August 24, 2024
Admin / Lifestyle
ਲਾਈਫਸਟਾਈਲ ਡੈਸਕ : ਇਹ ਦੱਸਣ ਦੀ ਸ਼ਾਇਦ ਹੀ ਕੋਈ ਲੋੜ ਹੈ ਕਿ ਫਲ ਸਿਹਤ ਲਈ ਕਿੰਨੇ ਫਾਇਦੇਮੰਦ ਮੰਨੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫਲ ਬਾਰੇ ਦੱਸ ਰਹੇ ਹਾਂ ਜਿਸ ਨੂੰ ਸੁਆਦ ਅਤੇ ਸਿਹਤ ਦਾ ਖਜ਼ਾਨਾ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ। ਅਸੀਂ ਗੱਲ ਕਰ ਰਹੇ ਹਾਂ ਅਨਾਨਾਸ ਦੀ ਜਿਸ ਨੂੰ ਅੰਗਰੇਜ਼ੀ ਵਿਚ Pineapple ਕਿਹਾ ਜਾਂਦਾ ਹੈ। ਅਨਾਨਾਸ, ਜੋ ਕਿ ਸੁਆਦ ਵਿਚ ਖੱਟਾ ਅਤੇ ਰਸਦਾਰ ਹੁੰਦਾ ਹੈ, ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਨਾਨਾਸ ਵਿਚ ਵਿਟਾਮਿਨ ਸੀ, ਕੈਲਸ਼ੀਅਮ, ਮੈਂਗਨੀਜ਼ ਅਤੇ ਫਾਈਬਰ ਵਰਗੇ ਤੱਤ ਪਾਏ ਜਾਂਦੇ ਹਨ ਜੋ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾਉਣ ਵਿਚ ਮਦਦ ਕਰਦੇ ਹਨ।
ਅਨਾਨਾਸ ਖਾਣ ਦੇ ਫਾਇਦੇ- :
1. ਹੱਡੀਆਂ ਨੂੰ ਰੱਖਦਾ ਹੈ ਮਜ਼ਬੂਤ
ਅਨਾਨਾਸ ਹੱਡੀਆਂ ਤੇ ਮਾਸਪੇਸ਼ੀਆਂ ਲਈ ਚੰਗਾ ਮੰਨਿਆ ਜਾਂਦਾ ਹੈ। ਕਿਉਂਕਿ ਇਸ ਵਿਚ ਚੰਗੀ ਮਾਤਰਾ ਵਿਚ ਕੈਲਸ਼ੀਅਮ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਦਰਦ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਹੋ ਸਕਦਾ ਹੈ।
2. ਦਿਲ ਨੂੰ ਰੱਖਦਾ ਹੈ ਸਿਹਤਮੰਦ
ਦਿਲ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਡਾਕਟਰ ਹਮੇਸ਼ਾ ਚੰਗੀ ਖਾਣ-ਪੀਣ ਦੀ ਸਲਾਹ ਦਿੰਦੇ ਹਨ। ਦੱਸਣਯੋਗ ਹੈ ਕਿ ਅਨਾਨਾਸ ਵਿਚ ਮੌਜੂਦ ਫਾਈਬਰ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰ ਕੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦਾ ਹੈ।
3. ਭਾਰ ਘਟਾਉਂਦਾ ਹੈ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅਨਾਨਾਸ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰ ਸਕਦੇ ਹੋ। ਅਨਾਨਾਸ ਵਿਚ ਫਾਈਬਰ ਪਾਇਆ ਜਾਂਦਾ ਹੈ, ਜੋ ਭਾਰ ਘਟਾਉਣ ਵਿਚ ਵੀ ਮਦਦ ਕਰ ਸਕਦਾ ਹੈ। ਸੀਮਤ ਮਾਤਰਾ ਵਿਚ ਇਸ ਦਾ ਸੇਵਨ ਪੇਟ ਦੀ ਚਰਬੀ ਨੂੰ ਪਿਘਲਾਉਣ ਅਤੇ ਮੇਟਾਬੋਲਿਜ਼ਮ ਨੂੰ ਤੇਜ਼ ਕਰਨ ਵਿਚ ਮਦਦ ਕਰ ਸਕਦਾ ਹੈ।
4. ਇਮਿਊਨਿਟੀ ਸਿਸਟਮ ਕਰਦਾ ਹੈ ਮਜ਼ਬੂਤ
ਮਜ਼ਬੂਤ ਇਮਿਊਨਿਟੀ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਮਦਦ ਕਰ ਸਕਦੀ ਹੈ। ਅਨਾਨਾਸ ਵਿਚ ਮੌਜੂਦ ਵਿਟਾਮਿਨ ਸੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿਚ ਮਦਦਗਾਰ ਹੁੰਦਾ ਹੈ। ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਆਪਣੀ ਡਾਈਟ 'ਚ ਅਨਾਨਾਸ ਨੂੰ ਸ਼ਾਮਲ ਕਰ ਸਕਦੇ ਹੋ। ਪਰ ਧਿਆਨ ਰਹੇ ਕਿ ਇਸ ਦਾ ਸੇਵਨ ਸੀਮਤ ਮਾਤਰਾ ਵਿਚ ਹੀ ਕਰੋ।
Health Benefits Of Pineapple Eat This Fruit To Keep Diseases Away