Ahmedabad Plane Crash: ਅਹਿਮਦਾਬਾਦ 'ਚ ਘਟਨਾ ਵਾਲੀ ਥਾਂ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ    ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ 'ਚ 241 ਲੋਕਾਂ ਦੀ ਮੌ.ਤ, ਇੱਕ ਯਾਤਰੀ ਦੀ ਬਚੀ ਜਾਨ    ਤੇਜ਼ ਰਫ਼ਤਾਰ ਸਕਾਰਪੀਓ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਦਰੜਿਆ    ਪੰਜਾਬ 'ਚ ਸਰਕਾਰੀ ਛੁੱਟੀ ਦੇ ਬਾਵਜੂਦ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ    ਪੰਜਾਬ 'ਚ ਹੀਟਵੇਵ ਸਬੰਧੀ ਰੈੱਡ ਅਲਰਟ ਜਾਰੀ, ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ    ਲਾਰਡਜ਼ ਸਟੇਡੀਅਮ 'ਚ ਸਟੀਵ ਸਮਿਥ ਨੇ ਐਲਨ ਬਾਰਡਰ ਤੇ ਵਿਵੀਅਨ ਰਿਚਰਡਸ ਦਾ ਰਿਕਾਰਡ ਤੋੜਿਆ    CM ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਜਲੰਧਰ 'ਚ ਨਵੇਂ ਸਪੋਰਟਸ ਹੱਬ ਦਾ ਉਦਘਾਟਨ    WTC Final: ਆਸਟ੍ਰੇਲੀਆ ਦੀ ਪਹਿਲੀ ਪਾਰੀ 212 ਦੌੜਾਂ 'ਤੇ ਸਿਮਟੀ, ਦੋ ਵਿਕਟ ਗੁਆ ਕੇ ਦੱਖਣੀ ਅਫਰੀਕਾ ਪਾਰੀ ਜਾਰੀ    CM ਭਗਵੰਤ ਮਾਨ ਤੇ ਕੇਜਰੀਵਾਲ ਨੇ ਰਗਬੀ ਵਿਸ਼ਵ ਲਈ 25,000 ਰਗਬੀ ਗੇਂਦਾਂ ਦੀ ਖੇਪ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ    ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਲਾਂਚ ਕੀਤਾ ਜਾਣ ਵਾਲਾ ਐਕਿਸਓਮ -4 ਮਿਸ਼ਨ ਨੂੰ ਚੌਥੀ ਵਾਰ ਮੁਲਤਵੀ   
ਸ਼ਰਾਬ ਪੀੜਤ ਪਰਿਵਾਰਾਂ ਨੂੰ ਮਿਲਣ ਮਜੀਠਾ ਪਹੁੰਚੇ : CM MAAN
May 13, 2025
Https-livepunjabitv-com-control-
ਮਜੀਠਾ

ਪੰਜਾਬ ਸਰਕਾਰ ਵਲੋਂ ਕਾਫ਼ੀ ਸਮੇਂ ਤੋਂ ਨਸ਼ਿਆਂ ਵਿਰੁਧ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪ੍ਰਸ਼ਾਸਨ ਵਲੋਂ ਕਈ ਨਸ਼ਾ ਤਸਕਰ ਕਾਬੂ ਕੀਤੇ ਗਏ ਤੇ ਜੇਲਾਂ ਵਿੱਚ ਭੇਜੇ ਗਏ 'ਤੇ ਕਈਆਂ ਦੇ ਘਰ ਵੀ ਢਾਹੇ ਗਏ। ਹੁਣ ਇਕ ਨਵਾਂ ਮਾਮਲਾ ਪਿੰਡ ਮਜੀਠਾ ਤੋਂ ਸਾਹਮਣੇ ਆਇਆ ਹੈ, ਜਿਥੇ ਜ਼ਹਿਰੀਲੀ ਸ਼ਰਾਬ ਪੀਣ ਕਰ ਕੇ ਹੁਣ ਤੱਕ 17 ਵਿਅਕਤੀਆਂ ਦੀ ਮੌਤ ਹੋ ਗਈ ਹੈ।ਇਸ ਮਾਮਲੇ ਵਿਚ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮਜੀਠਾ ਥਾਣੇ ਦੇ ਐਸ.ਐਚ.ਓ. ਤੇ ਡੀ.ਐਸ.ਪੀ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਮਜੀਠਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਕਈ ਹੋਰ ਰਾਜਨਿਤਕ ਆਗੂ ਪੀੜਤ ਪਰਿਵਾਰਾਂ ਦਾ ਹਾਲ ਜਾਣਨ ਲਈ ਪਹੁੰਚੇ ਹਨ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਨਸ਼ਾ ਕਿਸੇ ਵੀ ਕਿਸਮ ਦਾ ਕਿਉਂ ਨਾ ਹੋਵੇ, ਪੰਜਾਬ ’ਚ ਨਹੀਂ ਰਹਿਣ ਦੇਵਾਂਗੇ।

ੳਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮਜੀਠਾ ਥਾਣੇ ਦੇ ਐਸਐਚਓ ਤੇ ਡੀਐਸਪੀ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਦੇ ’ਚ ਹੋਇਆ ਵਾਧਾ। ਹਸਪਤਾਲ ਦੇ ’ਚ ਇਲਾਜ ਦੌਰਾਨ ਦੋ ਹੋਰ ਵਿਅਕਤੀਆਂ ਦੀ ਹੋਈ ਮੌਤ, ਮਰਨ ਵਾਲਿਆਂ ਦੀ ਗਿਣਤੀ 17 ਤਕ ਪਹੁੰਚੀ ਗਈ ਹੈ।

ਮਜੀਠਾ ਥਾਣੇ ਦੇ ਐਸਐਚ ਓ ਅਤੇ ਡੀਐਸਪੀ ਨੂੰ ਮੁਅਤਲ ਕਰ ਦਿਤਾ ਗਿਆ ਹੈ। ਹੋਰ ਵੀ ਪੁਲਿਸ ਅਧਿਕਾਰੀਆਂ ਤੇ ਡਿੱਗ ਸਕਦੀ ਹੈ ਗਾਜ਼। ਦਸ ਦਈਏ ਕਿ ਪਿਛਲੇ ਦਿਨੀ ਭੱਠੇ ’ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਨੇ ਸ਼ਰਾਬ ਪੀਤੀ ਸੀ। ਜਿਸ ਦੌਰਾਨ ਉਨ੍ਹਾਂ ਦੀ ਤਬੀਅਤ ਖ਼ਰਾਬ ਹੋ ਗਈ ਤੇ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਇਲਾਜ ਦੌਰਾਨ ਲੱਗਭਗ 17 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਹਾਲੇ ਵੀ ਕਈਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ।


Https livepunjabitv com control add posts php

local advertisement banners
Comments


Recommended News
Popular Posts
Just Now