April 28, 2025

ਵਿਅਕਤੀ ਨੇ ਚੜ੍ਹਾਈ ਲੋਕ ਐਸਯੂਵੀ, ਕਈਆਂ ਦੀ ਮੌਤ, ਕਈ ਗ਼ੰਭੀਰ ਜ਼ਖ਼ਮੀ
ਵੈਨਕੂਵਰ : ਬੀ.ਸੀ. ਵਿੱਚ ਫਿਲੀਪੀਨੀ ਮੇਲੇ ਦੌਰਾਨ ਇੱਕ ਵਿਅਕਤੀ ਨੇ ਆਪਣੀ ਐਸਯੂਵੀ ਨੂੰ ਲੋਕਾਂ ਉੱਪਰ ਚੜ੍ਹਾ ਦਿੱਤਾ ਗਿਆ, ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਾਫ਼ੀ ਜ਼ਖ਼ਮੀ ਵੀ ਦੱਸੇ ਜਾ ਰਹੇ ਹਨ। ਘਟਨਾ ਵਾਲੀ ਜਗ੍ਹਾ ਤੋਂ ਉਸ ਚਾਲਕ ਨੂੰ ਹਿਰਾਸਤ ਵਿੱਚ ਲੈ ਗਿਆ।
ਜਾਣਕਾਰੀ ਮੁਤਾਬਿਕ ਅਧਿਕਾਰੀਆਂ ਅਤੇ ਗਵਾਹਾਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ 8 ਵਜੇ ਤੋਂ ਬਾਅਦ ਵਾਪਰੀ, ਜਦੋਂ ਇਕ ਕਾਲੀ ਐਸਯੂਵੀ ਨੇ 'ਲਾਪੂ ਡੇ' ਬਲਾਕ ਪਾਰਟੀ ਵਿੱਚ ਸ਼ਾਮਿਲ ਲੋਕਾਂ ਉਪਰ ਵਾਹਨ ਚੜ੍ਹਾਇਆ। ਇਹ ਮੇਲਾ ਫਿਲੀਪੀਨਜ਼ ਦੇ ਪਹਿਲੇ ਕੌਮੀ ਹੀਰੋ ਦੀ ਯਾਦ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ।
ਮੌਕੇ ਤੋਂ ਮਿਲੀ ਵੀਡੀਓ ਵਿੱਚ ਕਈ ਪੀੜਤ ਜ਼ਮੀਨ ’ਤੇ ਪਏ ਹੋਏ ਦਿਖਾਈ ਦਿੱਤੇ, ਜਿਨ੍ਹਾਂ ਵਿੱਚੋਂ ਕੁਝ ਮਰੇ ਹੋਏ ਜਾਂ ਗੰਭੀਰ ਜ਼ਖ਼ਮੀ ਲੱਗ ਰਹੇ ਸਨ। ਪੀੜਤ ਉਹ ਲੋਕ ਸਨ ਜੋ ਉੱਥੇ ਚੱਲ ਰਹੇ ਸਨ ਜਾਂ ਫੂਡ ਟਰੱਕਾਂ ਕੋਲ ਉਡੀਕ ਕਰ ਰਹੇ ਸਨ।
ਵੈਨਕੂਵਰ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ "ਇੱਕ ਚਾਲਕ ਵੱਲੋਂ ਭੀੜ ਵਿੱਚ ਵਾਹਨ ਚਲਾਉਣ ਨਾਲ ਕਈ ਲੋਕ ਮਾਰੇ ਗਏ ਅਤੇ ਬਹੁਤ ਸਾਰੇ ਵੀ ਜ਼ਖ਼ਮੀ ਹੋਏ। ਚਾਲਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਂਚ ਜਾਰੀ ਹੈ ਅਤੇ ਹੋਰ ਜਾਣਕਾਰੀ ਜਲਦ ਦਿੱਤੀ ਜਾਵੇਗੀ।"
ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਐਮਰਜੈਂਸੀ ਸਰਵਿਸਾਂ ਮੌਜੂਦ ਰਹੀਆਂ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਹਾਦਸਾ ਸੀ ਜਾਂ ਜਾਣਬੁੱਝ ਕੇ ਕੀਤਾ ਗਿਆ ਹਮਲਾ, ਪਰ ਵੈਨਕੂਵਰ ਕਿੰਗਜ਼ਵੇ ਜ਼ਿਲ੍ਹੇ ਦੇ ਮੈਂਬਰ ਆਫ਼ ਪਾਰਲੀਮੈਂਟ, ਡੌਨ ਡੇਵੀਜ਼ ਨੇ ਇਸ ਘਟਨਾ ਨੂੰ 'ਭਿਆਨਕ ਹਮਲਾ' ਕਰਾਰ ਦਿੱਤਾ।
ਵੈਨਕੂਵਰ ਦੇ ਮੇਅਰ 'ਕੇਨ ਸਿਮ' ਨੇ ਕਿਹਾ: “ਮੈਂ ਅੱਜ ਲਾਪੂ ਡੇ ਸਮਾਗਮ ’ਤੇ ਹੋਈ ਮੰਦਭਾਗੀ ਘਟਨਾ 'ਤੇ ਬਹੁਤ ਦੁਖੀ ਹਾਂ … ਅਤੇ ਇਸ ਤੋਂ ਪ੍ਰਭਾਵਿਤ ਲੋਕਾਂ ਅਤੇ ਵੈਨਕੂਵਰ ਦੇ ਫਿਲੀਪੀਨੀ ਭਾਈਚਾਰੇ ਨਾਲ ਖੜ੍ਹਾ ਹਾਂ।
Https livepunjabitv com