October 25, 2024

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਕੈਨੇਡਾ ਨੇ ਅਚਾਨਕ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਆਪਣੀ ਵਾਂਟੇਡ ਸੂਚੀ ਤੋਂ ਹਟਾ ਦਿੱਤਾ ਹੈ। ਉਹ ਇਸ ਸਮੇਂ ਉੱਤਰੀ ਅਮਰੀਕਾ ਵਿਚ ਸਰਗਰਮ ਹੈ। ਇਹ ਦਾਅਵਾ ਕੈਨੇਡਾ ਤੋਂ ਵਾਪਸ ਬੁਲਾਏ ਗਏ ਭਾਰਤ ਦੇ ਰਾਜਦੂਤ ਸੰਜੇ ਵਰਮਾ ਨੇ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਭਾਰਤ ਨੇ ਕੈਨੇਡੀਅਨ ਅਧਿਕਾਰੀਆਂ ਨਾਲ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂ ਸਾਂਝੇ ਕੀਤੇ ਸੀ, ਜਿਨ੍ਹਾਂ ਨੂੰ ਉੱਥੇ ਲੋੜੀਂਦੇ ਸੂਚੀ ਵਿਚ ਰੱਖਿਆ ਗਿਆ ਸੀ। ਪਰ ਹੁਣ ਅਚਾਨਕ ਗੋਲਡੀ ਦਾ ਨਾਂ ਵਾਂਟੇਡ ਲਿਸਟ ਤੋਂ ਹਟਾ ਦਿੱਤਾ ਗਿਆ।
ਸੰਜੇ ਵਰਮਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਗਲਤ ਸੀ ਅਤੇ ਪੂਰੀ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਿੱਝਰ ਸਾਡੇ ਲਈ ਅੱਤਵਾਦੀ ਸੀ, ਪਰ ਕਿਸੇ ਵੀ ਲੋਕਤੰਤਰ, ਕਾਨੂੰਨ ਦੇ ਸ਼ਾਸਨ ਵਾਲੇ ਦੇਸ਼ ਲਈ ਜੋ ਕੁਝ ਵੀ ਗੈਰ-ਨਿਆਇਕ ਹੈ, ਉਹ ਗਲਤ ਹੈ।
ਡਿਪਲੋਮੈਟ ਨੇ ਦੱਸਿਆ ਕਿ ਗੋਲਡੀ ਬਰਾੜ ਕੈਨੇਡਾ ਵਿਚ ਰਹਿ ਰਿਹਾ ਸੀ। ਸਾਡੀ ਬੇਨਤੀ 'ਤੇ ਉਸ ਨੂੰ ਲੋੜੀਂਦੇ ਸੂਚੀ ਵਿਚ ਪਾ ਦਿੱਤਾ ਗਿਆ ਸੀ। ਅਚਾਨਕ ਉਹ ਵਾਂਟੇਡ ਲਿਸਟ ਵਿਚੋਂ ਗਾਇਬ ਹੋ ਗਿਆ। ਮੈਂ ਇਸ ਤੋਂ ਕੀ ਮਤਲਬ ਕੱਢਾਂ? ਜਾਂ ਤਾਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਂ ਉਹ ਹੁਣ ਲੋੜੀਂਦਾ ਨਹੀਂ ਹੈ।
ਬਰਾੜ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਮੰਨਿਆ ਜਾਂਦਾ ਹੈ ਤੇ ਮਈ 2022 ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਸੁਰਖੀਆਂ ਵਿਚ ਆਇਆ ਸੀ। ਹਾਲਾਂਕਿ, ਰਿਪੋਰਟ ਦੱਸਦੀ ਹੈ ਕਿ ਦੋਵੇਂ ਹੁਣ ਵੱਖ-ਵੱਖ ਗੈਂਗ ਚਲਾ ਰਹੇ ਸੀ। ਸੰਜੇ ਵਰਮਾ ਨੇ ਕਿਹਾ ਕਿ ਭਾਰਤ ਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਨਾਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਨਾਲ ਸਾਂਝੇ ਕੀਤੇ ਸੀ।
ਕੌਣ ਹੈ ਗੋਲਡੀ ਬਰਾੜ?
ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ, ਵਾਸੀ ਸ੍ਰੀ ਮੁਕਤਸਰ ਸਾਹਿਬ, ਪੰਜਾਬ, ਦਾ ਜਨਮ 1994 ਵਿਚ ਹੋਇਆ ਸੀ। ਗੋਲਡੀ ਦੇ ਪਿਤਾ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ਵਿਚ ਸਹਾਇਕ ਸਬ-ਇੰਸਪੈਕਟਰ ਸੀ। ਗੋਲਡੀ ਦੀ ਅਪਰਾਧ ਦੀ ਦੁਨੀਆ ਵਿਚ ਐਂਟਰੀ ਉਸਦੇ ਚਚੇਰੇ ਭਰਾ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਹੋਈ ਸੀ। ਇਸ ਕਤਲ ਵਿਚ ਯੂਥ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਗੋਲਡੀ ਨੇ ਗੁਰਲਾਲ ਪਹਿਲਵਾਨ ਦਾ ਕਤਲ ਕਰਵਾ ਦਿੱਤਾ। ਫਿਰ 29 ਮਈ, 2022 ਨੂੰ, ਗੋਲਡੀ ਨੇ ਪੰਜਾਬੀ ਗਾਇਕ ਅਤੇ ਕਾਂਗਰਸ ਪਾਰਟੀ ਦੇ ਨੇਤਾ ਸਿੱਧੂ ਮੂਸੇਵਾਲਾ ਦਾ ਮਾਨਸਾ, ਪੰਜਾਬ ਵਿਚ ਕਤਲ ਕਰ ਦਿੱਤਾ। ਉਹ 2021 ਤੋਂ ਕੈਨੇਡਾ ਵਿਚ ਰਹਿ ਰਿਹਾ ਹੈ ਅਤੇ ਉਥੋਂ ਪੰਜਾਬ ਵਿਚ ਇੱਕ ਮਾਡਿਊਲ ਰਾਹੀਂ ਕੰਮ ਕਰਦਾ ਹੈ। ਬਰਾੜ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦਾ ਜੰਮਪਲ ਹੈ।
Canada Suddenly Removed The Name Of This Dangerous Gangster From The Most Wanted List