March 12, 2025

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਤੋਂ ਕੱਢੇ ਜਾਣ ਤੋਂ ਬਾਅਦ ਵੱਡੀ ਗਿਣਤੀ ਵਿਚ ਪ੍ਰਵਾਸੀ ਪਨਾਮਾ ਵਿਚ ਫਸ ਗਏ ਸਨ। ਲੋਕ ਕਾਗਜ਼ ਦੇ ਟੁਕੜਿਆਂ 'ਤੇ ਸੰਦੇਸ਼ ਲਿਖ ਕੇ ਅਤੇ ਇਸ਼ਾਰਿਆਂ ਦੀ ਮਦਦ ਨਾਲ ਪੁਕਾਰ ਰਹੇ ਸਨ। ਹੋਟਲ ਨੂੰ ਹੀ ਹਿਰਾਸਤ ਕੇਂਦਰ ਵਿਚ ਬਦਲ ਦਿੱਤਾ ਗਿਆ ਤੇ ਏਸ਼ਿਆਈ ਦੇਸ਼ਾਂ ਦੇ ਕਈ ਲੋਕ ਉੱਥੇ ਫਸ ਗਏ। ਕਈ ਹਫਤਿਆਂ ਤੱਕ ਚੱਲੇ ਮੁਕੱਦਮਿਆਂ ਤੇ ਮਨੁੱਖੀ ਅਧਿਕਾਰ ਆਲੋਚਨਾ ਤੋਂ ਬਾਅਦ ਪਨਾਮਾ ਨੇ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਕਈ ਪ੍ਰਵਾਸੀਆਂ ਨੂੰ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਜਿਨ੍ਹਾਂ ਨੂੰ ਇਕ ਦੂਰ ਦੇ ਕੈਂਪ ਵਿਚ ਰੱਖਿਆ ਗਿਆ ਸੀ। ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਕੋਲ ਦੇਸ਼ ਛੱਡਣ ਲਈ 30 ਦਿਨ ਦਾ ਸਮੇਂ ਹੈ।
ਦੇਸ਼ ਨਿਕਾਲੇ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਤਹਿਤ ਯੂਐਸ ਟਰੰਪ ਪ੍ਰਸ਼ਾਸਨ ਨੇ ਪਨਾਮਾ ਅਤੇ ਕੋਸਟਾ ਰੀਕਾ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਸੀ। ਇਸ ਸਮਝੌਤੇ ਤਹਿਤ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਇਨ੍ਹਾਂ ਦੇਸ਼ਾਂ 'ਚ ਡਿਪੋਰਟ ਕੀਤਾ ਗਿਆ, ਜਿਨ੍ਹਾਂ 'ਚੋਂ ਜ਼ਿਆਦਾਤਰ ਏਸ਼ਿਆਈ ਦੇਸ਼ਾਂ ਤੋਂ ਹਨ।
Panama Releases Migrants Deported From US Orders Them To Leave The Country Within 30 Days
