February 27, 2025

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਨਾਗਰਿਕਤਾ ਦੇਣ ਦੇ ਬਦਲੇ 5 ਗੁਣਾ ਜ਼ਿਆਦਾ ਪੈਸੇ ਵਸੂਲ ਕਰਨ ਵਾਲੇ ਹਨ। ਟਰੰਪ ਨੇ ‘ਗੋਲਡ ਕਾਰਡ’ ਨਾਂ ਦਾ ਨਵਾਂ ਵੀਜ਼ਾ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸਨੂੰ 5 ਮਿਲੀਅਨ ਡਾਲਰ (44 ਕਰੋੜ ਭਾਰਤੀ ਰੁਪਏ) ਵਿੱਚ ਖਰੀਦਿਆ ਜਾ ਸਕਦਾ ਹੈ। ਟਰੰਪ ਨੇ ਇਸ ਨੂੰ ਅਮਰੀਕੀ ਨਾਗਰਿਕਤਾ ਦਾ ਰਾਹ ਦੱਸਿਆ ਹੈ।
ਇਹ ਹੈ ਟਰੰਪ ਦੀ ਯੋਜਨਾ:
ਟਰੰਪ ਨੇ 'ਗੋਲਡ ਕਾਰਡ' ਨੂੰ ਈਬੀ-5 ਵੀਜ਼ਾ ਪ੍ਰੋਗਰਾਮ ਦਾ ਬਦਲ ਦੱਸਿਆ ਅਤੇ ਕਿਹਾ ਕਿ ਭਵਿੱਖ 'ਚ 10 ਲੱਖ ਗੋਲਡ ਕਾਰਡ ਵੇਚੇ ਜਾਣਗੇ। ਵਰਤਮਾਨ ਵਿੱਚ, ਈਬੀ-5 ਵੀਜ਼ਾ ਪ੍ਰੋਗਰਾਮ ਅਮਰੀਕੀ ਨਾਗਰਿਕਤਾ ਲਈ ਸਭ ਤੋਂ ਆਸਾਨ ਰਸਤਾ ਹੈ। ਇਸ ਦੇ ਲਈ ਲੋਕਾਂ ਨੂੰ 1 ਮਿਲੀਅਨ ਡਾਲਰ (ਕਰੀਬ 8.75 ਕਰੋੜ ਰੁਪਏ) ਦਾ ਭੁਗਤਾਨ ਕਰਨਾ ਹੁੰਦਾ ਹੈ।
ਅਮਰੀਕੀ ਨਾਗਰਿਕਤਾ ਦਾ ਰਾਹ ਖੋਲ੍ਹੇਗਾ :
ਟਰੰਪ ਨੇ ਕਿਹਾ ਕਿ ਇਹ ਵੀਜ਼ਾ ਕਾਰਡ ਅਮਰੀਕੀ ਨਾਗਰਿਕਤਾ ਦਾ ਰਾਹ ਖੋਲ੍ਹੇਗਾ। ਲੋਕ ਇਸ ਨੂੰ ਖਰੀਦ ਕੇ ਅਮਰੀਕਾ ਆਉਣਗੇ ਅਤੇ ਇੱਥੇ ਬਹੁਤ ਸਾਰਾ ਟੈਕਸ ਅਦਾ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪ੍ਰੋਗਰਾਮ ਬਹੁਤ ਸਫ਼ਲ ਹੋਵੇਗਾ ਅਤੇ ਜਲਦੀ ਹੀ ਕੌਮੀ ਕਰਜ਼ੇ ਦੀ ਅਦਾਇਗੀ ਕੀਤੀ ਜਾ ਸਕੇਗੀ।
Gold Card Trump Will Charge 5 Times For Granting US Citizenship Now You Will Have To Pay 44 Crore Rupees For US Citizenship