Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਫ਼ਰਵਰੀ 2026)    CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ    ਦੁਨੀਆ ਭਰ 'ਚ ਯੂਟਿਊਬ ਦਾ ਸਰਵਰ ਡਾਊਨ: ਭਾਰਤ ਸਣੇ ਲੱਖਾਂ ਯੂਜ਼ਰਸ ਪਰੇਸ਼ਾਨ, ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਆਈ ਹੜ੍ਹ    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਤੇ ਭਲਕੇ ਬੰਦ ਰਹੇਗੀ ਸਪਲਾਈ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ: ਸਾਲ 'ਚ 245 ਗ੍ਰਿਫਤਾਰੀਆਂ, ਕਰੋੜਾਂ ਦੀ ਜਾਇਦਾਦ ਜ਼ਬਤ    Punjab Weather : ਪੰਜਾਬ ਦੇ 13 ਜ਼ਿਲ੍ਹਿਆਂ 'ਚ ਅੱਜ ਮੀਂਹ ਤੇ ਹਨੇਰੀ ਦੀ ਚੇਤਾਵਨੀ : ਕੱਲ੍ਹ ਤੋਂ ਸਾਫ਼ ਹੋਵੇਗਾ ਮੌਸਮ   
ਅਸਮਾਨੀ ਬਿਜਲੀ ਨੇ ਲੋਕਾਂ ਨੂੰ ਬਣਾਇਆ ਨਿਸ਼ਾਨਾ, 14 ਲੋਕਾਂ ਦੀ ਮੌਤ, 6 ਦੀ ਹਾਲਤ ਨਾਜ਼ੁਕ
May 17, 2025
Https-livepunjabitv-com-control-

17 ਮਈ : ਮਿਲੀ ਜਾਣਕਾਰੀ ਅਨੁਸਾਰ ਓਡੀਸ਼ਾ ’ਚ ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਛੇ ਹੋਰ ਲੋਕ ਗੰਭੀਰ ਹਾਲਤ ਵਿਚ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਮ੍ਰਿਤਕਾਂ ਦੀ ਪਛਾਣ ਬੁਦਰੀ ਮਡਿੰਗਾ (60), ਕਾਸਾ ਮਡਿੰਗਾ (16) ਅਤੇ ਅੰਬਿਕਾ ਕਾਸ਼ੀ (35) ਵਜੋਂ ਹੋਈ ਹੈ। ਬੁਦਰੀ ਦੇ ਪਤੀ ਹਿੰਗੂ ਮਡਿੰਗਾ ਅਤੇ ਪੰਜ ਹੋਰਾਂ ਨੂੰ ਗੰਭੀਰ ਹਾਲਤ ਵਿਚ ਲਖੀਮਪੁਰ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਵਿਚ ਦਾਖਲ ਕਰਵਾਇਆ ਗਿਆ ਹੈ।

ਦੱਸ ਦਿੰਦੇ ਹਾਂ ਕੇ ਕੋਰਾਪੁਟ ਜ਼ਿਲ੍ਹੇ ਦੇ ਲਕਸ਼ਮੀਪੁਰ ਬਲਾਕ ਅਧੀਨ ਓਡੀਆਪੇਠ ਗ੍ਰਾਮ ਪੰਚਾਇਤ ਦੇ ਪਾਰਟੀਗੁਡਾ ਪਿੰਡ ਵਿਚ ਸ਼ੁਕਰਵਾਰ ਸ਼ਾਮ ਨੂੰ ਕਾਲਬੈਸਾਖੀ ਕਾਰਨ ਤੇਜ਼ ਮੀਂਹ ਨਾਲ ਬਿਜਲੀ ਚਮਕੀ। ਸਾਰਾ ਅਸਮਾਨ ਬਿਜਲੀ ਦੀ ਗਰਜ ਨਾਲ ਗੂੰਜ ਉੱਠਿਆ । ਇਸ ਦੌਰਾਨ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਨੇ ਨੇੜੇ ਹੀ ਇਕ ਝੌਂਪੜੀ ਵਿਚ ਪਨਾਹ ਲਈ ਫਿਰ ਅਚਾਨਕ ਝੌਂਪੜੀ ’ਤੇ ਬਿਜਲੀ ਡਿੱਗ ਪਈ।

ਢੇਨਕਨਾਲ ਜ਼ਿਲ੍ਹੇ ਦੇ ਕੰਕੜਾਧਾਰ ਬਲਾਕ ਦੇ ਦਸਾਈਪੁਰ ਪੰਚਾਇਤ ਖੇਤਰ ਦੇ ਕੁਸੁਮੁਦੀਆ ਪਿੰਡ ਦੀ ਸੁਰੂਸ਼ੀ ਬਿਸਵਾਲ (40) ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਦੁਪਹਿਰ ਵੇਲੇ ਸੁਰੂਸ਼ੀ ਘਰ ਦੇ ਸਾਹਮਣੇ ਸੀ ਜਦੋਂ ਅਚਾਨਕ ਬਿਜਲੀ ਡਿੱਗੀ ਅਤੇ ਉਹ ਸੜ ਗਈ। ਉਸ ਨੂੰ ਪਰਜੰਗ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਗੰਜਮ ਜ਼ਿਲ੍ਹੇ ਦੇ ਬੇਲਗੁੰਟਾ ਥਾਣਾ ਖੇਤਰ ਦੇ ਕੇਬੀਰੀ ਬਰਹਮਪੁਰ ਵਿਚ ਬਿਜਲੀ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖ਼ਮੀ ਹੋ ਗਈ। ਕੇਬੀਰੀ ਬਰਹਮਪੁਰ ਪਿੰਡ ਦੇ ਪੂਰਨਚੰਦਰ ਗੌਡ ਦੀ ਧੀ ਰੀਤਾ ਗੌਡ (30) ਬਿਜਲੀ ਦੇ ਸੰਪਰਕ ਵਿਚ ਆਉਣ ਕਾਰਨ ਜ਼ਖਮੀ ਹੋ ਗਈ ਅਤੇ ਉਸ ਨੂੰ ਨੇੜਲੇ ਅੰਬਾਟੋਟਾ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਇਸੇ ਤਰ੍ਹਾਂ ਤਨਰਾਡਾ ਪਿੰਡ ਦੀ ਨਰਮਦਾ ਪੋਲਾਈ (38) ਆਪਣੇ ਘਰ ਦੇ ਸਾਹਮਣੇ ਬੈਠੀ ਸੀ ਜਦੋਂ ਬਿਜਲੀ ਡਿੱਗੀ ਅਤੇ ਉਹ ਗੰਭੀਰ ਰੂਪ ਵਿਚ ਸੜ ਗਈ। ਉਸ ਦਾ ਭੰਜਨਨਗਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕਵੀ ਸੂਰਿਆਨਗਰ ਥਾਣੇ ਅਧੀਨ ਪੈਂਦੇ ਪਿੰਡ ਏ. ਬਰੀਦਾ ਦੇ ਲਕਸ਼ਮਣ ਪ੍ਰਧਾਨ ਦੇ 13 ਸਾਲਾ ਪੁੱਤਰ ਓਮ ਪ੍ਰਕਾਸ਼ ਪ੍ਰਧਾਨ ਦੀ ਬਿਜਲੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ।

ਕਟਕ ਜ਼ਿਲ੍ਹੇ ਦੇ ਨਰਸਿੰਘਪੁਰ ਬਲਾਕ ਦੇ ਸੀਆਰੀਆ ਵਿਸ਼ਵਨਾਥਪੁਰ ਪਿੰਡ ਦੇ ਪ੍ਰਫੁੱਲ ਕੁਮਾਰ ਸਾਹੂ ਦਾ ਪੁੱਤਰ ਆਦਿਤਿਆ ਕੁਮਾਰ ਸਾਹੂ (24) ਆਪਣੇ ਘਰ ਦੇ ਨੇੜੇ ਖੜ੍ਹਾ ਸੀ ਜਦੋਂ ਉਸ ’ਤੇ ਬਿਜਲੀ ਡਿੱਗ ਗਈ। ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਕਾਨਪੁਰ ਮੈਡੀਕਲ ਕਾਲਜ ਹਸਪਤਾਲ ਲੈ ਗਏ ਅਤੇ ਉੱਥੋਂ ਉਸ ਨੂੰ ਕਟਕ ਦੇ ਐਸਸੀਬੀ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਢੇਨਕਨਾਲ ਜ਼ਿਲ੍ਹੇ ਦੇ ਗੋਂਡੀਆ ਥਾਣੇ ਅਧੀਨ ਆਉਂਦੇ ਕਾਬਰਾ ਪਿੰਡ ਦੇ ਸਨਾਤਨ ਦਿਆਨੀ (45) ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਜਾਜਪੁਰ ਜ਼ਿਲ੍ਹੇ ਦੇ ਧਰਮਸ਼ਾਲਾ ਬਲਾਕ ਦੇ ਕਟਬੰਦ ਇਲਾਕੇ ਵਿੱਚ ਬਿਜਲੀ ਡਿੱਗਣ ਕਾਰਨ ਦੋ ਨਾਬਾਲਗ ਮੁੰਡਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਤਾਰਾ ਹੇਂਬ੍ਰਮ (9), ਮਨੀ ਹੇਂਬ੍ਰਮ ਦੇ ਪੁੱਤਰ ਅਤੇ ਜਖੂਮ ਚਤਰ (12), ਪਾਂਡੇ ਚਤਰ ਦੇ ਪੁੱਤਰ ਵਜੋਂ ਹੋਈ ਹੈ।ਦੋਵੇਂ ਸ਼ਾਮ 5 ਵਜੇ ਘਰ ਦੇ ਬਾਹਰ ਖੇਡ ਰਹੇ ਸਨ ਜਦੋਂ ਉਨ੍ਹਾਂ ’ਤੇ ਬਿਜਲੀ ਡਿੱਗ ਪਈ ਅਤੇ ਦੋਵਾਂ ਦੀ ਮੌਤ ਹੋ ਗਈ। ਬਾਲੇਸ਼ਵਰ ਦੇ ਔਪਾੜਾ ਬਲਾਕ ਵਿੱਚ ਬਿਜਲੀ ਡਿੱਗਣ ਨਾਲ ਇੱਕ ਮਜ਼ਦੂਰ ਚੁਨਾਰਾਮ ਕਿਸਕੂ (31) ਦੀ ਮੌਤ ਹੋ ਗਈ। ਉਸ ਦਾ ਘਰ ਮਯੂਰਭੰਜ ਜ਼ਿਲ੍ਹੇ ਦੇ ਉਡਾਲਾ ਥਾਣੇ ਅਧੀਨ ਪੈਂਦੇ ਕੁਟਿੰਗ ਪਿੰਡ ਵਿੱਚ ਦਸਿਆ ਜਾਂਦਾ ਹੈ।


Https livepunjabitv com control add posts php

local advertisement banners
Comments


Recommended News
Popular Posts
Just Now