March 13, 2025

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਡੋਮਿਨਿਕਨ ਰੀਪਬਲਿਕ ਛੁੱਟੀਆਂ ਮਨਾਉਣ ਗਈ 20 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਲਾਪਤਾ ਹੋ ਗਈ ਹੈ ਅਤੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਉਸ ਨੂੰ ਲੱਭਣ ਲਈ ਕੈਰੇਬੀਅਨ ਦੇਸ਼ ਦੇ ਅਧਿਕਾਰੀਆਂ ਨਾਲ ਕੰਮ ਕਰ ਰਹੀਆਂ ਹਨ। ਭਾਰਤੀ ਮੂਲ ਦੀ ਸੁਦੀਕਸ਼ਾ ਕੋਨਾਂਕੀ ਅਮਰੀਕਾ ਦੀ ਪੱਕੀ ਵਸਨੀਕ ਹੈ। ਪਿਟਸਬਰਗ ਯੂਨੀਵਰਸਿਟੀ ਦੀ ਵਿਦਿਆਰਥਣ ਕੋਨਾਂਕੀ, ਡੋਮਿਨਿਕਨ ਰੀਪਬਲਿਕ ਦੇ ਪੁੰਟਾ ਕਾਨਾ ਵਿਚ ਇੱਕ ਰਿਜ਼ੋਰਟ ਵਿਚ ਪੰਜ ਹੋਰ ਕਾਲਜ ਵਿਦਿਆਰਥੀਆਂ ਨਾਲ ਛੁੱਟੀਆਂ ਮਨਾ ਰਹੀ ਸੀ। ਲੌਡਾਊਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਕੋਨਾਂਕੀ 6 ਮਾਰਚ ਨੂੰ ਲਾਪਤਾ ਹੋਈ।
ਲੌਡਾਊਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਉਹ ਕੋਨਾਂਕੀ ਦਾ ਪਤਾ ਲਗਾਉਣ ਲਈ ਡੋਮਿਨਿਕਨ ਪੁਲਿਸ ਅਤੇ ਹੋਰ ਏਜੰਸੀਆਂ ਨਾਲ ਕੰਮ ਕਰਨ ਵਾਲੀਆਂ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਸਹਾਇਤਾ ਅਤੇ ਸਮਰਥਨ ਕਰਨਾ ਜਾਰੀ ਰੱਖਣਗੇ। ਕੋਨਾਂਕੀ ਛੁੱਟੀਆਂ ਮਨਾਉਣ ਪੁੰਤਾ ਕਾਨਾ ਗਈ ਸੀ ਅਤੇ ਆਖਰੀ ਵਾਰ 6 ਮਾਰਚ ਦੀ ਸਵੇਰ ਨੂੰ ਦੇਖੀ ਗਈ ਸੀ। ਸ਼ੈਰਿਫ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਜਾਂਚ ਵਿਚ ਵੀਡੀਓ ਅਤੇ ਮੋਬਾਈਲ ਫੋਨ ਰਿਕਾਰਡਾਂ ਦੀ ਸਮੀਖਿਆ ਵੀ ਸ਼ਾਮਲ ਹੈ।ਨਾਲ ਹੀ ਕੋਨਾਂਕੀ ਦੇ ਲਾਪਤਾ ਹੋਣ ਤੋਂ ਪਹਿਲਾਂ ਉਸਨੂੰ ਦੇਖਣ ਜਾਂ ਉਸਦੇ ਨਾਲ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਜਾ ਰਹੀ ਹੈ। ਸ਼ੈਰਿਫ ਦਫਤਰ ਨੇ ਇੰਟਰਪੋਲ ਰਾਹੀਂ 'ਯੈਲੋ ਨੋਟਿਸ' (ਲਾਪਤਾ ਵਿਅਕਤੀ ਲਈ ਗਲੋਬਲ ਪੁਲਿਸ ਅਲਰਟ) ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਮੁਤਾਬਕ, ਜਾਂਚ ਵਿਚ ਸ਼ਾਮਲ ਤਿੰਨ ਡੋਮਿਨਿਕਨ ਅਧਿਕਾਰੀਆਂ ਨੇ ਕਿਹਾ ਕਿ ਕੋਨਾਂਕੀ ਦੇ ਸਮੁੰਦਰ ਵਿਚ ਡੁੱਬਣ ਦੀ ਸੰਭਾਵਨਾ ਹੈ। ਐੱਲਸੀਐੱਸਓ ਨੇ ਕਿਹਾ ਕਿ ਉਨ੍ਹਾਂ ਨੂੰ ਕੋਨਾਂਕੀ ਦੀ ਸੁਰੱਖਿਅਤ ਵਾਪਸੀ ਦੀ ਉਮੀਦ ਹੈ ਅਤੇ ਇਸ ਜਾਂਚ ਅਤੇ ਉਸਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹਨ।
Indian origin Student Goes Missing On Holiday Abroad Likely To Drown In Sea
