ਬਠਿੰਡਾ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਲਾਈਨਜ਼ ਥਾਣੇ ਦੇ SHO ਤੇ ਵਧੀਕ SHO ਨੂੰ ਕੀਤਾ ਮੁਅੱਤਲ    MI ਬਨਾਮ SRH: ਸਨਰਾਈਜ਼ਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅਨਜ਼ ਸਾਹਮਣੇ 163 ਦੌੜਾਂ ਦਾ ਟੀਚਾ ਰੱਖਿਆ    ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਪਰਉਪਕਾਰ ਸਿੰਘ ਘੁੰਮਣ ਹੋਣਗੇ ਅਕਾਲੀ ਦਲ ਦੇ ਉਮੀਦਵਾਰ    Film Jaat: ਬਾਕਸ ਆਫਿਸ 'ਤੇ ਸੰਨੀ ਦਿਓਲ ਦੀ ਫਿਲਮ ਜਾਟ ਦਾ ਦਬਦਬਾ ਕਾਇਮ    SLBC ਸੁਰੰਗ ਹਾਦਸਾ: ਤੇਲੰਗਾਨਾ ਸਰਕਾਰ ਵੱਲੋਂ ਕਮੇਟੀ ਦਾ ਗਠਨ, ਲਾਪਤਾ ਲੋਕਾਂ ਨੂੰ ਲੱਭਣ ਲਈ ਖੋਜ ਮੁਹਿੰਮ ਸ਼ੁਰੂ    West Bengal: ਮੁਰਸ਼ਿਦਾਬਾਦ ਹਿੰਸਾ ਦੀ ਜਾਂਚ ਲਈ ਨੌਂ ਮੈਂਬਰੀ ਐਸਆਈਟੀ ਦਾ ਗਠਨ    ਲੁਧਿਆਣਾ 'ਚ ਪ੍ਰਾਇਮਰੀ ਸਕੂਲ ਦੇ 5 ਅਧਿਆਪਕ ਮੁਅੱਤਲ    Punjab News: ਪੰਜਾਬ ਸਰਕਾਰ 124 ਕਾਨੂੰਨ ਅਧਿਕਾਰੀ ਦੀ ਕਰੇਗੀ ਭਰਤੀ    ਸੁਪਰੀਮ ਕੋਰਟ ਅੱਜ ਵਕਫ਼ ਸੋਧ ਐਕਟ 'ਤੇ ਸਕਦੀ ਹੈ ਅੰਤਰਿਮ ਹੁਕਮ    ਮੌਸਮ ਵਿਭਾਗ ਪੰਜਾਬ 'ਚ ਤੇਜ਼ ਹਵਾਵਾਂ ਨਾਲ ਮੀਂਹ ਦਾ ਅਲਰਟ ਜਾਰੀ   
America 'ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਨੂੰ ਭੇਜਿਆ ਵਾਪਸ
October 28, 2024
Indians-Living-Illegally-In-Amer

Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਨੇ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਚਾਰਟਰਡ ਫਲਾਈਟ ਰਾਹੀਂ ਵਾਪਸ ਭੇਜ ਦਿੱਤਾ ਹੈ ਜੋ ਉੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਕਦਮ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੁੱਕਿਆ ਗਿਆ ਹੈ। DHS ਦੇ ਇਕ ਸੀਨੀਅਰ ਅਧਿਕਾਰੀ, ਕ੍ਰਿਸਟੀ ਏ. ਕੈਨੇਗਲੋ ਨੇ ਕਿਹਾ ਕਿ ਭਾਰਤੀ ਨਾਗਰਿਕ ਜੋ ਬਿਨਾਂ ਕਾਨੂੰਨੀ ਆਧਾਰ ਦੇ ਅਮਰੀਕਾ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇਗਾ। ਅਜਿਹੇ ਪ੍ਰਵਾਸੀ ਦਲਾਲਾਂ ਦੇ ਝਾਂਸੇ ਵਿਚ ਨਾ ਆਓ ਜੋ ਉਹਨਾਂ ਨੂੰ ਗਲਤ ਜਾਣਕਾਰੀ ਦਿੰਦੇ ਹਨ।


ਇਸ ਫਲਾਈਟ ਨੂੰ 22 ਅਕਤੂਬਰ ਨੂੰ ਭਾਰਤ ਭੇਜਿਆ ਗਿਆ ਸੀ। ਡੀਐੱਚਐੱਸ ਨੇ ਇਹ ਵੀ ਕਿਹਾ ਕਿ ਉਹ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰ ਰਹੇ ਹਨ ਤੇ ਗੈਰ-ਕਾਨੂੰਨੀ ਢੰਗ ਨਾਲ ਆਏ ਲੋਕਾਂ ਨੂੰ ਕਾਨੂੰਨੀ ਰਾਹ ਅਪਣਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਇਸ ਸਾਲ ਜੂਨ ਤੋਂ ਅਮਰੀਕਾ-ਮੈਕਸੀਕੋ ਸਰਹੱਦ 'ਤੇ ਗੈਰ-ਕਾਨੂੰਨੀ ਪ੍ਰਵਾਸ 55 ਫੀਸਦੀ ਘਟਿਆ ਹੈ। ਵਿੱਤੀ ਸਾਲ 2024 ਵਿਚ, DHS ਨੇ 160,000 ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਵਾਪਸ ਕੀਤਾ ਹੈ। ਇਸ ਦੇ ਲਈ 145 ਦੇਸ਼ਾਂ ਵਿਚ 495 ਤੋਂ ਵੱਧ ਉਡਾਣਾਂ ਚਲਾਈਆਂ ਗਈਆਂ, ਜਿਸ ਵਿਚ ਭਾਰਤ ਵੀ ਸ਼ਾਮਲ ਹੈ।


ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ DHS ਦੂਜੇ ਦੇਸ਼ਾਂ ਦੇ ਸੰਪਰਕ ਵਿਚ ਹੈ। ਇਹ ਕਦਮ ਗੈਰ-ਕਾਨੂੰਨੀ ਪ੍ਰਵਾਸ ਨੂੰ ਘਟਾਉਣ ਅਤੇ ਸੁਰੱਖਿਅਤ ਅਤੇ ਕਾਨੂੰਨੀ ਰੂਟਾਂ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ। ਪਿਛਲੇ ਸਾਲ ਦੌਰਾਨ, DHS ਨੇ ਕੋਲੰਬੀਆ, ਇਕਵਾਡੋਰ, ਪੇਰੂ, ਮਿਸਰ, ਮੌਰੀਤਾਨੀਆ, ਸੇਨੇਗਲ, ਉਜ਼ਬੇਕਿਸਤਾਨ, ਚੀਨ ਅਤੇ ਭਾਰਤ ਸਮੇਤ ਕਈ ਦੇਸ਼ਾਂ ਦੇ ਨਾਗਰਿਕਾਂ ਨੂੰ ਵਾਪਸ ਭੇਜਿਆ ਹੈ।

Indians Living Illegally In America Sent Back

local advertisement banners
Comments


Recommended News
Popular Posts
Just Now