September 3, 2024
Admin / LIFESTYLE
ਲਾਈਵ ਪੰਜਾਬੀ ਟੀਵੀ ਬਿਊਰੋ : ਅੱਜ ਕੱਲ੍ਹ ਹਰ ਕੋਈ ਪੇਟ ਦੀ ਬਿਮਾਰੀਆਂ ਨਾਲ ਜੂਝ ਰਿਹਾ ਹੈ ਜਿਸ ਦਾ ਕਾਰਨ ਮੋਟਾਪਾ ਹੁੰਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਜਾਂ ਕਮਰ ਅਤੇ ਢਿੱਡ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਬਿਨਾਂ ਕਿਸੇ ਮਿਹਨਤ ਦੇ ਇਸਨੂੰ ਘਟਾ ਸਕਦੇ ਹੋ। ਕੁਝ ਸਬਜ਼ੀਆਂ ਦਾ ਜੂਸ ਇਸ ਦੇ ਲਈ ਰਾਮਬਾਣ ਦਾ ਕੰਮ ਕਰਦਾ ਹੈ।
ਕੀਵੀ ਫਲ
ਪਾਲਕ ਦੀਆਂ ਪੱਤੀਆਂ ਦੇ ਨਾਲ ਕੀਵੀ ਫਲ ਨੂੰ ਮਿਲਾ ਕੇ ਇਸ ਦਾ ਜੂਸ ਪੀਣ ਨਾਲ ਚਰਬੀ ਨੂੰ ਪਿਘਲਾਉਣ, ਖਾਸ ਤੌਰ 'ਤੇ ਕਮਰ ਦੇ ਆਲੇ-ਦੁਆਲੇ ਦੀ ਚਰਬੀ ਨੂੰ ਪਿਘਲਾਉਣ ਲਈ ਪ੍ਰਭਾਵਸ਼ਾਲੀ ਦਵਾਈ ਦਾ ਕੰਮ ਕਰਦਾ ਹੈ।
ਅਦਰਕ ਤੇ ਖੀਰਾ
ਅਦਰਕ ਅਤੇ ਖੀਰੇ ਨੂੰ ਮਿਲਾ ਕੇ ਜੂਸ ਬਣਾ ਕੇ ਨਿਯਮਤ ਤੌਰ 'ਤੇ ਪੀਣ ਨਾਲ ਪੇਟ ਦੀ ਚਰਬੀ ਆਸਾਨੀ ਨਾਲ ਪਿਘਲ ਜਾਂਦੀ ਹੈ।
ਖੀਰਾ ਤੇ ਸੇਬ
ਸੇਬ ਦੇ ਨਾਲ ਖੀਰੇ ਨੂੰ ਮਿਲਾ ਕੇ ਜੂਸ ਪੀਣ ਨਾਲ ਪੇਟ ਦੀ ਸੋਜ ਘੱਟ ਹੁੰਦੀ ਹੈ ਅਤੇ ਭਾਰ ਵੀ ਆਸਾਨੀ ਨਾਲ ਘੱਟ ਹੁੰਦਾ ਹੈ।
ਲੌਕੀ ਦਾ ਜੂਸ
ਭਾਰ ਘਟਾਉਣ ਲਈ ਵਰਦਾਨ ਕਹੇ ਜਾਣ ਵਾਲੇ ਲੌਕੀ ਦਾ ਜੂਸ ਬਣਾ ਕੇ ਰੋਜ਼ਾਨਾ ਖਾਲੀ ਪੇਟ ਪੀਣ ਨਾਲ ਕੁਝ ਹੀ ਦਿਨਾਂ ਵਿਚ ਢਿੱਡ ਦੀ ਚਰਬੀ ਗਾਇਬ ਹੋ ਜਾਵੇਗੀ।
ਖੀਰਾ ਤੇ ਪਾਲਕ
ਪਾਲਕ ਦੇ ਨਾਲ ਖੀਰਾ ਨੂੰ ਮਿਲਾ ਕੇ ਜੂਸ ਬਣਾਉਣ ਅਤੇ ਇਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਤੁਸੀਂ ਸਿਹਤਮੰਦ ਤਰੀਕੇ ਨਾਲ ਭਾਰ ਘਟਾ ਸਕਦੇ ਹੋ ਅਤੇ ਪੇਟ ਦੀ ਚਰਬੀ ਨੂੰ ਵੀ ਘਟਾ ਸਕਦੇ ਹੋ।
ਪੁਦੀਨਾ ਤੇ ਖੀਰਾ
ਜੇਕਰ ਤੁਸੀਂ ਰੋਜ਼ਾਨਾ ਪੀ ਰਹੇ ਪਾਣੀ ਵਿਚ ਪੁਦੀਨੇ ਦੀਆਂ ਪੱਤੀਆਂ ਅਤੇ ਖੀਰੇ ਦੇ ਟੁਕੜੇ ਮਿਲਾ ਲਓ ਅਤੇ ਜਦੋਂ ਵੀ ਤੁਹਾਨੂੰ ਪਿਆਸ ਲੱਗੇ ਤਾਂ ਉਸ ਪਾਣੀ ਨੂੰ ਪੀਓ, ਇਸ ਨਾਲ ਤੁਹਾਡਾ ਪੇਟ ਆਸਾਨੀ ਨਾਲ ਠੀਕ ਹੋ ਜਾਵੇਗਾ ਅਤੇ ਤੁਹਾਡਾ ਭਾਰ ਵੀ ਘੱਟ ਹੋਵੇਗਾ।
There Are Panaceas To Reduce Waist And Belly Fat Ah Things