March 12, 2025

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਇਸ ਮਹੀਨੇ ਦੇ ਅੰਤ ਵਿਚ ਭਾਰਤ ਆਉਣ ਦੀ ਸੰਭਾਵਨਾ ਹੈ। ਮੀਡੀਆ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਅਮਰੀਕੀ ਅਖਬਾਰ 'ਪੋਲੀਟੀਕੋ' ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਵੈਂਸ ਆਪਣੀ ਪਤਨੀ ਊਸ਼ਾ ਵੈਂਸ ਨਾਲ ਇਸ ਮਹੀਨੇ ਦੇ ਅੰਤ ਵਿਚ ਭਾਰਤ ਦਾ ਦੌਰਾ ਕਰਨਗੇ। ਪੋਲੀਟੀਕੋ ਨੇ ਇਸ ਯੋਜਨਾ ਤੋਂ ਜਾਣੂ ਤਿੰਨ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੈਂਸ ਵਾਈਸ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ਤਹਿਤ ਪਿਛਲੇ ਮਹੀਨੇ ਫਰਾਂਸ ਅਤੇ ਜਰਮਨੀ ਗਿਆ ਸੀ। ਭਾਰਤ ਦਾ ਦੌਰਾ ਉਪ ਰਾਸ਼ਟਰਪਤੀ ਵਜੋਂ ਵੈਂਸ ਦੀ ਦੂਜੀ ਵਿਦੇਸ਼ ਯਾਤਰਾ ਹੈ। ਊਸ਼ਾ ਵੈਂਸ ਦੇ ਮਾਤਾ-ਪਿਤਾ ਕ੍ਰਿਸ਼ ਚਿਲੁਕੁਰੀ ਅਤੇ ਲਕਸ਼ਮੀ ਚਿਲੁਕੁਰੀ 1970 ਦੇ ਦਹਾਕੇ ਦੇ ਅਖੀਰ ਵਿੱਚ ਭਾਰਤ ਤੋਂ ਸੰਯੁਕਤ ਰਾਜ ਅਮਰੀਕਾ ਆਏ ਸਨ।
ਊਸ਼ਾ ਵੈਂਸ ਦੇਸ਼ ਦੀ ਦੂਜੀ ਮਹਿਲਾ (ਉਪ ਰਾਸ਼ਟਰਪਤੀ ਦੀ ਪਤਨੀ) ਵਜੋਂ ਪਹਿਲੀ ਵਾਰ ਆਪਣੇ ਜੱਦੀ ਦੇਸ਼ ਦਾ ਦੌਰਾ ਕਰੇਗੀ। ਊਸ਼ਾ ਅਤੇ ਜੇਡੀ ਦੀ ਮੁਲਾਕਾਤ ਯੇਲ ਲਾਅ ਸਕੂਲ ਵਿੱਚ ਪੜ੍ਹਦੇ ਸਮੇਂ ਹੋਈ ਸੀ। ਊਸ਼ਾ ਇਕ ਵਕੀਲ ਹੈ। ਉਸਨੇ ਯੇਲ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਅਤੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ।
Vance Is Visiting India For The First Time After Becoming The US Vice President His Wife Usha Will Also Be With Him
