June 11, 2025

ਵਿਦੇਸ਼, 11 ਜੂਨ 2025:ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਲਾਂਚ ਕੀਤੇ ਜਾਣ ਵਾਲੇ ਐਕਿਸਓਮ -4 ਮਿਸ਼ਨ ਨੂੰ ਚੌਥੀ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਅੱਜ ਭਾਰਤੀ ਸਮੇਂ ਅਨੁਸਾਰ ਸ਼ਾਮ 5.30 ਵਜੇ ਲਾਂਚ ਹੋਣਾ ਸੀ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਸਪੇਸਐਕਸ ਦੇ ਫਾਲਕਨ-9 ਰਾਕੇਟ ਦੇ ਲਾਂਚ ਤੋਂ ਪਹਿਲਾਂ ਬੁੱਧਵਾਰ ਸਵੇਰੇ ਲਾਂਚ ਵਾਹਨ ਦੇ ਬੂਸਟਰ ਸਟੇਜ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਗਈ।
ਇਸ ਦੌਰਾਨ, ਲਾਂਚ ਪੈਡ 'ਤੇ 7-ਸਕਿੰਟ ਦਾ ਗਰਮ ਟੈਸਟ ਕੀਤਾ ਗਿਆ। ਫਿਰ ਪ੍ਰੋਪਲਸ਼ਨ ਬੇਅ ਵਿੱਚ LOX ਲੀਕੇਜ (ਆਕਸੀਜਨ ਲੀਕ) ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਮਿਸ਼ਨ ਨੂੰ ਮੁਲਤਵੀ ਕਰ ਦਿੱਤਾ ਗਿਆ। ਨਵੀਂ ਤਾਰੀਖ਼ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਇਹ ਚੌਥੀ ਵਾਰ ਹੈ ਜਦੋਂ ਇਸਦੀ ਲਾਂਚਿੰਗ ਨੂੰ ਮੁਲਤਵੀ ਕੀਤਾ ਗਿਆ ਹੈ। ਪਹਿਲਾਂ ਇਹ ਮਿਸ਼ਨ 29 ਮਈ ਨੂੰ ਲਾਂਚ ਕੀਤਾ ਜਾਣਾ ਸੀ। ਬਾਅਦ ਵਿੱਚ ਇਸਨੂੰ 8 ਜੂਨ ਲਈ ਨਿਰਧਾਰਤ ਕੀਤਾ ਗਿਆ ਸੀ। ਉਸ ਤੋਂ ਬਾਅਦ ਇਹ 10 ਜੂਨ ਨੂੰ ਤੈਅ ਕੀਤਾ ਗਿਆ, ਫਿਰ 11 ਜੂਨ ਨੂੰ।
ਐਕਿਸਓਮ ਮਿਸ਼ਨ 4 (ਐਕਸ-4) ਵਿੱਚ, ਚਾਰ ਦੇਸ਼ਾਂ ਦੇ ਚਾਰ ਪੁਲਾੜ ਯਾਤਰੀ 14 ਦਿਨਾਂ ਲਈ ਪੁਲਾੜ ਸਟੇਸ਼ਨ ਜਾ ਰਹੇ ਹਨ। ਸ਼ੁਭਾਂਸ਼ੂ ਆਈਐਸਐਸ ਜਾਣ ਵਾਲੇ ਪਹਿਲੇ ਅਤੇ ਪੁਲਾੜ ਵਿੱਚ ਜਾਣ ਵਾਲੇ ਦੂਜੇ ਭਾਰਤੀ ਹੋਣਗੇ। ਇਸ ਤੋਂ ਪਹਿਲਾਂ ਰਾਕੇਸ਼ ਸ਼ਰਮਾ ਨੇ 1984 ਵਿੱਚ ਸੋਵੀਅਤ ਯੂਨੀਅਨ ਦੇ ਪੁਲਾੜ ਯਾਨ ਵਿੱਚ ਪੁਲਾੜ ਦੀ ਯਾਤਰਾ ਕੀਤੀ ਸੀ।
Read More:Earth from space : ਨਾਸਾ ਨੇ ਸ਼ੇਅਰ ਕੀਤੀਆਂ ਪੁਲਾੜ ਤੋਂ ਧਰਤੀ ਦੀਆਂ ਲਈਆਂ ਗਈਆਂ ਅਦਭੁਤ ਤਸਵੀਰਾਂ
Axiom 4 Mission To Be Launched To The International Space Station Postponed For The Fourth Time