March 26, 2025

Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਪੀਆਰ ਦੀ ਉਡੀਕ ਕਰ ਰਹੇ ਲੱਖਾਂ ਭਾਰਤੀਆਂ ਨੂੰ ਕੈਨੇਡਾ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ। ਐਕਸਪ੍ਰੈਸ ਐਂਟਰੀ ਪੂਲ ਸਿਸਟਮ ਵਿਚ ਫਾਈਲ ਲਗਾ ਕੇ ਬੈਠੇ ਲੱਖਾਂ ਲੋਕਾਂ ਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ (ਐਲਐਮਆਈਏ) ਦੁਆਰਾ ਦਿੱਤੇ ਗਏ ਵਾਧੂ 50 ਤੋਂ 200 ਪੁਆਇੰਟਾਂ ਨੂੰ ਹਟਾ ਦਿੱਤਾ ਗਿਆ ਹੈ।
ਐਲਐਮਆਈਏ ਦੇ 50 ਤੋਂ 200 ਅੰਕ ਦੇ ਜ਼ਰੀਏ ਬਿਨੈਕਾਰਾਂ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਸਥਾਈ ਨਿਵਾਸ (ਪੀਆਰ) ਦਾ ਸੱਦਾ (ਆਈਟੀਏ) ਪ੍ਰਾਪਤ ਕਰਨ ਦੀ ਵਧੇਰੇ ਸੰਭਾਵਨਾ ਹੁੰਦੀ ਹੈ।
ਕੈਨੇਡਾ ਦੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਮੰਤਰੀ ਅਹੁਦਾ ਛੱਡਣ ਤੋਂ ਪਹਿਲਾਂ ਇਹ ਐਲਾਨ ਕਰ ਚੁੱਕੇ ਸੀ। 21 ਮਾਰਚ ਨੂੰ ਕਰੀਬ 4 ਘੰਟੇ ਤੱਕ ਸਾਰੀਆਂ ਫਾਈਲਾਂ ਵਿਚੋਂ ਇਹ ਅੰਕ ਕੱਟ ਕੇ ਟ੍ਰਾਇਲ ਕੀਤਾ ਗਿਆ ਸੀ ਅਤੇ ਬਾਅਦ ਵਿਚ ਇਹ ਅੰਕ ਦੁਬਾਰਾ ਜੋੜ ਗਏ ਸੀ ਪਰ ਕੈਨੇਡਾ ਵਿਚ ਮੰਗਲਵਾਰ ਸਵੇਰ ਹੋਣ ਦੇ ਨਾਲ ਹੀ ਸਰਕਾਰ ਨੇ ਇਹ ਵਾਧੂ ਅੰਕ ਕੱਟਣ ਦਾ ਐਲਾਨ ਕਰਦੇ ਹੀ ਸਾਰੀਆਂ ਫਾਈਲਾਂ ਵਿਚੋਂ ਐਲਐਮਆਈਏ ਰਾਹੀਂ ਪ੍ਰਾਪਤ 50 ਤੋਂ 200 ਅੰਕ ਹਟਾ ਦਿੱਤੇ ਗਏ। ਇਹ ਤਬਦੀਲੀ ਐਕਸਪ੍ਰੈਸ ਐਂਟਰੀ ਪੂਲ ਵਿਚ ਉਹਨਾਂ ਸਾਰੇ ਉਮੀਦਵਾਰਾਂ ਦੇ ਸੀਆਰਐੱਸ ਸਕੋਰਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਨ੍ਹਾਂ ਨੇ ਪਹਿਲਾਂ ਪ੍ਰਬੰਧਿਤ ਰੁਜ਼ਗਾਰ ਲਈ ਵਾਧੂ ਅੰਕ ਮਿਲ ਚੁੱਕੇ ਸੀ।
ਕੋਣ ਇਸ ਤਬਦੀਲੀ ਨਾਲ ਪ੍ਰਭਾਵਿਤ ਨਹੀਂ ਹੋਵੇਗਾ
ਜਿਨ੍ਹਾਂ ਉਮੀਦਵਾਰਾਂ ਨੂੰ ਪਹਿਲਾਂ ਹੀ ਪੀਆਰ ਲਈ ਸੱਦਾ ਪੱਤਰ ਮਿਲ ਚੁੱਕੇ ਹਨ ਜਾਂ ਜਿਨ੍ਹਾਂ ਦੀਆਂ ਅਰਜ਼ੀਆਂ ਪ੍ਰਗਤੀ 'ਤੇ ਹਨ, ਉਹ ਇਸ ਤਬਦੀਲੀ ਤੋਂ ਪ੍ਰਭਾਵਿਤ ਨਹੀਂ ਹੋਣਗੇ। 23 ਦਸੰਬਰ ਨੂੰ ਇਕ ਪ੍ਰੈਸ ਰਿਲੀਜ਼ ਵਿਚ ਆਈਆਰਸੀਸੀ ਨੇ ਕਿਹਾ ਸੀ ਕਿ ਵਾਧੂ ਅੰਕਾਂ ਨੂੰ ਹਟਾਉਣਾ ਇੱਕ ਅਸਥਾਈ ਉਪਾਅ ਹੈ ਪਰ ਇਹ ਨਹੀਂ ਦੱਸਿਆ ਕਿ ਇਹ ਉਪਾਅ ਕਦੋਂ ਖਤਮ ਹੋਵੇਗਾ। ਆਪਣੇ ਵੈਬਪੇਜ 'ਤੇ, ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਲਿਖਿਆ ਕਿ ਉਮੀਦਵਾਰਾਂ ਦੇ ਨਵੇਂ ਸਕੋਰ ਨੂੰ ਸਹੀ ਢੰਗ ਨਾਲ ਦਰਸਾਉਣ ਲਈ ਕੁਝ ਦਿਨ ਲੱਗ ਸਕਦੇ ਹਨ ਅਤੇ ਸਰਕਾਰ ਨੇ ਪ੍ਰਭਾਵਿਤ ਉਮੀਦਵਾਰਾਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਸਕੋਰਾਂ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਅੱਪਡੇਟ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਪਰਕ ਨਾ ਕਰਨ।
ਪਿਛਲੀ ਜਨਰਲ ਐਕਸਪ੍ਰੈਸ ਐਂਟਰੀ ਡਰਾਅ ਪ੍ਰਣਾਲੀ ਦਾ ਸਕੋਰ 521 ਰਿਹਾ ਸੀ, ਜਿਸ ਦੇ ਹੋਰ ਘਟਣ ਦੀ ਉਮੀਦ ਕੀਤੀ ਜਾ ਰਹੀ ਸੀ, ਜਿਨ੍ਹਾਂ ਬਿਨੈਕਾਰਾਂ ਦਾ ਸਕੋਰ 500 ਸੀ, ਉਨ੍ਹਾਂ ਦਾ ਸਕੋਰ 50 ਅੰਕ ਕੱਟਣ ਨਾਲ 450 ਰਹਿ ਗਿਆ ਹੈ। ਅਜਿਹੀ ਸਥਿਤੀ ਵਿਚ, ਅਗਲਾ ਡਰਾਅ 500 ਜਾਂ 490 ਵੀ ਆ ਜਾਵੇ 450 ਸਕੋਰ ਕਰਨ ਵਾਲਿਆਂ ਦੀ ਪੀਆਰ ਹੋਣਾ ਹੁਣ ਮੁਸ਼ਕਿਲ ਹੈ।
Canada Has Given A Big Blow To Millions Of Indians Waiting For PR Read The Full News