January 7, 2025
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਸਿਆਟਲ ਵਿਚ ਪੁਲਿਸ ਵਾਹਨ ਹਾਦਸੇ ਵਿਚ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਮੌਤ ਦੇ ਕਰੀਬ ਇਕ ਸਾਲ ਬਾਅਦ, ਜ਼ਿੰਮੇਵਾਰ ਅਧਿਕਾਰੀ ਕੇਵਿਨ ਡੇਵ ਨੂੰ ਸਿਆਟਲ ਪੁਲਿਸ ਵਿਭਾਗ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। 23 ਸਾਲਾ ਕੰਦੂਲਾ ਜੋ ਮੂਲ ਰੂਪ ਵਿਚ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੀ। 23 ਜਨਵਰੀ, 2023 ਨੂੰ ਸੜਕ ਪਾਰ ਕਰਦੇ ਸਮੇਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਡਰੱਗ ਓਵਰਡੋਜ਼ ਦੀ ਕਾਲ ਦਾ ਜਵਾਬ ਦਿੰਦੇ ਹੋਏ ਅਫਸਰ ਡੇਵ 74 ਮੀਲ ਪ੍ਰਤੀ ਘੰਟਾ (ਲਗਭਗ 119 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਜਦੋਂ ਉਸਦੀ ਗਸ਼ਤੀ ਗੱਡੀ ਕੰਦੂਲਾ ਨਾਲ ਟਕਰਾ ਗਈ, ਜਿਸ ਨਾਲ ਉਹ100 ਫੁੱਟ ਦੂਰ ਜਾ ਡਿੱਗੀ। ਅੰਤਰਿਮ ਸਿਆਟਲ ਪੁਲਿਸ ਪ੍ਰਮੁਖ ਸੂ ਰਾਹਰ ਨੇ ਡੇਵ ਨੂੰ ਨੌਕਰੀ ਤੋਂ ਕੱਢਣ ਦੇ ਫੈਸਲੇ ਦਾ ਐਲਾਨ ਕੀਤਾ ਜਦੋਂ ਸਿਆਟਲ ਪੁਲਿਸ ਜਵਾਬਦੇਹੀ ਦਫਤਰ ਨੇ ਨਿਰਧਾਰਿਤ ਕੀਤਾ ਕਿ ਉਸ ਨੇ ਚਾਰ ਵਿਭਾਗੀ ਨੀਤੀਆਂ ਦੀ ਉਲੰਘਣਾ ਕੀਤੀ ਹੈ।
US Police Officer Dismissed Killed Indian Student