October 26, 2024
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਬੋਇੰਗ ਦੇ 'ਕੈਪਸੂਲ' ਵਿਚ ਖਰਾਬੀ ਆ ਜਾਣ ਤੇ ਤੂਫਾਨ ਮਿਲਟਨ ਦੀ ਵਜ੍ਹਾ ਨਾਲ ਕਰੀਬ 8 ਮਹੀਨੇ ਪੁਲਾੜ ਸਟੇਸ਼ਨ 'ਤੇ ਬਿਤਾਉਣ ਤੋਂ ਬਾਅਦ ਚਾਰ ਪੁਲਾੜ ਯਾਤਰੀ ਸ਼ੁੱਕਰਵਾਰ ਨੂੰ ਧਰਤੀ 'ਤੇ ਪਰਤ ਆਏ ਹਨ। ਹਫ਼ਤੇ ਦੇ ਅੱਧ ਵਿਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਛੱਡਣ ਤੋਂ ਬਾਅਦ 'ਸਪੇਸ ਐਕਸ' ਕੈਪਸੂਲ ਵਿਚ ਵਾਪਸ ਆਏ ਇਹ ਪੁਲਾੜ ਯਾਤਰੀ ਪੈਰਾਸ਼ੂਟ ਦੀ ਮਦਦ ਨਾਲ ਫਲੋਰੀਡਾ ਦੇ ਤੱਟ ਨੇੜੇ ਮੈਕਸੀਕੋ ਦੀ ਖਾੜੀ ਵਿਚ ਉਤਰੇ। ਇਹ ਤਿੰਨ ਅਮਰੀਕੀ ਅਤੇ ਇਕ ਰੂਸੀ ਪੁਲਾੜ ਯਾਤਰੀ ਦੋ ਮਹੀਨੇ ਪਹਿਲਾਂ ਹੀ ਧਰਤੀ 'ਤੇ ਪਰਤਣ ਵਾਲੇ ਸਨ। ਪਰ ਬੋਇੰਗ ਦੇ ਨਵੇਂ 'ਸਟਾਰਲਾਈਨਰ ਸਪੇਸ ਕੈਪਸੂਲ' 'ਚ ਦਿੱਕਤਾਂ ਕਾਰਨ ਉਨ੍ਹਾਂ ਦੀ ਵਾਪਸੀ 'ਚ ਦੇਰੀ ਹੋਈ। 'ਸਟਾਰਲਾਈਨਰ ਸਪੇਸ ਕੈਪਸੂਲ' ਸੁਰੱਖਿਆ ਚਿੰਤਾਵਾਂ ਕਾਰਨ ਖਾਲੀ ਵਾਪਸ ਪਰਤਿਆ। ਇਸ ਤੋਂ ਬਾਅਦ ਖਰਾਬ ਸਮੁੰਦਰੀ ਹਾਲਾਤ ਅਤੇ ਤੂਫਾਨ ਮਿਲਟਨ ਕਾਰਨ ਤੇਜ਼ ਹਵਾਵਾਂ ਕਾਰਨ ਉਨ੍ਹਾਂ ਦੀ ਵਾਪਸੀ ਦੋ ਹਫ਼ਤਿਆਂ ਦੀ ਦੇਰੀ ਨਾਲ ਹੋਈ। ਸਪੇਸ ਐਕਸ ਨੇ ਮਾਰਚ ਵਿਚ ਨਾਸਾ ਦੇ ਮੈਥਿਊ ਡੋਮੀਨਿਕ ਮਾਈਕਲ ਬੈਰੇਟ ਤੇ ਜੀਨੇਟ ਐਪਸ ਤੇ ਰੂਸ ਦੇ ਅਲੈਕਜ਼ੈਂਡਰ ਗਰੇਬੇਂਕਿਨ ਨੂੰ ਪੁਲਾੜ ਭੇਜਿਆ ਸੀ। ਸਪੇਸ ਵਿਚ ਕਈ ਮਹੀਨਿਆਂ ਤੱਕ ਸਮਰੱਥਾ ਤੋਂ ਵੱਧ ਕਰੂ ਮੈਂਬਰਾਂ ਦੇ ਰਹਿਣ ਦੇ ਬਾਅਦ ਹੁਣ ਉਥੇ ਉਸ ਦੀ ਸਾਧਾਰਨ ਸਮਰੱਥਾ ਦੇ ਅਨੁਰੂਪ ਸੱਤ ਕਰੂ ਮੈਂਬਰ ਹਨ ਜਿਨ੍ਹਾਂ ਵਿਚ ਚਾਰ ਅਮਰੀਕੀ ਤੇ ਤਿੰਨ ਰੂਸੀ ਪੁਲਾੜ ਯਾਤਰੀ ਹਨ।
ਨਹੀਂ ਆ ਸਕੀ ਸੁਨੀਤਾ ਵਿਲੀਅਮਸ
ਦੋ ਸਟਾਰਲਾਈਨ ਪੁਲਾੜ ਯਾਤਰੀਆਂ, ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਅਤੇ 'ਟੈਸਟ ਪਾਇਲਟ' ਬੁਚ ਵਿਲਮੋਰ, ਜਿਨ੍ਹਾਂ ਨੇ ਵਾਪਸ ਪਰਤੇ ਪੁਲਾੜ ਯਾਤਰੀਆਂ ਦੀ ਥਾਂ ਲਈ ਹੈ, ਦਾ ਮਿਸ਼ਨ ਅੱਠ ਦਿਨਾਂ ਤੋਂ ਵਧ ਕੇ ਅੱਠ ਮਹੀਨੇ ਹੋ ਗਿਆ ਹੈ। ਪਰ ਹੁਣ ਤੱਕ ਉਹ ਧਰਤੀ 'ਤੇ ਵਾਪਸ ਨਹੀਂ ਆ ਸਕਿਆ ਹੈ। ਸਪੇਸਐਕਸ ਨੇ ਚਾਰ ਹਫ਼ਤੇ ਪਹਿਲਾਂ ਦੋ ਹੋਰ ਪੁਲਾੜ ਯਾਤਰੀ ਭੇਜੇ ਸਨ। ਇਹ ਸਾਰੇ ਫਰਵਰੀ ਤੱਕ ਉੱਥੇ ਹੀ ਰਹਿਣਗੇ। ਪੁਲਾੜ ਸਟੇਸ਼ਨ ਵਿਚ ਕਈ ਮਹੀਨਿਆਂ ਤੱਕ ਸਮਰੱਥਾ ਤੋਂ ਵੱਧ ਕਰੂ ਮੈਂਬਰਾਂ ਦੇ ਰਹਿਣ ਤੋਂ ਬਾਅਦ ਹੁਣ ਉਥੇ ਉਸ ਦੀ ਸਾਧਾਰਨ ਸਮਰੱਥਾ ਦੇ ਅਨੁਕੂਲ ਸੱਤ ਕਰੂ ਮੈਂਬਰ ਹਨ ਜਿਨ੍ਹਾਂ ਵਿੱਚ ਚਾਰ ਅਮਰੀਕੀ ਅਤੇ ਤਿੰਨ ਰੂਸੀ ਪੁਲਾੜ ਯਾਤਰੀ ਸ਼ਾਮਲ ਹਨ। ਸਟਾਰਲਾਈਨਰ ਕੈਪਸੂਲ 'ਚ ਖਰਾਬੀ ਕਾਰਨ ਸੁਨਤੀ ਵਿਲੀਅਮਸ ਵੀ ਅਜੇ ਤੱਕ ਵਾਪਸੀ ਨਹੀਂ ਕਰ ਸਕੀ ਹੈ। ਉਸ ਦੀ ਵਾਪਸੀ ਦੀ ਅਜੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ।
4 Astronauts Stuck On The Space Station For 8 Months Returned To Earth Sunita Williams Could Not Return