ਮੱਧ ਮੈਕਸੀਕੋ ਦੇ ਹਿੰਸਾ ਪ੍ਰਭਾਵਿਤ ਸ਼ਹਿਰ 'ਚ ਗੋ.ਲੀ.ਬਾ.ਰੀ, 12 ਜਣਿਆਂ ਦੀ ਮੌ.ਤ    ਲੁਧਿਆਣਾ: ਵਿਸ਼ਵਕਰਮਾ ਨਗਰ ਦੇ ਇੱਕ ਘਰ 'ਚ ਦਿਵੀਆਂਗ ਬਜ਼ੁਰਗ ਦੀ ਮਿਲੀ ਲਾ.ਸ਼    ਜਲੰਧਰ 'ਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਪੀਲਾ ਪੰਜਾਂ    ਆਮ ਆਦਮੀ ਪਾਰਟੀ ਜ਼ਿਮਨੀ ਚੋਣਾਂ ਦੀ ਜਿੱਤ ਦਾ ਅੱਜ ਦਿੱਲੀ 'ਚ ਮਨਾਏਗੀ ਜਸ਼ਨ    ਪਰਗਟ ਸਿੰਘ ਅਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ    ਭਾਰਤ ਭੂਸ਼ਣ ਆਸ਼ੂ ਨੇ PPCC ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ    ਲੀਡਰਸ਼ਿਪ ਨਾਲ ਬੈਠ ਕੇ ਲੁਧਿਆਣਾ ਚੋਣ ਹਾਰਨ ਦੇ ਕਾਰਨਾਂ ਦੀ ਸਮੀਖਿਆ ਕਰਾਂਗੇ: ਰਾਜਾ ਵੜਿੰਗ    ਪੰਜਾਬ 'ਚ ਮਾਨਸੂਨ ਦੀ 48 ਘੰਟੇ ਪਹਿਲਾਂ ਐਂਟਰੀ, ਮੀਂਹ ਸਬੰਧੀ ਅਲਰਟ ਜਾਰੀ    ਪੰਜਾਬ ਪਾਵਰਕਾਮ ਨੇ 20 ਦਿਨਾਂ 'ਚ 109 ਬਿਜਲੀ ਕੁਨੈਕਸ਼ਨ ਕੱਟੇ, ਬਕਾਇਆ ਬਿੱਲਾਂ ਦਾ ਵੱਡਾ ਪਹਾੜ    IND Vs ENG: ਇੰਗਲੈਂਡ ਖ਼ਿਲਾਫ ਟੈਸਟ ਦੇਪਹਿਲੇ ਦਿਨ ਜੈਸਵਾਲ ਤੇ ਸ਼ੁਭਮਨ ਗਿੱਲ ਦਾ ਸੈਂਕੜਾ   
ਚਮੜੀ ਦੇ ਰੋਗਾਂ ਤੋਂ ਛੁਟਕਾਰਾ ਦਵਾਉਂਦਾ ਹੈ ਕੱਚੇ ਪਪੀਤੇ ਦਾ ਦੁੱਧ
June 17, 2025
Raw-Papaya-Milk-Helps-To-Get-Rid

Health :ਪਪੀਤੇ ਦਾ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ। ਪਪੀਤੇ ਦੇ ਸੇਵਨ ਨਾਲ ਪਾਚਨਤੰਤਰ ਠੀਕ ਹੁੰਦਾ ਹੈ। ਪਪੀਤੇ ਦਾ ਰਸ ਨੀਂਦ ਨਾ ਆਉਣਾ, ਸਿਰਦਰਦ, ਕਬਜ਼ ਆਦਿ ਰੋਗਾਂ ਨੂੰ ਠੀਕ ਕਰਦਾ ਹੈ। ਪਪੀਤੇ ਦੇ ਰਸ ਦਾ ਸੇਵਨ ਕਰਨ ਨਾਲ ਖੱਟੇ ਡਕਾਰ ਬੰਦ ਹੋ ਜਾਂਦੇ ਹਨ।

ਕੱਚੇ ਪਪੀਤੇ ਦਾ ਦੁੱਧ ਚਮੜੀ ਰੋਗ ਲਈ ਬਹੁਤ ਲਾਭਕਾਰੀ ਹੁੰਦਾ ਹੈ। ਪਪੀਤੇ ਦਾ ਦੁੱਧ ਦਰਦ ਨੂੰ ਠੀਕ ਕਰਦਾ ਹੈ, ਕੋੜ੍ਹ ਨੂੰ ਖ਼ਤਮ ਕਰਦਾ ਹੈ ਅਤੇ ਛਾਤੀਆਂ ਵਿਚ ਦੁੱਧ ਨੂੰ ਵਧਾਉਂਦਾ ਹੈ। ਪਪੀਤਾ ਢਿੱਡ ਰੋਗ, ਹਿਰਦਾ ਰੋਗ, ਆਂਤੜਾਂ ਦੀ ਕਮਜ਼ੋਰੀ ਆਦਿ ਨੂੰ ਦੂਰ ਕਰਦਾ ਹੈ। ਪੱਕੇ ਜਾਂ ਕੱਚੇ ਪਪੀਤੇ ਦੀ ਸਬਜ਼ੀ ਬਣਾ ਕੇ ਖਾਣਾ ਢਿੱਡ ਲਈ ਲਾਭਕਾਰੀ ਹੁੰਦਾ ਹੈ। ਪਪੀਤੇ ਦੀਆਂ ਪੱਤੀਆਂ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈੱਸ਼ਰ ਵਿਚ ਲਾਭ ਹੁੰਦਾ ਹੈ ਅਤੇ ਦਿਲ ਦੀ ਧੜਕਣ ਨਿਯਮਤ ਹੁੰਦੀ ਹੈ।

ਪਪੀਤੇ ਦੇ ਸੇਵਨ ਨਾਲ ਜ਼ਖ਼ਮ ਭਰਦਾ ਹੈ, ਦਸਤ ਅਤੇ ਪੇਸ਼ਾਬ ਦੀ ਰੁਕਾਵਟ ਦੂਰ ਹੁੰਦੀ ਹੈ। ਪਪੀਤੇ ਦੀ ਜੜ੍ਹ ਘਸਾ ਕੇ ਲਗਾਉਣ ਨਾਲ ਬਵਾਸੀਰ ਵਿਚ ਫ਼ਾਇਦਾ ਹੁੰਦਾ ਹੈ। ਮੂੰਹ ਦੇ ਛਾਲੇ, ਜੀਭ ਵਿਚ ਦਰਾੜਾਂ ਪੈਣ ’ਤੇ ਪਪੀਤੇ ਦਾ ਚੂਰਨ, ਗਿਲਸਰੀਨ ਮਿਲਾ ਕੇ ਜੀਭ ’ਤੇ ਲਗਾਉ। ਪਪੀਤੇ ਦਾ ਚੂਰਨ ਪਾਣੀ ਵਿਚ ਮਿਲਾ ਕੇ ਸੇਵਨ ਕਰਨ ਨਾਲ ਗਲੇ ਦੀ ਖ਼ਰਾਬੀ ਦੂਰ ਹੁੰਦੀ ਹੈ।

ਪਪੀਤੇ ਦਾ ਚੂਰਨ ਗਿਲਸਰੀਨ ਵਿਚ ਮਿਲਾ ਕੇ 5-5 ਮਿੰਟ ਦੇ ਵਕਫ਼ੇ ਬਾਅਦ ਗਲੇ ਵਿਚ ਲਗਾਉਣ ਨਾਲ ਗਲੇ ਦੀ ਸੋਜ ਦੂਰ ਹੁੰਦੀ ਹੈ। ਪਪੀਤੇ ਦਾ ਚੂਰਨ ਸਵੇਰੇ-ਸ਼ਾਮ 5-5 ਗਰਾਮ ਦੀ ਮਾਤਰਾ ਵਿਚ ਸੇਵਨ ਕਰਨ ਨਾਲ ਜਿਗਰ ਅਤੇ ਤਿੱਲੀ ਦੀ ਵਧੀ ਹੋਈ ਅਵਸਥਾ ਹੌਲੀ-ਹੌਲੀ ਅਪਣੀ ਸਥਿਤੀ ਵਿਚ ਆ ਜਾਂਦੀ ਹੈ। ਪਪੀਤੇ ਦੇ ਨਿਯਮਤ ਸੇਵਨ ਨਾਲ ਕਈ ਬੀਮਾਰੀਆਂ ਵਿਚ ਲਾਭ ਮਿਲਦਾ ਹੈ।

Read More: ਪੌਸ਼ਟਿਕ ਤੱਤਾਂ ਨਾਲ ਭਰਪੂਰ ਖਾਓ ਇਹ ਫਲ, ਗਰਮੀ ਤੋਂ ਪਾਓ ਰਾਹਤ




Raw Papaya Milk Helps To Get Rid Of Skin Diseases

local advertisement banners
Comments


Recommended News
Popular Posts
Just Now