June 21, 2025

ਅਮਰੀਕਾ, 21 ਜੂਨ 2025:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਨੋਬਲ ਸ਼ਾਂਤੀ ਪੁਰਸਕਾਰ ਦੀ ਇੱਛਾ ਪ੍ਰਗਟ ਕੀਤੀ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਪੋਸਟ ਕਰਦੇ ਹੋਏ ਕਿਹਾ ਕਿ ਉਸਨੇ ਦੁਨੀਆ 'ਚ ਕਈ ਵੱਡੇ ਸ਼ਾਂਤੀ ਯਤਨ ਕੀਤੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ।
ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਮੈਂ ਕਾਂਗੋ ਅਤੇ ਰਵਾਂਡਾ ਵਿਚਕਾਰ ਇੱਕ ਸਮਝੌਤਾ ਕੀਤਾ, ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕੀ, ਸਰਬੀਆ ਅਤੇ ਕੋਸੋਵੋ ਵਿਚਕਾਰ ਸ਼ਾਂਤੀ ਲਿਆਂਦੀ, ਮਿਸਰ ਅਤੇ ਇਥੋਪੀਆ ਵਿਚਕਾਰ ਟਕਰਾਅ ਨੂੰ ਰੋਕਿਆ ਅਤੇ ਮੱਧ ਪੂਰਬ ਵਿੱਚ ਅਬਰਾਹਿਮ ਸਮਝੌਤੇ ਕੀਤੇ। ਫਿਰ ਵੀ, ਮੈਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲੇਗਾ। ਉਨ੍ਹਾਂ ਅੱਗੇ ਲਿਖਿਆ ਕਿ ਜੇਕਰ ਸਭ ਕੁਝ ਠੀਕ ਰਿਹਾ, ਤਾਂ ਹੋਰ ਦੇਸ਼ ਅਬਰਾਹਿਮ ਸਮਝੌਤੇ ਵਿੱਚ ਸ਼ਾਮਲ ਹੋਣਗੇ ਅਤੇ ਮੱਧ ਪੂਰਬ ਪਹਿਲੀ ਵਾਰ ਇੱਕਜੁੱਟ ਹੋਵੇਗਾ।
ਟਰੰਪ ਨੇ ਇਹ ਵੀ ਕਿਹਾ ਕਿ ਭਾਵੇਂ ਉਹ ਰੂਸ-ਯੂਕਰੇਨ ਜਾਂ ਇਜ਼ਰਾਈਲ-ਈਰਾਨ ਵਰਗੇ ਵੱਡੇ ਮੁੱਦਿਆਂ ਨੂੰ ਹੱਲ ਕਰ ਲੈਣ, ਪਰ ਉਨ੍ਹਾਂ ਨੂੰ ਇਹ ਪੁਰਸਕਾਰ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਮੈਂ ਕੀ ਕੀਤਾ ਹੈ ਅਤੇ ਇਹੀ ਮੇਰੇ ਲਈ ਸਭ ਤੋਂ ਵੱਧ ਮਾਇਨੇ ਰੱਖਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਨੋਬਲ ਪੁਰਸਕਾਰਾਂ ਨੂੰ ਲੈ ਕੇ ਵਿਸ਼ਵਵਿਆਪੀ ਬਹਿਸ ਚੱਲ ਰਹੀ ਹੈ ਕਿ ਇਹ ਕਿਸਨੂੰ ਅਤੇ ਕਿਉਂ ਦਿੱਤੇ ਜਾਂਦੇ ਹਨ।
Read More : ਡੋਨਾਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ 'ਤੇ 50 ਫ਼ੀਸਦੀ ਲਾਇਆ ਟੈਰਿਫ਼
I Can Do Anything But Still I Will Not Receive The Nobel Peace Prize Donald Trump