October 28, 2024

ਬੱਚਿਆਂ ਨੂੰ ਗੁੱਡ ਟੱਚ ਤੇ ਬੈਡ ਟੱਚ ਬਾਰੇ ਕੀਤਾ ਜਾਵੇ ਜਾਗਰੂਕ
Admin / International
ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ: ਬੀਤੇ ਦਿਨੀਂ ਕੈਂਟ ਵਿਚ ਹਾਈਵੇ-5 'ਤੇ 45 ਵਾਹਨ ਹਾਦਸਾਗ੍ਰਸਤ ਹੋ ਜਾਣ ਕਾਰਨ ਆਵਾਜਾਈ ਬੰਦ ਕਰਨੀ ਪਈ ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਐਤਵਾਰ ਦੁਪਹਿਰ (27 ਅਕਤੂਬਰ) ਨੂੰ ਕੈਂਟ ਵਿਚ ਹਾਈਵੇਅ 5 'ਤੇ 45 ਵਾਹਨ ਹਾਦਸਾਗ੍ਰਸਤ ਹੋ ਗਏ, ਜਿਸ ਨਾਲ ਹਾਈਵੇਅ 5 ਸਾਊਥ ਲਗਭਗ ਤਿੰਨ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ।
ਵਾਸ਼ਿੰਗਟਨ ਸਟੇਟ ਪੈਟਰੋਲ ਦੇ ਅਨੁਸਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਦੁਪਹਿਰ 2 ਵਜੇ ਦੇ ਕਰੀਬ ਦੱਸਿਆ ਕਿ ਹਾਈਵੇਅ 516 ਦੇ ਬਿਲਕੁਲ ਦੱਖਣ ਵੱਲ ਸਾਰੀਆਂ ਲੇਨਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਬਹੁਤ ਵੱਡਾ ਜਾਮ ਜੋ ਕਿ 5 ਮੀਲ ਤੱਕ ਲੱਗ ਗਿਆ। ਉਥੇ ਹੀ, ਵਾਸ਼ਿੰਗਟਨ ਸਟੇਟ ਪੁਲਿਸ ਇਸ ਹਾਦਸੇ ਦੀ ਜਾਂਚ ਜਰ ਰਹੀ ਹੈ। ਇਕ ਪੁਲਿਸ ਅਧਿਕਾਰੀ ਨੇ ਸੋਸ਼ਲ ਮੀਡਿਆ ਤੇ ਦੱਸਿਆ ਕਿ ਇਹ ਹਾਦਸਾ ਡਰਾਈਵਰਾਂ ਦੇ ਬਹੁਤ ਤੇਜ਼ ਰਫਤਾਰ ਕਾਰਨ ਹੋਇਆ ਹੈ ਨਾ ਕਿ ਸੜਕ ਜਾਂ ਮੌਸਮ ਦੀ ਖ਼ਰਾਬ ਸਥਿਤੀ ਕਾਰਨ। ਸੂਤਰਾਂ ਮੁਤਾਬਕ ਸ਼ਾਮ 4:30 ਵਜੇ ਤੱਕ ਹਾਈਵੇਅ 5 ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਸੀ।
A Heavy Collision Of 45 Vehicles Took Place On Highway 5 In Kent
