January 9, 2025
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਸਾਲ 2025 ਦੇ ਪਹਿਲੇ ਛੇ ਮਹੀਨਿਆਂ ਲਈ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। ਇਸ ਰੈਂਕਿੰਗ ਨੂੰ ਵੱਕਾਰੀ ਸੰਸਥਾ ਹੈਨਲੇ ਐਂਡ ਪਾਰਟਨਰਜ਼ ਨੇ ਪ੍ਰਕਾਸ਼ਿਤ ਕੀਤਾ ਹੈ। ਦੱਸਣਯੋਗ ਹੈ ਕਿ ਇਹ ਸੂਚਕਾਂਕ ਇਸ ਆਧਾਰ 'ਤੇ ਪਾਸਪੋਰਟਾਂ ਦੀ ਰੈਂਕਿੰਗ ਤਿਆਰ ਕਰਦਾ ਹੈ ਕਿ ਉਸ ਪਾਸਪੋਰਟ ਨੂੰ ਰੱਖਣ ਵਾਲੇ ਬਿਨਾਂ ਕਿਸੇ ਵੀਜ਼ਾ ਦੇ ਕਿੰਨੇ ਦੇਸ਼ਾਂ ਵਿਚ ਜਾ ਸਕਦੇ ਹਨ।
ਹੈਨਲੇ ਪਾਸਪੋਰਟ ਇੰਡੈਕਸ ਮੁਤਾਬਕ ਸਿੰਗਾਪੁਰ ਦਾ ਪਾਸਪੋਰਟ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਜਿਸ ਨੂੰ ਰੱਖਣ ਵਾਲੇ ਲੋਕ ਦੁਨੀਆ ਦੇ 195 ਦੇਸ਼ਾਂ ਵਿਚ ਵੀਜ਼ਾ ਫ੍ਰੀ ਯਾਤਰਾ ਕਰ ਸਕਦੇ ਹਨ। ਉਥੇ ਹੀ ਇਸ ਸੂਚਕਾਂਕ ਵਿਚ ਭਾਰਤ ਅਤੇ ਪਾਕਿਸਤਾਨ ਨੂੰ ਵੀ ਰੈਂਕਿੰਗ ਦਿੱਤੀ ਗਈ ਹੈ।
ਜਾਪਾਨ ਦਾ ਪਾਸਪੋਰਟਦੂਜਾ ਸਭ ਤੋਂ ਸ਼ਕਤੀਸ਼ਾਲੀ
ਸਿੰਗਾਪੁਰ ਤੋਂ ਬਾਅਦ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਰੈਂਕਿੰਗ 'ਚ ਜਾਪਾਨ ਦੂਜੇ ਸਥਾਨ 'ਤੇ ਹੈ। ਜਾਪਾਨੀ ਪਾਸਪੋਰਟ ਦੇ ਜ਼ਰੀਏ, ਲੋਕਾਂ ਨੂੰ 193 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਦੀ ਮਨਜ਼ੂਰੀ ਮਿਲਦੀ ਹੈ ਹੈ। ਉਥੇ ਹੀ ਜਪਾਨ ਤੋਂ ਬਾਅਦ ਦੱਖਣੀ ਕੋਰੀਆ, ਫਰਾਂਸ, ਜਰਮਨੀ, ਇਟਲੀ, ਸਪੇਨ ਤੇ ਫਿਨਲੈਂਡ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਕਾਬਜ਼ ਹਨ। ਇਨ੍ਹਾਂ ਦੇਸ਼ਾਂ ਦੇ ਪਾਸਪੋਰਟਾਂ 'ਤੇ 192 ਦੇਸ਼ਾਂ 'ਚ ਵੀਜ਼ਾ ਫ੍ਰੀ ਐਂਟਰੀ ਦੀ ਇਜਾਜ਼ਤ ਹੈ।
ਆਸਟ੍ਰੀਆ, ਆਇਰਲੈਂਡ, ਡੈਨਮਾਰਕ, ਲਕਜ਼ਮਬਰਗ, ਨਾਰਵੇ, ਸਵੀਡਨ ਅਤੇ ਨੀਦਰਲੈਂਡ ਕੋਲ ਦੁਨੀਆ ਦਾ ਚੌਥਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ। ਇਹ 191 ਦੇਸ਼ਾਂ ਵਿਚ ਵੀਜ਼ਾ ਮੁਫਤ ਦਾਖਲਾ ਦੇ ਸਕਦੇ ਹਨ। ਇਸ ਦੇ ਨਾਲ ਹੀ ਨਿਊਜ਼ੀਲੈਂਡ, ਪੁਰਤਗਾਲ, ਸਵਿਟਜ਼ਰਲੈਂਡ, ਬ੍ਰਿਟੇਨ ਅਤੇ ਬੈਲਜੀਅਮ ਦਾ 190 ਦੇਸ਼ਾਂ 'ਚ ਮੁਫਤ ਐਂਟਰੀ ਵਾਲਾ ਪੰਜਵਾਂ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ।
ਪਾਕਿਸਤਾਨ ਸਭ ਤੋਂ ਕਮਜ਼ੋਰ ਪਾਸਪੋਰਟ ਵਾਲੇ ਦੇਸ਼ਾਂ 'ਚ ਸ਼ਾਮਲ
ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਵਾਲੇ ਦੇਸ਼ਾਂ ਦੀ ਸੂਚੀ ਵਿਚ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀ ਸਥਿਤੀ ਬਹੁਤ ਤਰਸਯੋਗ ਹੈ। ਪਾਕਿਸਤਾਨ ਦਾ ਪਾਸਪੋਰਟ ਇਕ ਵਾਰ ਫਿਰ ਸਭ ਤੋਂ ਕਮਜ਼ੋਰ ਪਾਸਪੋਰਟਾਂ ਵਿਚ ਸ਼ਾਮਲ ਹੋ ਗਿਆ ਹੈ। ਪਾਕਿਸਤਾਨ 33 ਦੇਸ਼ਾਂ ਤੋਂ ਮੁਫਤ ਵੀਜ਼ਾ ਦਾਖਲੇ ਦੇ ਨਾਲ 103ਵੇਂ ਨੰਬਰ 'ਤੇ ਹੈ। ਜਦੋਂ ਕਿ ਅਫਰੀਕੀ ਦੇਸ਼ਾਂ ਸੋਮਾਲੀਆ, ਫਲਸਤੀਨ, ਨੇਪਾਲ ਅਤੇ ਬੰਗਲਾਦੇਸ਼ ਦੀ ਰੈਂਕਿੰਗ ਪਾਕਿਸਤਾਨ ਤੋਂ ਉਪਰ ਹੈ। ਸੋਮਾਲੀਆ ਦਾ ਪਾਸਪੋਰਟ 102ਵੇਂ ਨੰਬਰ 'ਤੇ ਹੈ।
ਪਾਕਿਸਤਾਨ ਦੇ ਪਾਸਪੋਰਟ ਤੋਂ ਕਾਫੀ ਅੱਗੇ ਹੈ ਭਾਰਤ ਦਾ ਪਾਸਪੋਰਟ
ਭਾਰਤ ਦੀ ਪਾਸਪੋਰਟ ਰੈਂਕਿੰਗ ਪਾਕਿਸਤਾਨ ਦੇ ਪਾਸਪੋਰਟ ਰੈਂਕਿੰਗ ਨਾਲੋਂ ਕਿਤੇ ਬਿਹਤਰ ਸਥਿਤੀ ਵਿਚ ਹੈ। ਦੁਨੀਆ ਭਰ ਦੇ ਦੇਸ਼ਾਂ ਵਿਚ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਵਿਚ ਭਾਰਤ 85ਵੇਂ ਸਥਾਨ 'ਤੇ ਹੈ। ਭਾਰਤੀ ਪਾਸਪੋਰਟ ਰਾਹੀਂ ਦੁਨੀਆ ਦੇ 57 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕੀਤੀ ਜਾ ਸਕਦੀ ਹੈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਭਾਰਤ 5 ਦਰਜੇ ਹੇਠਾਂ ਆ ਗਿਆ ਹੈ।
Passport Ranking How Strong Is India s Passport Ranking Of The Most Powerful Passports Released Singapore s Passport Is At Number One