August 6, 2024
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ : ਸੰਨ 2005 ਦੀ ਗੱਲ ਹੈ ਕਿ ਕੁਝ ਸਾਹਿਤਕ ਪ੍ਰੇਮੀਆਂ ਦੇ ਫੋਨ ਆਉਣ 'ਤੇ ਫੈਸਲਾ ਲਿਆ ਗਿਆ ਕਿ ਆਪਾਂ ਨਿਵੇਕਲੀ ਸਾਹਿਤਕ ਸਭਾ ਦਾ ਨਿਰਮਾਣ ਕੀਤਾ ਜਾਵੇ, ਜਿਸ ਵਿਚ ਕਵੀ ਦਰਬਾਰਾਂ ਤੋਂ ਇਲਾਵਾ ਸੱਭਿਆਚਾਰਕ ਸਰਗਰਮੀਆਂ ਕਰਵਾਈਆਂ ਜਾਣ। ਇਸ ਦੇ ਮੱਦੇਨਜ਼ਰ ਮਿਲਟਰੀ ਰੋਡ ਡਾ. ਲਾਂਬਾ ਦੇ ਕਲੀਨਿਕ ਨੇੜੇ ਕਿਸੇ ਵੱਡੇ ਹਾਲ ਵਿਚ ਇਕੱਠੇ ਹੋਏ ਦੋਸਤਾਂ ਨੇ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਸਭਾ ਸਿਆਟਲ ਦੇ ਪ੍ਰਧਾਨ ਰਹਿ ਚੁੱਕੇ ਹਰਦਿਆਲ ਸਿੰਘ ਚੀਮਾ (ਭਾਵ ਦਾਸ ਨੂੰ) ਨੂੰ ਇਸ ਦੀ ਜ਼ਿੰਮੇਵਾਰੀ ਸੌਂਪਦਿਆਂ ਪੰਜਾਬੀ ਕਲਚਰਲ ਸੁਸਾਇਟੀ ਸਿਆਟਲ ਦੀ ਸਥਾਪਨਾ ਕੀਤੀ ਗਈ। ਮੈਂਬਰਾਂ ਵਿਚ ਲਾਲੀ ਸੰਧੂ, ਸਕੱਤਰ ਸਿੰਘ ਸੰਧੂ, ਪਰਮਿੰਦਰ ਸਿੰਘ ਭੱਟੀ, ਬੀਬੀ ਡਾ. ਜਸਵੀਰ ਕੌਰ, ਤਰਨਜੀਤ ਸਿੰਘ ਗਿੱਲ (ਜਰਗੜੀ), ਹਰਪਾਲ ਸਿੱਧੂ ਜੀ, ਜਸਵੀਰ ਨਿੱਝਰ ਜੀ, ਕਸ਼ਮੀਰ ਮੱਟੂ, ਰੂਪ ਸੰਧੂ ਜੀ, ਇੰਦਰਜੀਤ ਸਿੰਘ ਬੱਲੋਵਾਲੀਆ ਸਾਭ, ਜਸਵੀਰ ਸਹੋਤਾ (ਤਲਵਣੀਆਂ), ਮਰਹੂਮ ਸ਼ਾਇਰ ਮਹਿੰਦਰ ਚੀਮਾ ਜੀ, ਰਾਣਾ ਸੰਧੂ ਸਾਭ, ਜਸਪਾਲ ਜੋਸ਼ਨ, ਗੁਰਚਰਨ ਸਿੰਘ ਜਿਸਨੂ ਸ਼ਿਵ ਕੁਮਾਰ ਵੀ ਕਹਿੰਦੇ ਹਨ ਤੇ ਬੀਬੀ ਰਜਿੰਦਰ ਕੌਰ ਆਦਿ ਸ਼ਾਮਲ ਸਨ। 2006 ਵਿਚ ਸਮੂਹ ਮੈਂਬਰਾਂ ਦੇ ਉਦਮ ਨਾਲ ਤੇ ਸਿਆਟਲ ਦੀਆਂ ਖਾਸ ਸ਼ਖਸੀਅਤਾਂ ਦੇ ਸਹਿਯੋਗ ਨਾਲ ਸਭਾ ਵੱਲੋਂ ਪਹਿਲੀ ਵਾਰ ਕੈਂਟ ਮਕੇਡੀਅਨ ਸਕੂਲ ਵਿਖੇ ਪੰਜਾਬੀ ਵਿਰਸੇ ਦੇ ਨਾਮਲ ਨਾਲ ਸੱਭਿਆਚਾਰਕ ਪ੍ਰੋਗਰਾਮ ਜਿਸ ਵਿਚ ਪੰਜਾਬੀ ਲੋਕ ਗਾਇਕਾਂ ਨੇ ਜਿਵੇਂ ਪ੍ਰੀਤਮ ਬਰਾੜ ਸ਼ਗਿਰਦ ਕੁਲਦੀਪ ਮਾਣਕ, ਰਣਜੀਤ ਤੇਜੀ, ਜਸਪਾਲੀ ਜੋਸਨ, ਲਾਲੀ ਰੰਧਾਵਾ ਤੇ ਗੁਰਚਰਨ ਸਿੰਘ ਆਦਿ ਲੋਕਲ ਗਾਇਕਾਂ ਨੇ ਸੰਗੀਤਕ ਸਾਥੀਆਂ ਨਾਲ ਖੂਬ ਰੰਗ ਬੰਨ੍ਹਿਆ। ਇਹ ਪੰਜਾਬੀ ਕਲਚਰਲ ਸੁਸਾਇਟੀ ਵੱਲੋਂ ਪਹਿਲਾ ਤੇ ਵਿਲੱਖਣ ਉਪਰਾਲਾ ਸੀ, ਜਿਸ ਵਿਚ ਸਿਆਟਲ ਸ਼ਹਿਰ ਤੇ ਆਲੇ ਦੁਆਲੇ ਵਿਚ ਵੱਸਦੇ ਵਿਦਿਆਰਥੀਆਂ ਜਿਨ੍ਹਾਂ ਪੜ੍ਹਾਈ ਵਿਚ ਖੇਡਾਂ ਵਿਚ ਜਾਂ ਉਚੇ ਅਹੁਦਿਆਂ 'ਤੇ ਪਹੁੰਚ ਮਾਪਿਆਂ ਦਾ ਨਾਮ ਰੋਸ਼ਨ ਕੀਤਾ, ਉਨ੍ਹਾਂ ਨੂੰ ਸਥਾਨਕ ਨਿਵਾਸੀਆਂ ਦੀ ਮੌਜੂਦਗੀ ਵਿਚ ਸਟੇਡ 'ਤੇ ਬੁਲਾ ਕੇ ਵਿਸ਼ੇਸ਼ ਤੌਰ 'ਤੇ ਮਾਣ ਸਤਿਕਾਰ ਨਿਵਾਜਿਆ ਗਿਆ ਤਾਂ ਜੋ ਹੋਰ ਵਿਦਿਆਰਥੀ ਵੀ ਉਤਸ਼ਾਹਿਤ ਹੋਣ। ਪ੍ਰੋਗਰਾਮ ਦੇ ਆਖੀਰ ਵਿਚ ਮਹਾਨ ਸ਼ਾਇਰ ਹਰਬੰਸ ਸਿੰਘ ਜੀ ਛਾਬੜਾ ਸਾਹਿਬ ਰਿਟਾਇਰਡ ਮੈਜਿਸਟਰੇਟ ਨੂੰ ਸਨਮਾਨਿਤ ਕਰ ਕੇ ਪੰਜਾਬੀ ਕਲਚਰਲ ਸੁਸਾਇਟੀ ਨੇ ਮਾਣ ਮਹਿਸੂਸ ਕੀਤਾ।
ਇਸੇ ਤਰ੍ਹਾਂ ਡਾ. ਸਵਰਾਜ ਸਿੰਘ ਦੀ ਅਗਵਾਈ ਵਿਚ ਲੜੀਵਾਰ 'ਜਨਾਬ ਅੱਲਾ ਦਿੱਤਾ ਚੌਧਰੀ ਸਾਹਿਬ' (ਦੀ ਡਾਇਰੈਕਟਰ ਆਫ ਮੈਥੇਮੈਟੀਸ਼ੀਅਨ ਲਾਹੌਰ ਯੂਨੀਵਰਸਿਟੀ) ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਰਹਿ ਚੁੱਕੇ ਗੁਰਭਜਨ ਗਿੱਲ ਤੇ ਜਗਤ ਪ੍ਰਸਿੱਧ ਸ਼ਾਇਰ ਹਰਭਜਨ ਸਿੰਘ ਜੀ ਬੈਂਸ ਤੇ ਉਸ ਸਮੇਂ ਦੇ ਸਿਆਟਲ ਸਕੂਲ ਡਿਸਟ੍ਰਿਕਟ ਸੁਪਰਡੈਂਟ ਮਿਨਹਾਸ ਸਾਹਿਬ ਆਦਿ ਨੂੰ ਵੀ ਸਨਮਾਨਿਤ ਕਰ ਚੁੱਕੀ ਪੰਜਾਬੀ ਕਲਚਰਲ ਸੁਸਾਇਟੀ ਸਿਆਟਲ ਅੱਜ ਵੀ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਪਰਿਵਾਰਿਕ ਸੱਭਿਆਚਾਰਕ ਮੇਲਾ ਕਰਵਾ ਰਹੀ ਹੈ ਜਿਸ ਵਿਚ ਮਨੋਰੰਜਨ ਤੋਂ ਇਲਾਵਾ ਖਾਸ ਤੌਰ 'ਤੇ ਬਜ਼ੁਰਗਾਂ, ਨੌਜਵਾਨਾਂ ਤੇ ਬੱਚਿਆਂ ਲਈ ਹਰ ਸਹਾਇਤਾ ਮੁਹੱਈਆ ਕਰਵਾਉਣ ਦਾ ਉਦਮ ਕਰ ਰਹੀ ਹੈ।
Along With Organizing Cultural Programs Punjabi Cultural Society Is Providing Every Support For The Elderly And Youth