀ ਸੱਦਾ ਦਿੱਤਾ ਹੈ। ਅੱਜ ਦੇ ਦੌਰ ਵਿਚ ਬਹੁਤ ਸਾਰੇ ਮਰੀਜ਼ਾਂ ਵਿਚ ਖਾਸ ਕਰਕੇ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਅੱਜ ਕੱਲ ਖੂਨ ਦੀ ਕਮੀ ਦੇ ਜ਼ਿਆਦਾ ਲੱਛਣ ਪਾਏ ਜਾਂਦੇ ਹਨ। ਰੋਜ਼ਾਨਾ ਮਰੀਜ਼ਾਂ ਦੇ ਚੈੱਕਅਪ ਅਨੁਸਾਰ ਛੋਟੀ ਉਮਰ ਦੇ ਬੱਚਿਆਂ, ਨੌਜਵਾਨ ਲੜਕੀਆਂ, ਔਰਤਾਂ ਅਤੇ ਮਰਦਾਂ ਵਿਚ ਵੀ ਖੂਨ ਦੀ ਘਾਟ ਦੇ ਲੱਛਣ ਪਾਏ ਗਏ ਹਨ। ਡਾਕਟਰ ਕੁਲਦੀਪ ਕਲੇਰ ਨੇ ਦੱਸਿਆ ਕਿ ਅਨੀਮੀਆ ਇਕ ਅਜਿਹੀ ਬਿਮਾਰੀ ਹੈ ਜਿਸ ਵਿਚ ਸਰੀਰ ਵਿਚ ਲਾਲ ਰਕਤਾਣੂਆਂ ਦੀ ਗਿਣਤੀ ਘੱਟ ਹੋ ਜਾਂਦੀ ਹੈ ਜਾਂ ਲਾਲ ਰਕਤਾਣੂਆਂ ਵਿਚ ਹੀਮੋਗਲੋਬਿਨ ਦੀ ਮਾਤਰਾ ਘੱਟ ਜਾਂਦੀ ਹੈ। ਹੀਮੋਗਲੋਬਿਨ ਲਾਲ ਰਕਤਾਣੂਆਂ ਵਿਚ ਪਾਇਆ ਜਾਣ ਵਾਲਾ ਇਕ ਪ੍ਰੋਟੀਨ ਹੈ ਤੇ ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਆਕਸੀਜਨ ਪਹੁੰਚਾਉਣ ਵਿਚ ਮਦਦ ਕਰਦਾ ਹੈ।
ਅਨੀਮੀਆ ਦੇ ਲੱਛਣ
ਚੱਕਰ ਆਉਣੇ
ਪੀਲੀ ਜਾਂ ਫਿੱਕੀ ਚਮੜੀ
ਆਮ ਕਮਜ਼ੋਰੀ
ਵਿਅਕਤੀਗਤ ਤਬਦੀਲੀਆਂ
ਉਲਝਣ ਤੇ ਭੁੱਲਣਾ
ਅਨਿਯਮਿਤ ਦਿਲ ਦੀ ਧੜਕਣ
ਭਾਰ ਵਧਣਾ
ਭਾਰ ਘਟਾਉਣਾ
ਥਕਾਵਟ
ਸਾਹ ਲੈਣ ਵਿਚ ਮੁਸ਼ਕਲ ਆਉਣੀ
ਵਿਟਾਮਿਨ ਬੀ12 ਲੈਣਾ ਵੀ ਜ਼ਰੂਰੀ
ਵਿਟਾਮਿਨ ਬੀ12 ਦੀ ਕਮੀ ਜੋ ਕਿ ਲਾਲ ਖੂਨ ਦੇ ਸੈੱਲਾਂ ਦੇ ਨਿਰਮਾਣ ਲਈ ਵਿਟਾਮਿਨ ਬੀ12 ਲੈਣਾ ਵੀ ਜ਼ਰੂਰੀ ਹੈ ਦੂਜਾ ਕਾਰਨ ਫੋਲਿਕ ਐਸਿਡ ਦੀ ਕਮੀ ਵੀ ਹੋ ਸਕਦੀ ਹੈ ਜਿਸ ਨਾਲ ਲਾਲ ਰਕਤਾਣੂਆਂ ਦੇ ਗਠਨ ਲਈ ਫੋਲਿਕ ਐਸਿਡ ਵੀ ਜ਼ਰੂਰੀ ਹੈ ਅਤੇ ਤੀਜਾ ਕਾਰਨ ਕੋਈ ਵੀ ਪੁਰਾਣੀ ਬਿਮਾਰੀ ਜਿਵੇਂ ਕਿ ਗੁਰਦੇ ਦੀ ਬਿਮਾਰੀ, ਸ਼ੂਗਰ ਤੇ ਗਠੀਏ ਵਰਗੀਆਂ ਪੁਰਾਣੀਆਂ ਬਿਮਾਰੀਆਂ ਅਤੇ ਔਰਤਾਂ ਵਿਚ ਮਾਹਵਾਰੀ ਵੇਲੇ ਜ਼ਿਆਦਾ ਖੂਨ ਵਗਣਾ ਵੀ ਅਨੀਮੀਆ ਦਾ ਕਾਰਨ ਵੀ ਬਣ ਸਕਦੀਆਂ ਹਨ। ਵਿਟਾਮਿਨ ਦੀ ਘਾਟ ਕਾਰਨ ਅਨੀਮੀਆ ਵਰਗੀਆਂ ਬਿਮਾਰੀਆਂ ਕਈ ਕਾਰਕਾਂ ਕਰਕੇ ਹੋ ਸਕਦੀਆਂ ਹਨ ਜੋ ਸਰੀਰ ਦੇ ਵਿਟਾਮਿਨ ਅਤੇ ਖਣਿਜਾਂ ਦੇ ਪੱਧਰ ਨੂੰ ਘਟਾਉਂਦੀਆਂ ਹਨ। ਇਹਨਾਂ ਵਿਚ ਸ਼ਾਮਲ ਹਨ
ਗੰਭੀਰ ਜਿਗਰ ਦੀ ਬਿਮਾਰੀ
ਛੋਟੀ ਆਂਦਰ ਦੀਆਂ ਬਿਮਾਰੀਆਂ ਜਾਂ ਸੱਟਾਂ
ਛੋਟੀ ਆਂਦਰ ਦੀ ਸਰਜਰੀ
ਛੋਟੀ ਆਂਦਰ ਵਿਚ ਬੈਕਟੀਰੀਆ ਦਾ ਵਾਧਾ
ਕੁਦਰਤੀ ਤੌਰ 'ਤੇ ਕਿਸੇ ਖਾਸ ਵਿਟਾਮਿਨ ਦੀ ਪ੍ਰਕਿਰਿਆ ਕਰਨ ਵਿਚ ਸਰੀਰ ਦੀ ਅਯੋਗਤਾ
ਸਰੀਰ ਦੇ ਟੇਪਵਰਮ ਦੀ ਲਾਗ
ਕੁਝ ਦੌਰੇ ਵਿਰੋਧੀ ਦਵਾਈਆਂ
ਪ੍ਰਤੀ ਪ੍ਰਤੀਕਰਮ ਤਜਵੀਜ਼ ਨਸ਼ੇ
ਅਸੰਤੁਲਿਤ ਖੁਰਾਕ
ਗੈਸਟਿਕ ਬਾਈਪਾਸ ਸਰਜਰੀ ਦਾ ਇਕ ਮਾੜਾ ਪ੍ਰਭਾਵ ਆਦਿ ਹਨ।
ਵਧ ਸਕਦੀਦਿਲ ਦੀ ਧੜਕਣ
ਇਸ ਖੂਨ ਦੀ ਕਮੀ (ਅਨੀਮੀਆ) ਦੀ ਬਿਮਾਰੀ ਦੇ ਮੁੱਖ ਲੱਛਣ ਬਾਰੇ ਉਹਨਾਂ ਦੱਸਿਆ ਕਿ ਇਸ ਬਿਮਾਰੀ ਨਾਲ ਥਕਾਵਟ ਤੇ ਕਮਜ਼ੋਰੀ ਹੋ ਸਕਦੀ ਹੈ, ਚਮੜੀ ਤੇ ਅੱਖਾਂ ਹੇਠਾਂ ਖੇਤਰ ਵਿਚ ਪੀਲਾਪਨ ਹੋ ਸਕਦਾ ਹੈ, ਅਨੀਮੀਆ ਦੀ ਬਿਮਾਰੀ ਵਿਚ ਸਾਹ ਲੈਣ ਵਿਚ ਮੁਸ਼ਕਲ ਪੈਦਾ ਵੀ ਕਰ ਸਕਦਾ ਹੈ, ਦਿਲ ਦੀ ਧੜਕਣ ਵਧ ਸਕਦੀ ਹੈ ਅਤੇ ਅਨੀਮੀਆ ਕਾਰਨ ਸਿਰਦਰਦ ਵੀ ਹੋ ਸਕਦਾ ਹੈ।
ਜਦੋ ਡਾਕਟਰ ਕੁਲਦੀਪ ਕਲੇਰ ਨੂੰ ਅਨੀਮੀਆ ਦੇ ਇਲਾਜ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿਵਿਟਾਮਿਨ ਬੀ 12 ਦੀ ਸਪਲੀਮੈਂਟਸ ਲੈਣ ਨਾਲ ਅਤੇ ਫੋਲਿਕ ਐਸਿਡ ਦੀ ਸਪਲੀਮੈਂਟਸ ਲੈਣ ਨਾਲ ਅਤੇ ਵਿਟਾਮਿਨ ਸੀ ਲੈਣ ਨਾਲ ਵੀ (ਅਨੀਮੀਆ) ਖੂਨ ਦੀ ਕਮੀ ਦਾ ਇਲਾਜ ਕੀਤਾ ਜਾ ਸਕਦਾ ਹੈ।ਵਿਟਾਮਿਨ ਬੀ 12 ਅਤੇ ਫੋਲਿਕ ਏਸਿਡ ਦੇ ਨਾਲ ਪੇਟ ਦੇ ਕੀੜੇ (ਵਰਮ) ਨੂੰ ਖਤਮ ਕਰਨ ਲਈ ਵੀ ਐਂਟੀਵਰਮ ਦਵਾਈ ਦੇਣੀ ਬਹੁਤ ਜ਼ਰੂਰੀ ਹੈ।ਪੱਤੇਦਾਰ ਹਰੀਆਂ ਸਬਜ਼ੀਆਂ, ਖੱਟੇ ਫਲ, ਮੇਵੇ, ਸਾਬਤ ਅਨਾਜ, ਅੰਡੇ, ਮੀਟ, ਪਨੀਰ, ਦਹੀਂ, ਦੁੱਧ, ਟਮਾਟਰ, ਬਰੋਕਲੀ, ਸਟ੍ਰਾਬੇਰੀ ਆਦਿ ਨਾਲ ਭਰੀ ਇਕ ਖੁਰਾਕ ਯੋਜਨਾ ਚੁਣੋ। ਇਹਨਾਂ ਭੋਜਨ ਪਦਾਰਥਾਂ ਵਿਚ ਵਿਟਾਮਿਨ ਬੀ12, ਬੀ9, ਦੀ ਚੰਗੀ ਮਾਤਰਾ ਹੁੰਦੀ ਹੈ।
Anemia Increasing Anemia Among Women Compared To Men Is A Matter Of Concern Dr Kuldeep Kler

