ਪੰਜਾਬ ਰਾਜਪਾਲ ਨੇ ਵਾਟਰ ਟ੍ਰੀਟਮੈਂਟ ਪਲਾਂਟ ਦੀ ਸੁਰੱਖਿਆ ਵਧਾਉਣ ਦੇ ਦਿੱਤੇ ਹੁਕਮ    ਪੰਜਾਬ ਭਾਰਤੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ: ਰਾਜਾ ਵੜਿੰਗ    ਅੰਮ੍ਰਿਤਸਰ 'ਚ ਡਰੋਨ ਹ.ਮ.ਲੇ ਨੂੰ ਭਾਰਤ ਦੀ S-400 ਰੱਖਿਆ ਪ੍ਰਣਾਲੀ ਨੇ ਕੀਤਾ ਨਾਕਾਮ    KKR Vs CSK: ਕੋਲਕਾਤਾ ਨਾਈਟ ਰਾਈਡਰਜ਼ ਦੀ ਪਲੇਆਫ ਦੀ ਉਮੀਦ ਨੂੰ ਵੱਡਾ ਝਟਕਾ, ਸੀਐਸਕੇ ਤੋਂ ਮਿਲੀ ਹਾਰ    ਜਲੰਧਰ ਸਮੇਤ ਇਨ੍ਹਾਂ ਸ਼ਹਿਰਾਂ 'ਚ ਰਾਤ ਨੂੰ ਰਿਹਾ ਬਲੈਕਆਊਟ    Amritsar News: ਅੰਮ੍ਰਿਤਸਰ 'ਚ ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਸੰਸਥਾਵਾਂ ਰਹਿਣਗੀਆਂ ਬੰਦ    ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕੇਂਦਰ ਸਰਕਾਰ ਨੇ ਸੱਦੀ ਸਰਬ ਪਾਰਟੀ ਮੀਟਿੰਗ    ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘਾ ਬੁੱਧਵਾਰ ਨੂੰ ਰਿਹਾ ਬੰਦ    ਆਪ੍ਰੇਸ਼ਨ ਸਿੰਦੂਰ: ਪੰਜਾਬ ਅਤੇ ਹਰਿਆਣਾ 'ਚ ਹਾਈ ਅਲਰਟ, ਅਗਲੇ ਹੁਕਮਾਂ ਤੱਕ ਸਕੂਲ ਬੰਦ    ਪਾਕਿਸਤਾਨ 'ਤੇ ਏਅਰ ਸਟ੍ਰਾਈਕ ਤੋਂ ਬਾਅਦ 11 ਹਵਾਈ ਅੱਡਿਆਂ 'ਤੇ ਉਡਾਣਾਂ ਬੰਦ   
Trump tariff war : ਯੂਰਪੀਅਨ ਸ਼ਰਾਬ, ਵਾਈਨ ਅਤੇ ਸ਼ੈਂਪੇਨ 'ਤੇ ਲੱਗੇਗਾ 200% ਟੈਰਿਫ, ਟਰੰਪ ਦੀ ਧਮਕੀ
March 14, 2025
-200-Tariff-On-European-Liquor-W

Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪੀਅਨ ਯੂਨੀਅਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਅਮਰੀਕੀ ਵਿਸਕੀ 'ਤੇ ਪ੍ਰਸਤਾਵਿਤ ਟੈਰਿਫ 'ਤੇ ਕਾਇਮ ਰਹਿੰਦੀ ਹੈ ਤਾਂ ਯੂਰਪ ਤੋਂ ਦਰਾਮਦ ਕੀਤੀ ਜਾਣ ਵਾਲੀ ਸ਼ਰਾਬ, ਵਾਈਨ ਅਤੇ ਸ਼ੈਂਪੇਨ 'ਤੇ 200 ਫੀਸਦੀ ਟੈਰਿਫ ਲਗਾਏਗਾ। ਟਰੰਪ ਵੱਲੋਂ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ 'ਤੇ ਡਿਊਟੀ ਲਗਾਉਣ ਦੇ ਐਲਾਨ ਤੋਂ ਬਾਅਦ ਯੂਰਪੀ ਸੰਘ ਨੇ ਅਮਰੀਕੀ ਵਿਸਕੀ 'ਤੇ 50 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਯੂਰਪੀ ਸੰਘ ਇਸ ਟੈਰਿਫ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਜਾ ਰਿਹਾ ਹੈ। ਹਾਲਾਂਕਿ ਯੂਰਪੀ ਸੰਘ ਦੇ ਇਸ ਕਦਮ ਨੇ ਅਮਰੀਕੀ ਰਾਸ਼ਟਰਪਤੀ ਨੂੰ ਨਾਰਾਜ਼ ਕੀਤਾ ਹੈ।


ਤਾਂ ਸ਼ੁਰੂ ਹੋ ਜਾਵੇਗਾ ਇੱਕ ਨਵਾਂ ਵਪਾਰ ਯੁੱਧ

ਟਰੰਪ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਜੇਕਰ ਯੂਰਪੀ ਸੰਘ ਅਮਰੀਕੀ ਵਿਸਕੀ 'ਤੇ ਪ੍ਰਸਤਾਵਿਤ 50 ਫੀਸਦੀ ਟੈਰਿਫ ਦੇ ਐਲਾਨ 'ਤੇ ਕਾਇਮ ਰਹਿੰਦਾ ਹੈ ਤਾਂ ਇੱਕ ਨਵਾਂ ਵਪਾਰ ਯੁੱਧ ਸ਼ੁਰੂ ਹੋ ਜਾਵੇਗਾ। ਟਰੰਪ ਨੇ ਆਪਣੀ ਪੋਸਟ 'ਚ ਲਿਖਿਆ ਕਿ ਜੇਕਰ ਇਸ ਟੈਰਿਫ ਨੂੰ ਤੁਰੰਤ ਹਟਾਇਆ ਨਹੀਂ ਗਿਆ ਤਾਂ ਅਮਰੀਕਾ ਜਲਦੀ ਹੀ ਫਰਾਂਸ ਅਤੇ ਯੂਰਪੀ ਸੰਘ ਦੇ ਹੋਰ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਵਾਈਨ, ਸ਼ੈਂਪੇਨ ਅਤੇ ਅਲਕੋਹਲ ਉਤਪਾਦਾਂ 'ਤੇ 200 ਫੀਸਦੀ ਡਿਊਟੀ ਲਗਾ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਅਮਰੀਕਾ 'ਚ ਵਾਈਨ ਅਤੇ ਸ਼ੈਂਪੇਨ ਦੇ ਕਾਰੋਬਾਰ ਲਈ ਬਹੁਤ ਵਧੀਆ ਹੋਵੇਗਾ।


ਪਿੱਛੇ ਨਹੀਂ ਹਟ ਰਹੇ ਟਰੰਪ


ਰਿਪਬਲਿਕਨ ਪਾਰਟੀ ਦੇ ਨੇਤਾ ਟਰੰਪ ਨੇ ਬੁੱਧਵਾਰ ਨੂੰ ਹੀ ਸੰਕੇਤ ਦਿੱਤਾ ਸੀ ਕਿ ਉਹ ਇਸ ਮਾਮਲੇ 'ਚ ਵੀ ਕਾਰਵਾਈ ਕਰਨ ਦਾ ਇਰਾਦਾ ਰੱਖਦੇ ਹਨ। ਆਪਣੇ ਓਵਲ ਆਫਿਸ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਟਰੰਪ ਨੇ ਯੂਰਪੀ ਸੰਘ ਦੀ ਕਾਰਵਾਈ 'ਤੇ ਕਿਹਾ ਸੀ, ''ਬੇਸ਼ਕ ਮੈਂ ਇਸ ਦਾ ਜਵਾਬ ਦੇਵਾਂਗਾ।'' ਇਸ ਸਾਲ ਜਨਵਰੀ 'ਚ ਦੁਬਾਰਾ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਕੈਨੇਡਾ, ਮੈਕਸੀਕੋ, ਚੀਨ ਅਤੇ ਭਾਰਤ ਵਰਗੇ ਦੇਸ਼ਾਂ 'ਤੇ ਹੋਰ ਟੈਰਿਫ ਲਗਾਉਣ ਦਾ ਐਲਾਨ ਕਰਦੇ ਆ ਰਹੇ ਹਨ। ਉਸ ਦਾ ਕਹਿਣਾ ਹੈ ਕਿ ਅਮਰੀਕਾ ਹੁਣ ਹੋਰ ਦੇਸ਼ਾਂ ਵਾਂਗ ਹੀ ਡਿਊਟੀ ਲਗਾਏਗਾ। ਹਾਲਾਂਕਿ ਇਸ ਕਾਰਨ ਦੁਨੀਆ ਭਰ 'ਚ ਵਪਾਰ ਯੁੱਧ ਡੂੰਘਾ ਹੋਣ ਦੇ ਆਸਾਰ ਨਜ਼ਰ ਆਉਣ ਲੱਗੇ ਹਨ। ਇਸ ਦਾ ਕਾਰਨ ਇਹ ਹੈ ਕਿ ਪ੍ਰਭਾਵਿਤ ਦੇਸ਼ਾਂ ਨੇ ਵੀ ਜਵਾਬੀ ਕਾਰਵਾਈਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ।

200 Tariff On European Liquor Wine And Champagne Trump Threatens

local advertisement banners
Comments


Recommended News
Popular Posts
Just Now