Punjab : ਸ਼ਿਵ ਸੈਨਾ ਨੇਤਾ ਦੇ ਘਰ ੜੀ ਰੇਕੀ, ਪੂਰੇ ਪਰਿਵਾਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ    ਭਿਆਨਕ ਹਾਦਸਾ : ਕਾਰ ਡਰੇਨ 'ਚ ਡਿੱਗਣ ਕਾਰਨ ਇੱਕੋ ਪਰਿਵਾਰ ਦੇ 3 ਭਰਾਵਾਂ ਸਮੇਤ 4 ਦੀ ਮੌਤ    ਜ਼ੀਰਕਪੁਰ 'ਚ ਹੈਵਾਨੀਅਤ: ਲੱਡੂਆਂ 'ਚ ਜ਼ਹਿਰ ਦੇ ਕੇ 22 ਕਤੂਰਿਆਂ ਨੂੰ ਮਾਰਨ ਦੀ ਕੋਸ਼ਿਸ਼    ਪੰਜਾਬ ਤੇ ਚੰਡੀਗੜ੍ਹ 'ਚ ਮੌਸਮ ਹੋਇਆ ਸਾਫ਼: 24 ਫਰਵਰੀ ਤੱਕ ਨਹੀਂ ਪਵੇਗਾ ਮੀਂਹ, ਪਰ ਚੱਲਣਗੀਆਂ ਸੀਤ ਹਵਾਵਾਂ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਫ਼ਰਵਰੀ 2026)    CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ    ਦੁਨੀਆ ਭਰ 'ਚ ਯੂਟਿਊਬ ਦਾ ਸਰਵਰ ਡਾਊਨ: ਭਾਰਤ ਸਣੇ ਲੱਖਾਂ ਯੂਜ਼ਰਸ ਪਰੇਸ਼ਾਨ, ਸੋਸ਼ਲ ਮੀਡੀਆ 'ਤੇ ਮੀਮਜ਼ ਦੀ ਆਈ ਹੜ੍ਹ    ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਅੱਜ ਤੇ ਭਲਕੇ ਬੰਦ ਰਹੇਗੀ ਸਪਲਾਈ    ਚੰਡੀਗੜ੍ਹ ਪੁਲਿਸ ਦਾ ਨਸ਼ਾ ਤਸਕਰਾਂ 'ਤੇ ਵੱਡਾ ਐਕਸ਼ਨ: ਸਾਲ 'ਚ 245 ਗ੍ਰਿਫਤਾਰੀਆਂ, ਕਰੋੜਾਂ ਦੀ ਜਾਇਦਾਦ ਜ਼ਬਤ    Punjab Weather : ਪੰਜਾਬ ਦੇ 13 ਜ਼ਿਲ੍ਹਿਆਂ 'ਚ ਅੱਜ ਮੀਂਹ ਤੇ ਹਨੇਰੀ ਦੀ ਚੇਤਾਵਨੀ : ਕੱਲ੍ਹ ਤੋਂ ਸਾਫ਼ ਹੋਵੇਗਾ ਮੌਸਮ   
CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ
February 18, 2026
CM-Mann-s-Family-Bought-2500-Acr
Punjab

CM ਮਾਨ ਦੇ ਪਰਿਵਾਰ ਨੇ ਆਸਟ੍ਰੇਲੀਆ 'ਚ ਖਰੀਦੀ 2500 ਕਿੱਲੇ ਜ਼ਮੀਨ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 18 ਫਰਵਰੀ 2026 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਗੰਭੀਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਂਦਿਆਂ ਸਿਆਸੀ ਮੈਦਾਨ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਬਾਦਲ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਦੇ ਪਰਿਵਾਰ ਨੇ ਪੰਜਾਬ ਦਾ ਪੈਸਾ ਬਾਹਰ ਭੇਜ ਕੇ ਆਸਟ੍ਰੇਲੀਆ ਵਿੱਚ 2500 ਕਿੱਲੇ ਜ਼ਮੀਨ ਖਰੀਦੀ ਹੈ।

ਕੇਂਦਰ ਕੋਲ ਫ਼ਾਈਲ ਹੋਣ ਦਾ ਦਾਅਵਾ

ਸੁਖਬੀਰ ਬਾਦਲ ਨੇ ਕਿਹਾ ਕਿ ਇਸ ਜਾਇਦਾਦ ਬਾਰੇ ਕੇਂਦਰ ਸਰਕਾਰ ਨੂੰ ਵੀ ਪੂਰੀ ਜਾਣਕਾਰੀ ਮਿਲ ਚੁੱਕੀ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਫ਼ਾਈਲ ਵੀ ਤਿਆਰ ਕਰ ਲਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਇਸੇ ਫ਼ਾਈਲ ਅਤੇ ਕਾਰਵਾਈ ਦਾ ਡਰ ਦਿਖਾ ਕੇ ਕੇਂਦਰ ਵੱਲੋਂ ਭਗਵੰਤ ਮਾਨ 'ਤੇ ਐੱਸ.ਵਾਈ.ਐੱਲ. (SYL) ਨਹਿਰ ਰਾਹੀਂ ਹਰਿਆਣਾ ਨੂੰ ਪਾਣੀ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ।

ਪਾਣੀ ਦੇ ਮੁੱਦੇ 'ਤੇ ਸਖ਼ਤ ਚੇਤਾਵਨੀ

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੀ ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਹਾਵ-ਭਾਵ ਤੋਂ ਸਾਫ਼ ਸੀ ਕਿ ਉਹ ਹਰਿਆਣਾ ਨੂੰ ਪਾਣੀ ਦੇਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਭਗਵੰਤ ਮਾਨ ਅਤੇ ਦਿੱਲੀ ਦੀਆਂ ਸਿਆਸੀ ਪਾਰਟੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਕੋਲ ਕਿਸੇ ਦੂਜੇ ਸੂਬੇ ਨੂੰ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਜੇਕਰ ਖ਼ੂਨ ਵੀ ਡੋਲ੍ਹਣਾ ਪਿਆ ਤਾਂ ਅਕਾਲੀ ਦਲ ਪਿੱਛੇ ਨਹੀਂ ਹਟੇਗਾ।

CM Mann s Family Bought 2500 Acres Of Land In Australia Sukhbir Singh Badal

local advertisement banners
Comments


Recommended News
Popular Posts
Just Now