ਬਿਕਰਮ ਮਜੀਠੀਆ ਵੱਲੋਂ ਮੋਹਾਲੀ ਅਦਾਲਤ 'ਚ ਨਿਯਮਤ ਜ਼ਮਾਨਤ ਲਈ ਅਰਜ਼ੀ ਦਾਇਰ    ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਦਾ ਸੋਸ਼ਲ ਮੀਡੀਆ 'ਤੇ ਵਿਰੋਧ    ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਆਖਰੀ ਦਿਨ    IND Vs ENG: ਲਾਰਡਜ਼ ਟੈਸਟ 'ਚ ਭਾਰਤ ਨੂੰ ਇੰਗਲੈਂਡ ਹੱਥੋਂ ਮਿਲੀ ਹਾਰ    ਪੰਜਾਬ ਸਰਕਾਰ 3083 ਪਿੰਡਾਂ 'ਚ ਬਣਾਏਗੀ ਹਾਈ ਵੈਲਿਊ ਗਰਾਊਂਡ    IND Vs ENG: ਤੀਜੇ ਟੈਸਟ ਦਾ ਅੱਜ ਆਖਰੀ ਦਿਨ, ਭਾਰਤ ਨੂੰ ਜਿੱਤ ਲਈ 135 ਦੌੜਾਂ ਦੀ ਲੋੜ    ਪੰਜਾਬ ਕਾਂਗਰਸ ਦਾ ਅੱਜ ਲੁਧਿਆਣਾ 'ਚ ਧਰਨਾ ਪ੍ਰਦਰਸ਼ਨ, ਜਾਣੋ ਪੂਰਾ ਮਾਮਲਾ    ED ਨੂੰ ਪੰਜਾਬ ਤੇ ਹਰਿਆਣਾ 'ਚ ਛਾਪੇਮਾਰੀ ਦੌਰਾਨ ਮਿਲੇ ਜਾਅਲੀ ਮੋਹਰਾਂ ਤੇ ਵੀਜ਼ਾ ਟੈਂਪਲੇਟ    ਅਹਿਮਦਾਬਾਦ 'ਚ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਕਾਰਨ ਆਇਆ ਸਾਹਮਣੇ    ਦਿੱਲੀ 'ਚ ਚਾਰ ਮੰਜ਼ਿਲਾ ਇਮਾਰਤ ਡਿੱਗੀ, ਕਈ ਜਣਿਆਂ ਦੇ ਫਸੇ ਹੋਣ ਦਾ ਖਦਸ਼ਾ   
Pakistan 'ਚ ਹਾਲਾਤ ਹੋਏ ਬਦ ਤੋਂ ਬਦਤਰ, ਅਗਸਤ 'ਚ ਹੋਏ 59 terrorist attacks, ਇਸ ਸਾਲ ਹੁਣ ਤੱਕ ਹੋ ਚੁੱਕੇ ਹਨ 325 ਹਮਲੇ
September 3, 2024
The-Situation-In-Pakistan-Has-Be

Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਪਾਕਿਸਤਾਨ ਵਿਚ ਅੱਤਵਾਦੀ ਹਮਲਿਆਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਗਸਤ 2024 ਵਿਚ ਕੁੱਲ 59 ਅੱਤਵਾਦੀ ਹਮਲੇ ਹੋਏ ਸਨ, ਜਿਨ੍ਹਾਂ ਵਿਚ 84 ਲੋਕਾਂ ਦੀ ਜਾਨ ਚਲੀ ਗਈ ਸੀ, ਜਦਕਿ ਪਿਛਲੇ ਮਹੀਨੇ ਯਾਨੀ ਜੁਲਾਈ ਵਿਚ ਅਜਿਹੇ 38 ਹਮਲੇ ਹੋਏ ਸਨ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਖਬਰ 'ਚ ਦਿੱਤੀ ਗਈ।

ਇਸਲਾਮਾਬਾਦ ਸਥਿਤ ਥਿੰਕ-ਟੈਂਕ ਪਾਕ ਇੰਸਟੀਚਿਊਟ ਫਾਰ ਪੀਸ ਸਟੱਡੀਜ਼ (ਪੀਆਈਪੀਐਸ) ਦੇ ਅੰਕੜਿਆਂ ਅਨੁਸਾਰ ਅਗਸਤ ਵਿਚ 59 ਹਮਲਿਆਂ ਨਾਲ 2024 ਵਿਚ ਕੁੱਲ ਹਮਲਿਆਂ ਦੀ ਗਿਣਤੀ 325 ਹੋ ਗਈ ਹੈ।

'ਦਿ ਡਾਨ' ਅਖਬਾਰ ਦੀ ਖਬਰ ਵਿਚ ਦਿੱਤੇ ਗਏ ਪੀਆਈਪੀਐੱਸ ਦੇ ਅੰਕੜਿਆਂ ਅਨੁਸਾਰ ਸਭ ਤੋਂ ਵੱਧ 29 terrorist attacks ਖੈਬਰ ਪਖਤੂਨਖਵਾ ਵਿੱਚ ਹੋਏ, ਇਸ ਤੋਂ ਬਾਅਦ ਬਲੋਚਿਸਤਾਨ ਵਿਚ 28 ਅਤੇ ਪੰਜਾਬ ਵਿਚ ਦੋ ਹਮਲੇ ਹੋਏ, ਜਿਨ੍ਹਾਂ ਵਿਚ 84 ਲੋਕਾਂ ਦੀ ਜਾਨ ਚਲੀ ਗਈ ਅਤੇ 166 ਹੋਰ ਜ਼ਖਮੀ ਹੋਏ।


2006 ਤੋਂ ਲੈ ਕੇ ਹੁਣ ਤੱਕ 17,846 ਅੱਤਵਾਦੀ ਹਮਲੇ ਹੋਏ

ਪੀਆਈਪੀਐੱਸ ਦੇ ਅੰਕੜੇ ਦੱਸਦੇ ਹਨ ਕਿ 2006 ਤੋਂ ਲੈ ਕੇ ਹੁਣ ਤੱਕ 17,846 ਅੱਤਵਾਦੀ ਹਮਲੇ ਹੋਏ ਹਨ, ਜਿਨ੍ਹਾਂ ਵਿਚ 24,373 ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ 48,085 ਲੋਕ ਜ਼ਖਮੀ ਹੋਏ ਹਨ।

ਇਸ ਦੌਰਾਨ, ਸੁਰੱਖਿਆ ਬਲਾਂ ਅਤੇ ਪੁਲਿਸ ਦੇ ਅੱਤਵਾਦ ਵਿਰੋਧੀ ਵਿਭਾਗਾਂ (ਸੀਟੀਡੀਜ਼) ਨੇ ਅਗਸਤ ਵਿਚ ਦੇਸ਼ ਵਿਚ 12 ਅੱਤਵਾਦ ਵਿਰੋਧੀ ਅਭਿਆਨ ਚਲਾਏ, ਜਦੋਂ ਕਿ ਪਿਛਲੇ ਮਹੀਨੇ ਯਾਨੀ ਜੁਲਾਈ ਵਿਚ 11 ਆਪਰੇਸ਼ਨਾਂ ਸਨ।

ਇਨ੍ਹਾਂ ਆਪਰੇਸ਼ਨਾਂ ਵਿਚ 88 ਅੱਤਵਾਦੀ ਮਾਰੇ ਗਏ ਸਨ ਅਤੇ 15 ਫੌਜ ਦੇ ਜਵਾਨ ਅਤੇ ਤਿੰਨ ਪੁਲਿਸ ਵਾਲੇ ਸ਼ਹੀਦ ਹੋ ਗਏ ਸਨ। ਇਨ੍ਹਾਂ 12 ਆਪਰੇਸ਼ਨਾਂ ਵਿਚੋਂ ਅੱਠ ਖੈਬਰ ਪਖਤੂਨਖਵਾ ਵਿਚ ਅਤੇ ਚਾਰ ਹੋਰ ਬਲੋਚਿਸਤਾਨ ਵਿਚ ਕੀਤੇ ਗਏ।

The Situation In Pakistan Has Become Worse 59 Terrorist Attacks Took Place In August

local advertisement banners
Comments


Recommended News
Popular Posts
Just Now