May 21, 2025
Karachiਕਰਾਚੀ,21ਮਈ 2025: ਪਾਕਿਸਤਾਨ ਦੇ ਬਲੋਚਿਸਤਾਨ 'ਚ ਸਕੂਲ ਦੀ ਬੱਸ ਤੇ ਕੀਤਾ ਹਮਲਾ, ਧਮਾਕੇ ’ਚ ਚਾਰ ਬੱਚਿਆਂ ਦੀ ਹੋਈ ਮੌਤ, 38 ਬੱਚੇ ਹੋਏ ਜ਼ਖ਼ਮੀ। ਇਹ ਹਮਲਾ ਬੁੱਧਵਾਰ ਸਵੇਰੇ ਸਕੂਲ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤਾ। ਜਾਣਕਾਰੀ ਮੁਤਾਬਿਕ ਧਮਾਕਾ ਖ਼ੁਜ਼ਦਾਰ ਜ਼ਿਲ੍ਹੇ ਵਿਚ ਹੋਇਆ। ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਰਿਪੋਰਟ ਵਿਚ ਖ਼ੁਜ਼ਦਾਰ ਦੇ ਡਿਪਟੀ ਕਮਿਸ਼ਨਰ ਯਾਸਿਰ ਇਕਬਾਲ ਦਸ਼ਤੀ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ ਹੈ। ਰੋਜ਼ਨਾਮਚੇ ਨੇ ਧਮਾਕੇ ਵਿਚ ਤਿੰਨ ਬੱਚਿਆ ਸਣੇ ਪੰਜ ਮੌਤਾਂ ਦਾ ਦਾਅਵਾ ਕੀਤਾ ਹੈ।
ਇਸ ਬੱਸ ਨੂੰ ਨਿਸ਼ਾਨਾ ਉਦੋਂ ਬਣਾਇਆ ਗਿਆ ਜਦੋਂ ਉਹੋ ਜ਼ੀਰੋ ਪੁਆਇੰਟ ਨੇੜੇ ਸੀ। ਧਮਾਕੇ ਵਿਚ 4 ਬੱਚਿਆਂ ਦੀ ਮੌਤ ਹੋ ਗਈ ਤੇ 38 ਹੋਰ ਜ਼ਖ਼ਮੀ ਹਨ। ਦਸ਼ਤੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਹੈ।
ਪਾਕਿਸਤਾਨੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਯਾਸਿਰ ਇਕਬਾਲ ਨੇ ਕਿਹਾ, ‘‘ਬੱਸ ਫੌਜੀ ਛਾਉਣੀ ਦੇ ਸਕੂਲ ਜਾ ਰਹੀ ਸੀ।’’ ਇਕਬਾਲ ਨੇ ਕਿਹਾ ਕਿ ' ਜਦੋਂ ਧਮਾਕਾ ਹੋਇਆ ਤਾਂ ਬੱਸ ਵਿਚ ਕਰੀਬ 40 ਵਿਦਿਆਰਥੀ ਸਵਾਰ ਸਨ ਜੋ ਫੌਜ ਵੱਲੋਂ ਚਲਾਏ ਜਾ ਰਹੇ ਸਕੂਲ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਈ ਹੋਰ ਜ਼ਖਮੀ ਹੋਏ ਹਨ।
School Bus Attacked In Balochistan Four Children Killed 38 Injured In Blast