Punjab Budget 2025-2026 : ਔਰਤਾਂ ਨੂੰ ਝਟਕਾ, ਇਸ ਵਾਰ ਵੀ ਨਹੀਂ ਮਿਲੇ 1100 ਰੁਪਏ, ਸਰਕਾਰ ਨੇ ਵੱਟੀ ਚੁੱਪ     ਸਰਕਾਰ ਨੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਚੁੱਕਿਆ ਵੱਡਾ ਕਦਮ, ਪੰਜਾਬ ਕੈਬਨਿਟ ਮੀਟਿੰਗ 'ਚ ਲਿਆ ਇਤਿਹਾਸਿਕ ਫ਼ੈਸਲਾ    ਪੰਜਾਬ 'ਚ ਨਸ਼ਿਆਂ ਖਿਲਾਫ ਮੁਹਿੰਮ 'ਤੇ Kejriwal ਦਾ ਵੱਡਾ ਬਿਆਨ, ਨਸ਼ਿਆਂ ਦੇ ਸੌਦਾਗਰਾਂ ਨੂੰ ਦਿੱਤੀ ਚੇਤਾਵਨੀ    Punjab Budget 2025-2026 : ਪੰਜਾਬ ਸਰਕਾਰ ਨੇ 2 ਲੱਖ 36 ਹਜ਼ਾਰ ਕਰੋੜ ਰੁਪਏ ਦਾ ਬਜਟ ਕੀਤਾ ਪੇਸ਼, ਵਿੱਤ ਮੰਤਰੀ ਹਰਪਾਲ ਸਿੰਘ ਨੇ ਕੀਤੇ ਵੱਡੇ ਐਲਾਨ    LMIA: ਕੈਨੇਡਾ ਨੇ PR ਦੀ ਉਡੀਕ ਕਰ ਰਹੇ ਲੱਖਾਂ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ, ਪੜ੍ਹੋ ਪੂਰੀ ਖਬਰ    F-1 ਵੀਜ਼ਾ ਰੱਦ ਕਰਨ ਦੀ ਗਿਣਤੀ 10 ਸਾਲ ਦੇ ਉੱਚੇ ਪੱਧਰ 'ਤੇ ਪਹੁੰਚੀ, ਅਮਰੀਕਾ ਨੇ 41% ਅਰਜ਼ੀਆਂ ਨੂੰ ਕੀਤਾ ਰੱਦ     ਸਰਕਾਰ ਨੇ Samsung 'ਤੇ ਕੱਸਿਆ ਸ਼ਿਕੰਜਾ, 601 ਮਿਲੀਅਨ ਡਾਲਰ ਦਾ ਟੈਕਸ ਨੋਟਿਸ ਜਾਰੀ, ਕੰਪਨੀ ਸਵਾਲਾਂ ਦੇ ਘੇਰੇ 'ਚ    Punjab Budget 2025-26 : ਪੰਜਾਬ ਦੀ ਆਪ ਸਰਕਾਰ ਦਾ ਚੌਥਾ ਬਜਟ ਅੱਜ, ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰਨਗੇ ਬਜਟ    ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, Rajiv Sekhri ਨੂੰ ਅਹੁਦੇ ਤੋਂ ਹਟਾਇਆ    UN 'ਚ ਮੁੜ ਉਠਿਆ Kashmir ਦਾ ਮੁੱਦਾ, ਭਾਰਤ ਨੇ ਲਗਾਈ ਪਾਕਿ ਨੂੰ ਫਟਕਾਰ, ਕਿਹਾ- ਜੰਮੂ-ਕਸ਼ਮੀਰ 'ਚੋਂ ਨਾਜਾਇਜ਼ ਕਬਜ਼ਾ ਛੱਡੇ Pakistan   
Drug ਤਸਕਰਾਂ ਖ਼ਿਲਾਫ ਖਾਲੜਾ ਪੁਲਿਸ ਸਖਤ, 5 ਕਰੋੜ ਦੀ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਲਿਆ ਸ਼ਿਕੰਜੇ 'ਚ
February 10, 2025
Khalra-Police-Strict-Against-Dru

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਥਾਣਾ ਖਾਲੜਾ ਅਧੀਨ ਪੈਂਦੇ ਸਰਹੱਦੀ ਪਿੰਡ ਡਾਲ ਤੋਂ ਦੋ ਵਿਅਕਤੀਆਂ ਨੂੰ ਕਰੀਬ ਡੇਢ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਦੱਸ ਦਈਏ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਡੀਐਸਪੀ ਨਿਰਮਲ ਸਿੰਘ ਅਤੇ ਐਸਐਚਓ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਖਾਲੜਾ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਚੌਕੀ ਰਾਜੋਕੇ ਦੇ ਇੰਚਾਰਜ ਏਐਸਆਈ ਨਿਰਮਲ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸੰਨੀ ਪੁੱਤਰ ਲਾਹੌਰਾ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਪਿੰਡ ਹਨ।


ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਲੈ ਕੇ ਸਰਹੱਦ ਤੋਂ ਪਿੰਡ ਡਾਲ ਵੱਲ ਆ ਰਹੇ ਹਨ। ਜਿਸ 'ਤੇ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾਕਾਬੰਦੀ ਕਰਕੇ ਮੋਟਰਸਾਈਕਲ ਨੰਬਰ ਪੀ.ਬੀ. 02 ਏ.ਈ., ਜਦੋਂ 1089 ਹੀਰੋ ਸਪਲੈਂਡਰ 'ਤੇ ਸਵਾਰ ਦੋ ਵਿਅਕਤੀਆਂ ਨੂੰ ਰੋਕਿਆ ਗਿਆ। ਇਸ ਤਰ੍ਹਾਂ ਸੰਨੀ ਉੱਤਰਾ ਲਾਹੌਰਾ ਸਿੰਘ ਪਾਸੋਂ 509 ਗ੍ਰਾਮ ਹੈਰੋਇਨ ਅਤੇ ਬਲਵਿੰਦਰ ਸਿੰਘ ਪੁੱਤਰ ਜੈਮਲ ਸਿੰਘ ਤੋਂ 513 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਥਾਣਾ ਖਾਲੜਾ ਦੀ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Khalra Police Strict Against Drug Smugglers 2 People Arrested With Heroin Worth Rs 5 Crore

local advertisement banners
Comments


Recommended News
Popular Posts
Just Now
The Social 24 ad banner image